ਮੁੰਨੀ ਨੇ ਆਪਣੇ ਘਰ 'ਚ ਕੀਤੀ ਨਵਰਾਤਰਿਆਂ ਦੀ ਪੂਜਾ 

ਗੁਲਾਬੀ ਰੰਗ ਦੇ ਸੂਟ 'ਚ ਮੱਥੇ 'ਤੇ ਬਿੰਦੀ ਲਗਾਈ ਹਰਸ਼ਾਲੀ ਮਲਹੋਤਰਾ ਬੇਹੱਦ ਕਿਊਟ ਲੱਗ ਰਹੀ ਹੈ। ਹਰਸ਼ਾਲੀ ਦੀਆਂ ਇਹ ਤਸਵੀਰਾਂ ਨਵਰਾਤਰਿਆਂ ਦੀ ਪੂਜਾ ਦੇ ਸਮੇਂ ਦੀਆਂ ਹਨ। ਹਰਸ਼ਾਲੀ ਦੇ ਹੱਥਾਂ 'ਚ ਪੂਜਾ ਦੀ ਥਾਲੀ ਦੇਖ ਸਕਦੇ ਹੋ। ਮੁੰਨੀ ਦੀ ਤਸਵੀਰ ਉਂਝ ਤਾਂ ਹਰ ਕਿਸੇ ਨੂੰ ਪਸੰਦ ਆ ਰਹੀ ਹੈ ਪਰ ryugondesso ਨਾਂ ਦੇ ਇਕ ਯੂਜ਼ਰ ਨੇ ਹਰਸ਼ਾਲੀ ਦੇ ਦੁਪੱਟੇ ਨੂੰ ਹਿਜਾਬ ਆਖ ਦਿੱਤਾ। ਇਸ

ਤਸਵੀਰ 'ਤੇ ਇਸ ਯੂਜ਼ਰ ਨੇ ਕੁਮੈਂਟ ਕਰਦਿਆਂ ਲਿਖਿਆ, 'So sweet hijab'

ਹੱਸਦੀ ਹੋਈ ਹਰਸ਼ਾਲੀ ਦੀ ਇਹ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤੀ ਜਾ ਰਹੀ ਹੈ। ਹਰਸ਼ਾਲੀ ਦੀ ਅਗਾਮੀ ਫਿਲਮ 'ਨਾਸਤਿਕ' ਹੈ। ਉਸ ਨੇ ਸਲਮਾਨ ਖਾਨ ਨਾਲ ਇਕ ਫਿਲਮ ਕਰਕੇ ਪੂਰੀ ਦੁਨੀਆ 'ਚ ਪਛਾਣ ਬਣਾਈ ਹੈ। ਚੀਨ ਦੇ ਲੋਕ ਵੀ ਇਸ ਪਿਆਰੀ ਬੱਚੀ ਦੇ ਅਭਿਨੈ ਨੂੰ ਕਾਫੀ ਪਸੰਦ ਕਰ ਰਹੇ ਹਨ। ਉਥੇ ਪਾਕਿਸਤਾਨ 'ਚ ਪਹਿਲਾਂ ਤੋਂ ਹੀ ਹਰਸ਼ਾਲੀ ਸਾਰਿਆਂ ਦੀ ਫੇਵਰੇਟ ਬਣ ਚੁੱਕੀ ਹੈ। ਬਜਰੰਗੀ ਭਾਈਜਾਨ 'ਚ ਭਾਵੇਂ ਹੀ ਹਰਸ਼ਾਲੀ ਨੇ ਇਕ ਗੂੰਗੀ ਲੜਕੀ ਦਾ ਕਿਰਦਾਰ ਨਿਭਾਇਆ ਸੀ ਪਰ ਆਪਣੀ ਅਸਲ ਜ਼ਿੰਦਗੀ 'ਚ ਉਹ ਜ਼ਿਆਦਾ ਗੱਲਬਾਤ ਕਰਨ ਵਾਲੀ ਹੈ।

 

Most Read

  • Week

  • Month

  • All