ਮਸ਼ਹੂਰ ਅਭਿਨੇਤਰੀ ਕਰਿਸ਼ਮਾ ਨਾਲ ਧਰਮਸ਼ਾਲਾ 'ਚ ਹੋਈ ਛੇੜਛਾੜ

ਮੁੰਬਈ (ਬਿਊਰੋ)— ਮਸ਼ਹੂਰ ਫਿਲਮ ਅਭਿਨੇਤਰੀ ਕਰਿਸ਼ਮਾ ਸ਼ਰਮਾ ਆਪਣੇ ਰੁਝੇਵਿਆਂ ਭਰੇ ਪ੍ਰੋਗਰਾਮਾਂ 'ਚੋਂ ਸਮਾਂ ਕੱਢ ਕੇ ਬੀਤੇ ਦਿਨ ਧਰਮਸ਼ਾਲਾ ਗਈ ਸੀ ਪਰ ਉਸ ਨੂੰ ਇਹ ਦੌਰਾ ਅੱਧਵਾਟੇ ਛੱਡ ਕੇ ਵਾਪਸ ਆਉਣਾ ਪਿਆ। ਕਰਿਸ਼ਮਾ ਨੇ ਧਰਮਸ਼ਾਲਾ ਦੌਰਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਕ ਦਿਨ ਮੈਂ ਆਪਣੇ ਇਕ ਦੋਸਤ ਨਾਲ ਇਕ ਮੰਦਰ 'ਚ ਗਈ ਅਤੇ ਉੱਥੇ ਕੁਝ ਤਸਵੀਰਾਂ ਖਿੱਚੀਆਂ।

ਜਿਵੇਂ ਹੀ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਲਗਭਗ 15 ਨੌਜਵਾਨ ਉੱਥੇ ਖੜ੍ਹੇ ਸਨ। ਉਹ ਮੈਨੂੰ ਅਜੀਬ ਢੰਗ ਨਾਲ ਘੂਰ ਰਹੇ ਸਨ। ਮੈਂ ਉੱਥੇ ਮੌਜੂਦ ਪੁਲਸ ਵਾਲਿਆਂ ਨੂੰ ਕਿਹਾ ਕਿ ਮੇਰੇ ਨਾਲ ਛੇੜਛਾੜ ਹੋਈ ਹੈ।

ਇਕ ਪੁਲਸ ਮੁਲਾਜ਼ਮ ਮੁਸਕਰਾਉਂਦਿਆਂ ਕਹਿਣ ਲੱਗਾ ਕਿ ਕੌਣ ਛੇੜ ਰਿਹਾ ਹੈ? ਇੱਥੇ ਤਾਂ ਕੋਈ ਵੀ ਨਹੀਂ। ਮੈਨੂੰ ਪੁਲਸ ਵਾਲੇ ਦਾ ਜਵਾਬ ਵੀ ਅਜੀਬ ਲੱਗਾ। ਇਸ ਘਟਨਾ ਨੂੰ ਭੁੱਲ ਕੇ ਮੈਂ ਸ਼ਾਪਿੰਗ ਕਰਨ ਚਲੀ ਗਈ। ਉੱਥੇ ਵੀ ਕੁਝ ਨੌਜਵਾਨ ਮੇਰੇ ਪਿੱਛੇ ਲੱਗ ਗਏ। ਇਕ ਸ਼ੱਕੀ ਨੌਜਵਾਨ ਤਾਂ ਉਸ ਦੁਕਾਨ ਅੰਦਰ ਵੀ ਆ ਗਿਆ, ਜਿੱਥੇ ਮੈਂ ਕੋਈ ਸਾਮਾਨ ਖਰੀਦਣ ਗਈ ਸੀ। ਦੁਕਾਨ ਦੇ ਬਾਹਰ ਆਈ ਤਾਂ ਦੇਖਿਆ ਕਿ ਵਿਅਕਤੀ ਤੇਜ਼ਧਾਰ ਹਥਿਆਰ ਲੈ ਕੇ ਖੜ੍ਹੇ ਹਨ।

ਇਕ ਵਾਰ ਤਾਂ ਮੈਨੂੰ ਲੱਗਾ ਕਿ ਇਕ ਮੈਨੂੰ ਅਗਵਾ ਕਰ ਲੈਣਗੇ। ਮੈਂ ਉੱਥੋਂ ਕਿਸੇ ਤਰ੍ਹਾਂ ਬਚ ਕੇ ਨਿਕਲੀ ਤੇ ਆਪਣਾ ਦੌਰਾਨ ਅੱਧਵਾਟੇ ਛੱਡ ਕੇ ਮੁੰਬਈ ਆ ਗਈ। ਧਰਮਸ਼ਾਲਾ ਸ਼ਹਿਰ ਤਾਂ ਬਹੁਤ ਖੂਬਸੂਰਤ ਹੈ ਪਰ ਮੈਨੂੰ ਤਜ਼ਰਬੇ ਬਹੁਤ ਮਾੜੇ ਹੋਏ ਹਨ।

Most Read

  • Week

  • Month

  • All