ਮੈਡੀਕਲ ਚੇਕਅੱਪ ਤੋਂ ਬਾਅਦ ਸਾਹਮਣੇ ਆਈ ਅਮਿਤਾਭ ਦੀ ਪਹਿਲੀ ਤਸਵੀਰ

ਮੰਗਲਵਾਰ ਨੂੰ ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਦੀ ਸਿਹਤ ਅਚਾਨਕ ਖਰਾਬ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਜੋਧਪੁਰ ਦੇ ਹਸਪਤਾਲ 'ਚ ਭਰਤੀ ਵੀ ਕਰਵਾਇਆ ਗਿਆ। ਮੁੰਬਈ ਤੋਂ ਡਾਕਟਰਾਂ ਦੀ ਆਈ ਟੀਮ ਨੇ ਅਮਿਤਾਭ ਦਾ ਚੇਕਅੱਪ ਕੀਤਾ।

ਜਯਾ ਬੱਚਨ ਮੁਤਾਬਕ, ਫਿਲਮ 'ਠੱਗਸ ਆਫ ਹਿੰਦੁਸਤਾਨ' ਦੀ ਸ਼ੂਟਿੰਗ ਦੌਰਾਨ ਭਾਰੀ ਕਾਸਟਿਊਮ ਪਾਉਣ ਨਾਲ ਅਮਿਤਾਭ ਦੀ ਪਿੱਠ 'ਚ ਦਰਦ ਹੋਣਾ ਸ਼ੁਰੂ ਹੋ ਗਿਆ ਸੀ। ਜਾਣਕਾਰੀ ਮੁਤਾਬਕ ਅਮਿਤਾਭ ਬੱਚਨ ਦੀ ਸਿਹਤ 'ਚ ਚੇਕਅੱਪ ਤੋਂ ਬਾਅਦ ਕਾਫੀ ਸੁਧਾਰ ਆਇਆ ਹੈ।

ਇਸ ਤੋਂ ਬਾਅਦ ਉਹ ਮੰਗਲਵਾਰ ਸ਼ਾਮ ਨੂੰ 5 ਵਜੇ ਡਾਕਟਰਾਂ ਦੇ ਮੁੰਬਈ ਵਾਪਸ ਜਾਣ ਤੋਂ ਬਾਅਦ ਮੇਹਰਾਨਗੜ ਸ਼ੂਟਿੰਗ ਦੇਖਣ ਗਏ। ਦੂਜੇ ਪਾਸੇ ਸਿਹਤ 'ਚ ਸੁਧਾਰ ਆਉਣ ਤੋਂ ਬਾਅਦ ਦੇਰ ਰਾਤ 'ਬਿੱਗ ਬੀ' ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ, ''ਹੁਣ ਮੈਂ ਠੀਕ ਹਾਂ।''

Most Read

  • Week

  • Month

  • All