ਦੂਜੇ ਵੀਕੈਂਡ 'ਚ ਵੀ ਬਾਕਸ ਆਫਿਸ 'ਤੇ ਸਫਲ ਰਹੀ 'ਸਤ੍ਰੀ', ਜਾਣੋ ਕਲੈਕਸ਼ਨ

ਮੁੰਬਈ (ਬਿਊਰੋ)— ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਸਟਾਰਰ ਫਿਲਮ 'ਸਤ੍ਰੀ' ਇਨ੍ਹੀਂ ਦਿਨੀਂ ਬਾਕਸ ਆਫਿਸ 'ਤੇ ਚਰਚਾ 'ਚ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਸ਼ੁੱਕਰਵਾਰ 6.82 ਕਰੋੜ, ਦੂਜੇ ਦਿਨ ਸ਼ਨੀਵਾਰ 10.87 ਕਰੋੜ, ਤੀਜੇ ਦਿਨ ਐਤਵਾਰ 13.57 ਕਰੋੜ, ਚੌਥੇ ਦਿਨ ਸੋਮਵਾਰ 9.70 ਕਰੋੜ, 5ਵੇਂ ਦਿਨ ਮੰਗਲਵਾਰ 6.37 ਕਰੋੜ, 6ਵੇਂ ਦਿਨ ਬੁੱਧਵਾਰ 6.55 ਕਰੋੜ, 7ਵੇਂ ਦਿਨ ਵੀਰਵਾਰ 5.50 ਕਰੋੜ, 8ਵੇਂ ਦਿਨ ਸ਼ੁੱਕਰਵਾਰ 4.39 ਕਰੋੜ, 9ਵੇਂ

ਦਿਨ 7.63 ਕਰੋੜ ਅਤੇ 10ਵੇਂ ਦਿਨ 9.88 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨੇ ਕੁੱਲ ਮਿਲਾ ਕੇ 10 ਦਿਨਾਂ 'ਚ 82.29 ਕਰੋੜ ਦਾ ਕਾਰੋਬਾਰ ਕੀਤਾ ਹੈ। ਫਿਲਮ ਦੀ ਕਮਾਈ ਦੇ ਅੰਕੜੇ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕੀਤੇ ਹਨ।

ਦੱਸਣਯੋਗ ਹੈ ਕਿ ਫਿਲਮ 'ਸਤ੍ਰੀ' ਦਾ ਨਿਰਦੇਸ਼ਨ ਅਮਰ ਕੌਸ਼ਿਕ ਵਲੋਂ ਕੀਤਾ ਗਿਆ ਹੈ। ਫਿਲਮ ਦੀ ਸਟਾਰਕਾਸਟ ਬਾਰੇ ਗੱਲ ਕਰੀਏ ਤਾਂ ਸ਼ਰਧਾ ਕਪੂਰ, ਰਾਜਕੁਮਾਰ ਰਾਓ, ਪੰਕਜ ਤ੍ਰਿਪਾਠੀ, ਅਪਾਰਸ਼ਕਤੀ ਖੁਰਾਣਾ ਤੇ ਅਭਿਸ਼ੇਕ ਬੈਨਰਜੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।

Most Read

  • Week

  • Month

  • All