ਪ੍ਰਿੰਸ-ਯੁਵਿਕਾ ਦੇ ਵਿਆਹ ਦੀ ਡੇਟ ਹੋਈ ਕਨਫਰਮ, ਇੰਟਰਵਿਊ ਦੌਰਾਨ ਖੁਦ ਕੀਤਾ ਖੁਲਾਸਾ

ਮੁੰਬਈ (ਬਿਊਰੋ)— 'ਬਿੱਗ ਬੌਸ-9' ਦੇ ਸਾਬਕਾ ਮੁਕਾਬਲੇਬਾਜ਼ ਰਹਿ ਚੁੱਕੇ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਜਲਦੀ ਹੀ ਵਿਆਹ ਕਰਨ ਵਾਲੇ ਹਨ। ਦੋਹਾਂ ਦੀ ਲਵ ਸਟੋਰੀ 'ਬਿੱਗ ਬੌਸ' ਹਾਊਸ 'ਚ ਸ਼ੁਰੂ ਹੋਈ ਸੀ। ਪ੍ਰਿੰਸ ਨੇ ਸ਼ੋਅ 'ਚ ਕਿਹਾ ਸੀ ਕਿ ਉਹ ਬਾਹਰ ਜਾਂਦੇ ਹੀ ਯੁਵਿਕਾ ਨਾਲ ਵਿਆਹ ਕਰਨਗੇ ਪਰ ਫੈਨਜ਼ ਨੂੰ ਉਨ੍ਹਾਂ ਦੇ ਵਿਆਹ ਲਈ ਕਾਫੀ ਲੰਬਾ ਇੰਤਜ਼ਾਰ ਕਰਨਾ ਪਿਆ ਹੈ।
ਉਤਸੁਕਤਾ ਖਤਮ ਕਰਦੇ ਹੋਏ ਤੁਹਾਨੂੰ ਦੱਸ ਦੇਈਏ ਕਿ ਪ੍ਰਿੰਸ-ਯੁਵਿਕਾ ਦੇ ਵਿਆਹ ਦੀ ਡੇਟ ਸਾਹਮਣੇ ਆ ਗਈ ਹੈ। ਜੀ ਹਾਂ ਦੋਵੇਂ 12 ਅਕਤੂਬਰ ਨੂੰ ਇਕ-ਦੂਜੇ ਦੇ ਹੋ ਜਾਣਗੇ। 'ਬਿੱਗ ਬੌਸ' ਤੋਂ ਬਾਅਦ ਦੋਵੇਂ ਇਕੱਠੇ ਹੀ ਰਹਿ ਰਹੇ ਹਨ। ਪ੍ਰਿੰਸ-ਯੁਵਿਕਾ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਹੋ ਚੁੱਕੀਆਂ ਹਨ। ਹਾਲ ਹੀ 'ਚ ਪ੍ਰਿੰਸ ਨੇ ਇਕ ਇੰਟਰਵਿਊ 'ਚ ਕਿਹਾ ਹੈ ਕਿ ਮੁੰਬਈ 'ਚ ਇਹ ਵਿਆਹ ਦੋਹਾਂ ਪਰਿਵਾਰਾਂ ਅਤੇ ਦੋਸਤਾਂ ਦੀ ਮੌਜੂਦਗੀ 'ਚ ਪੰਜਾਬੀ ਰੀਤੀ-ਰਿਵਾਜ਼ਾਂ ਨਾਲ ਹੋਵੇਗਾ।


ਸਾਰੀਆਂ ਰਸਮਾਂ ਦੀ ਸ਼ੁਰੂਆਤ ਅੱਜ ਤੋਂ ਹੋ ਗਈ ਹੈ। ਇਸ ਵੈਡਿੰਗ 'ਚ ਮਹਿੰਦੀ, ਸੰਗੀਤ ਅਤੇ ਕਾਕਟੇਲ ਪਾਰਟੀ ਵੀ ਰੱਖੀ ਜਾਵੇਗੀ, ਜਿਸ ਤੋਂ ਬਾਅਦ 12 ਤਾਰੀਖ ਨੂੰ ਮੁੰਬਈ ਦੇ ਸਨ ਐਂਡ ਸੈਂਡ ਹੋਟਲ 'ਚ ਦੋਵੇਂ ਵਿਆਹ ਦੇ ਬੰਧਨ 'ਚ ਬੱਝਣਗੇ। ਸੂਤਰਾਂ ਮੁਤਾਬਕ ਦੋਹਾਂ ਦੇ ਪਰਿਵਾਰਕ ਮੈਂਬਰਾਂ ਵਿਆਹ ਦੀ ਸ਼ਾਪਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪ੍ਰਿੰਸ ਇਸ ਸਮੇਂ 'ਨਾਗਿਨ-3' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।


ਜ਼ਿਕਰਯੋਗ ਹੈ ਕਿ 'ਲਕੀਰਾਂ', 'ਯਾਰਾਂ ਦਾ ਕੈਚਅੱਪ', 'ਡੈਡੀ ਕੂਲ ਮੁੰਡੇ ਫੂਲ', 'ਯਾਰਾਨਾ' ਵਰਗੀਆਂ ਫਿਲਮਾਂ ਨਾਲ ਯੁਵਿਕਾ ਪੰਜਾਬੀ ਫਿਲਮ ਇੰਡਸਟਰੀ 'ਚ ਖਾਸ ਪਛਾਣ ਬਣਾ ਚੁੱਕੀ ਹੈ। ਹਾਲ ਹੀ 'ਚ ਯੁਵਿਕਾ ਤੇ ਪ੍ਰਿੰਸ ਨਰੂਲਾ ਦੇ ਵਿਆਹ ਦਾ ਕਰਾਡ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ।

Most Read

  • Week

  • Month

  • All