ਰਣਬੀਰ ਨਾਲ ਤਸਵੀਰ ਸ਼ੇਅਰ ਕਰਨ 'ਤੇ ਮੁੜ ਚਰਚਾ 'ਚ ਆਈ ਆਲੀਆ

ਮੁੰਬਈ (ਬਿਊਰੋ)— ਰਣਬੀਰ ਕਪੂਰ ਤੇ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੇ ਰਿਲੇਸ਼ਨਸ਼ਿੱਪ ਨੂੰ ਲੈ ਕੇ ਖੂਬ ਚਰਚਾ 'ਚ ਹਨ। ਇਸ ਸਮੇਂ ਬਾਲੀਵੁੱਡ 'ਚ ਸਭ ਤੋਂ ਜ਼ਿਆਦਾ ਚਰਚਾ ਇਸ ਜੋੜੀ 'ਤੇ ਚੱਲ ਰਹੀ ਹੈ। ਫਿਲਹਾਲ ਦੋਵੇਂ ਆਪਣੀ ਆਗਾਮੀ ਫਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਇਸ ਦੌਰਾਨ ਦੋਵੇਂ ਆਪਸ 'ਚ ਕਾਫੀ ਸਮਾਂ ਬਤੀਤ ਕਰ ਰਹੇ ਹਨ। ਆਲੀਆ ਅਕਸਰ ਸੋਸ਼ਲ ਮੀਡੀਆ 'ਤੇ ਰਣਬੀਰ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ

ਆਲੀਆ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰ ਸ਼ੇਅਰ ਕੀਤੀ, ਜਿਸ 'ਚ ਉਹ ਰਣਬੀਰ ਅਤੇ ਨਿਰਦੇਸ਼ਕ ਅਯਾਨ ਮੁਖਰਜੀ ਨਾਲ ਨਜ਼ਰ ਆ ਰਹੀ ਹੈ। ਦੋਹਾਂ ਦੇ ਹੱਥ 'ਚ ਕਲਰਫੁੱਲ ਬਾਲ ਦਿਖਾਈ ਦੇ ਰਹੀ ਹੈ। ਉੱਥੇ ਹੀ ਆਲੀਆ ਤਸਵੀਰ 'ਚ ਕਾਫੀ ਕੂਲ ਮੂਡ 'ਚ ਨਜ਼ਰ ਆ ਰਹੀ ਹੈ। ਆਲੀਆ ਨੇ ਕੈਪਸ਼ਨ 'ਚ ਲਿਖਿਆ, ''hakuna matata''। ਉਸ ਨੇ ਇਸ ਦਾ ਮਤਲਬ ਦੱਸਦੇ ਹੋਏ ਲਿਖਿਆ, ''ਇਸ ਦਾ ਮਤਲਬ, ਤੁਹਾਨੂੰ ਆਪਣੇ ਆਉਣ ਵਾਲੇ ਦਿਨਾਂ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ''।


ਬਾਲੀਵੁੱਡ ਗਲਿਆਰੇ 'ਚ ਰਣਬੀਰ ਤੇ ਆਲੀਆ ਦੇ ਅਫੇਅਰ ਦੀਆਂ ਖੂਬ ਅਫਵਾਹਾਂ ਫੈਲ ਰਹੀਆਂ ਹਨ। ਇਕ ਇੰਟਰਵਿਊ ਦੌਰਾਨ ਰਣਬੀਰ ਨੇ ਕਿਹਾ ਸੀ ਕਿ ਆਲੀਆ ਦੇ ਨਜ਼ਦੀਕ ਆਉਣ ਨਾਲ ਉਸ ਦੇ ਜੀਵਨ 'ਚ ਸਕਾਰਾਤਮਕ ਬਦਲਾਅ ਹੋ ਰਿਹਾ ਹੈ। ਫਿਲਮ ਦੀ ਗੱਲ ਕਰੀਏ ਤਾਂ 'ਬ੍ਰਹਮਾਸਤਰ' 'ਚ ਆਲੀਆ-ਰਣਬੀਰ ਤੋਂ ਇਲਾਵਾ ਅਮਿਤਾਭ ਬੱਚਨ ਅਤੇ ਮੌਨੀ ਰਾਏ ਅਹਿਮ ਭੂਮਿਕਾ 'ਚ ਹੈ। ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਹੇਠ ਬਣ ਰਹੀ ਇਹ ਫਿਲਮ ਅਗਲੇ ਸਾਲ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Most Read

  • Week

  • Month

  • All