'ਟਿੱਚ ਬਟਨ' ਦੀ ਜੋੜੀ ਵਾਂਗ ਨਜ਼ਰ ਆਏ ਕੁਲਵਿੰਦਰ ਬਿੱਲਾ ਤੇ ਵਾਮਿਕਾ ਗਾਬੀ (ਵੀਡੀਓ)

ਜਲੰਧਰ (ਬਿਊਰੋ)— ਪੰਜਾਬੀ ਫਿਲਮ 'ਪ੍ਰਾਹੁਣਾ' ਦਾ ਪਹਿਲਾ ਗੀਤ 'ਟਿੱਚ ਬਟਨ' ਰਿਲੀਜ਼ ਹੋ ਚੁੱਕਾ ਹੈ। ਇਸ ਰੋਮਾਂਟਿਕ ਗੀਤ ਨੂੰ ਕੁਲਵਿੰਦਰ ਬਿੱਲਾ ਨੇ ਆਵਾਜ਼ ਦਿੱਤੀ ਹੈ, ਜਿਸ 'ਚ ਵਾਮਿਕਾ ਨਾਲ ਉਸ ਦੀ ਜੋੜੀ ਬਿਲਕੁਲ ਟਿੱਚ ਬਟਨ ਵਾਂਗ ਹੀ ਨਜ਼ਰ ਆ ਰਹੀ ਹੈ। ਦੋਵਾਂ ਦੀ ਕੈਮਿਸਟਰੀ ਗੀਤ ਨੂੰ ਚਾਰ ਚੰਨ ਲਗਾ ਰਹੀ ਹੈ। ਸਾਦਗੀ ਨਾਲ ਭਰਪੂਰ ਇਸ ਗੀਤ 'ਚ ਪਤੀ-ਪਤਨੀ ਦੇ ਖੂਬਸੂਰਤ ਰਿਸ਼ਤੇ ਨੂੰ ਦਰਸਾਇਆ ਗਿਆ ਹੈ। ਗੀਤ ਨੂੰ ਲਿਖਿਆ ਰਿੱਕੀ ਖਾਨ ਨੇ ਹੈ, ਜਦਕਿ

ਇਸ ਨੂੰ ਸੰਗੀਤ ਦਿ ਬੌਸ ਨੇ ਦਿੱਤਾ ਹੈ। ਗੀਤ ਦੀ ਵੀਡੀਓ ਫਰੇਮ ਸਿੰਘ ਵਲੋਂ ਬਣਾਈ ਗਈ ਹੈ, ਜਿਹੜੀ ਸਾਗਾ ਮਿਊਜ਼ਿਕ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਈ ਹੈ। ਇਸ ਗੀਤ ਨੂੰ ਡਾਇਰੈਕਟ ਪੁਨੀਤ ਸਿੰਘ ਤੇ ਮੋਹਿਤ ਮਿੱਧਾ ਨੇ ਕੀਤਾ ਹੈ।

ਉਥੇ ਫਿਲਮ ਦੀ ਗੱਲ ਕਰੀਏ ਤਾਂ 'ਪ੍ਰਾਹੁਣਾ' ਇਕ ਕਾਮੇਡੀ ਫਿਲਮ ਹੈ। ਇਸ 'ਚ ਕੁਲਵਿੰਦਰ ਬਿੱਲਾ, ਵਾਮਿਕਾ ਗਾਬੀ, ਕਰਮਜੀਤ ਅਨਮੋਲ, ਹਾਰਬੀ ਸੰਘਾ, ਸਰਦਾਰ ਸੋਹੀ ਤੇ ਰੁਪਿੰਦਰ ਰੁਪੀ ਤੋਂ ਇਲਾਵਾ ਕਈ ਪੰਜਾਬੀ ਕਲਾਕਾਰ ਨਜ਼ਰ ਆਉਣ ਵਾਲੇ ਹਨ। 'ਪ੍ਰਾਹੁਣਾ' ਫਿਲਮ ਮੋਹਿਤ ਬਨਵੈਤ ਤੇ ਮਨੀ ਧਾਲੀਵਾਲ ਨੇ ਡਾਇਰੈਕਟ ਕੀਤੀ ਹੈ ਤੇ ਸੁਮੀਤ ਸਿੰਘ ਇਸ ਦੇ ਕੋ-ਪ੍ਰੋਡਿਊਸਰ ਹਨ। ਫਿਲਮ ਨੂੰ ਡਾਇਰੈਕਟ ਅੰਮ੍ਰਿਤ ਰਾਜ ਚੱਢਾ ਤੇ ਮੋਹਿਤ ਬਨਵੈਤ ਨੇ ਕੀਤਾ ਹੈ, ਜਿਹੜੀ ਦੁਨੀਆ ਭਰ 'ਚ 28 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Most Read

  • Week

  • Month

  • All