ਆਮਰਪਾਲੀ ਤੋਂ ਬਾਅਦ ਹੁਣ ਫੈਨਜ਼ ਦੀ ਧੜਕਨ ਵਧਾਏਗੀ ਸੰਭਾਵਨਾ ਸੇਠ (ਵੀਡੀਓ)

ਮੁੰਬਈ (ਬਿਊਰੋ)— 'ਆਮਰਪਾਲੀ ਤੋਹਰੇ ਖਾਤਿਰ' ਗੀਤ 'ਚ ਆਮਰਪਾਲੀ ਨਾਲ ਠੁਮਕੇ ਲਗਾਉਣ ਤੋਂ ਬਾਅਦ ਪਵਨ ਸਿੰਘ ਹੁਣ ਸੰਭਾਵਨਾ ਸੇਠ ਨਾਲ ਥਿਰਕਦੇ ਨਜ਼ਰ ਆਉਣਗੇ। ਸੰਭਾਵਨਾ ਨੇ ਖੁਦ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਪਵਨ ਸਿੰਘ ਨੇ ਸੋਮਵਾਰ ਨੂੰ ਦੱਸਿਆ, ''ਹੇ ਲੀਲੀ' ਟਾਈਟਲ ਵਾਲੇ ਇਸ ਗੀਤ ਨੂੰ ਨਿਰਮਾਤਾ ਅਨਿਲ ਕਾਬਰਾ ਅਤੇ ਨਿਰਦੇਸ਼ਕ ਧੀਰਜ ਠਾਕੁਰ ਦੀ ਫਿਲਮ 'ਚੈਂਪੀਅਨ' ਲਈ ਵਿਸ਼ੇਸ਼ ਤੌਰ 'ਤੇ

ਫਿਲਮਾਇਆ ਗਿਆ ਹੈ। ਇਸ ਗੀਤ ਨੂੰ ਸੰਗੀਤਕਾਰ ਅਨੁਜ ਤਿਵਾਰੀ ਅਤੇ ਸੋਮੀ ਨੇ ਆਪਣੀ ਆਵਾਜ਼ ਦਿੱਤੀ ਹੈ''।

ਦੱਸਣਯੋਗ ਹੈ ਕਿ ਇਸ ਫਿਲਮ 'ਚ ਅਭਿਨੇਤਾ ਰਵੀ ਕਿਸ਼ਨ, ਰਾਜੂ ਸਿੰਘ ਮਾਹੀ, ਕਿਸ਼ਨ ਰਾਏ, ਕਨਕ ਪਾਂਡੇ, ਮੋਨਿਕਾ ਰਾਏ, ਆਯੁਸ਼ੀ ਤਿਵਾਰੀ ਅਹਿਮ ਭੂਮਿਕਾਵਾਂ 'ਚ ਹਨ। ਕੁਝ ਮਹੀਨੇ ਪਹਿਲਾਂ 'ਲਵ ਕੇ ਲੀਏ ਕੁਝ ਭੀ ਕਰੇਗਾ' ਇਕ ਗੀਤ 'ਚ ਆਮਰਪਾਲੀ ਨੇ ਠੁਮਕੇ ਲਗਾਏ ਸਨ। ਇਸ ਗੀਤ ਨੂੰ ਯੂਟਿਊਬ 'ਤੇ ਭਰਵਾਂ ਹੁੰਗਾਰਾ ਮਿਲਿਆ ਸੀ। ਉੱਥੇ ਹੀ ਪਵਨ ਸਿੰਘ ਨੇ ਦੱਸਿਆ ਕਿ 'ਬਿੱਗ ਬੌਸ' 'ਚ ਬਤੌਰ ਮੁਕਾਬਲੇਬਾਜ਼ ਹਿੱਸਾ ਲੈ ਚੁੱਕੀ ਸੰਭਾਵਨਾ ਦੇ ਅਗਲੇ ਗੀਤ  'ਹੇ ਲੀਲੀ' ਦੇ ਹਿੱਟ ਹੋਣ ਦੀ ਪੂਰੀ ਉਮੀਦ ਹੈ।

Most Read

  • Week

  • Month

  • All