ਭੋਜਪੁਰੀ ਫਿਲਮ 'ਚ ਡੈਬਿਊ ਕਰਦਾ ਨਜ਼ਰ ਆਵੇਗਾ ਰਾਹੁਲ ਦੇਵ

ਮੁੰਬਈ (ਬਿਊਰੋ)— ਬਾਲੀਵੁੱਡ ਫਿਲਮਾਂ ਦੇ ਖਲਨਾਇਕ ਰਾਹੁਲ ਦੇਵ ਹੁਣ ਭੋਜਪੁਰੀ ਫਿਲਮਾਂ ਨਜ਼ਰ ਆਉਣਗੇ। ਉਹ ਭੋਜਪੁਰੀ ਫਿਲਮ 'ਦੁਲਹਨ' ਚਾਹੀ ਪਾਕਿਸਤਾਨ ਸੇ- 2' ਨਾਲ ਭੋਜਪੁਰੀ ਸਿਨੇਮਾ 'ਚ ਡੈਬਿਊ ਕਰਨ ਜਾ ਰਹੇ ਹਨ। ਨਿਰਮਾਤਾ-ਨਿਰਦੇਸ਼ਕ ਰਾਜਕੁਮਾਰ ਆਰ. ਪੰਡਯਾ ਦੀ ਹੋਮ ਪ੍ਰੋਡਕਸ਼ਨ 'ਚ ਬਣੀ ਇਸ ਫਿਲਮ 'ਚ ਪ੍ਰਦੀਪ ਪਾਂਡੇਯ ਚਿੰਟੂ ਅਤੇ ਰਾਹੁਲ ਦੇਵ ਅਹਿਮ ਭੂਮਿਕਾ ਨਜ਼ਰ ਆਉਣਗੇ। ਪੰਡਯਾ ਨੇ ਦੱਸਿਆ ਕਿ ਇਸ ਫਿਲਮ 'ਚ ਰਾਹੁਲ ਦੇਵ ਇਕ ਪਾਕਿਸਤਾਨੀ ਦੀ ਭੂਮਿਕਾ

ਨਿਭਾਅ ਰਹੇ ਹਨ, ਜੋ ਚਿੰਟੂ ਦੇ ਪਿਆਰ ਖਿਲਾਫ ਜੰਗ ਲੜਦਾ ਹੈ। ਪੰਡਯਾ ਨੇ ਅੱਗੇ ਦੱਸਿਆ ਕਿ ਜਲਦ ਹੀ ਇਸ ਫਿਲਮ ਦੀ ਰਿਲੀਜ਼ ਡੇਟ ਦਾ ਅਧਿਕਾਰਕ ਐਲਾਨ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਰਾਹੁਲ ਦੇਵ ਕਈ ਹਿੰਦੀ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਜ਼ਿਆਦਾਤਰ ਫਿਲਮਾਂ 'ਚ ਉਹ ਵਿਲੇਨ ਦੇ ਕਿਰਦਾਰ 'ਚ ਨਜ਼ਰ ਆਏ। ਹਿੰਦੀ ਤੋਂ ਇਲਾਵਾ ਉਹ ਕੰਨੜ, ਤਾਮਿਲ, ਤੇਲਗੂ, ਮਲਿਆਲਮ, ਬੰਗਾਲੀ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਟੀ. ਵੀ. ਦੇ ਮਸ਼ਹੂਰ ਸ਼ੋਅ ਰਿਐਲਿਟੀ ਸ਼ੋਅ 'ਬਿੱਗ ਬੌਸ 10' 'ਚ ਬਤੌਰ ਮੁਕਾਬਲੇਬਾਜ਼ ਨਜ਼ਰ ਆਏ ਹਨ।

Most Read

  • Week

  • Month

  • All