ਸੋਸ਼ਲ ਮੀਡੀਆ 'ਤੇ ਬੋਲਡ ਅਦਾਵਾਂ ਨਾਲ ਕਹਿਰ ਢਾਹ ਰਹੀ ਹੈ ਬ੍ਰਾਜ਼ੀਲੀਅਨ ਮਾਡਲ ਇਜ਼ਾਬੈੱਲ

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਅਤੇ ਬ੍ਰਾਜ਼ੀਲੀਅਨ ਮਾਡਲ ਇਜ਼ਾਬੈੱਲ ਲਿਟੇ ਦੀਆਂ ਲੇਟੈਸਟ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।ਉਹ ਅਕਸਰ ਆਪਣੇ ਬੋਲਡ ਅੰਦਾਜ਼ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਇਜ਼ਾਬੈੱਲ ਨੇ 2013 'ਚ ਫਿਲਮ 'ਸਿਕਸਟੀਨ' ਨਾਲ ਬਾਲੀਵੁੱਡ ਡੈਬਿਊ ਕੀਤਾ ਸੀ।

ਦੱਸ ਦੇਈਏ ਕਿ ਇਜ਼ਾਬੈੱਲ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਵੀ ਡੇਟ ਕਰ ਚੁੱਕੀ ਹੈ।

ਇਜ਼ਾਬੈੱਲ ਨੇ 2014 'ਚ ਸਨਸਨੀਖੇਜ਼ ਖੁਲਾਸਾ ਕਰਦੇ ਹੋਏ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਹ ਵਿਰਾਟ ਕੋਹਲੀ ਨੂੰ ਡੇਟ ਕਰ ਚੁੱਕੀ ਹੈ।

ਉਨ੍ਹਾਂ ਨੇ ਕਿਹਾ ਸੀ, ''ਹਾਂ ਅਸੀਂ 2 ਸਾਲ ਤੱਕ ਰਿਲੇਸ਼ਨਸ਼ਿਪ 'ਚ ਰਹੇ। ਇਹ ਰਿਸ਼ਤਾ ਆਪਸੀ ਸਹਿਮਤੀ ਨਾਲ ਖਤਮ ਹੋਇਆ।

ਹੁਣ ਅਸੀਂ ਚੰਗੇ ਦੋਸਤ ਹਾਂ।'' ਜ਼ਿਕਰਯੋਗ ਹੈ ਕਿ ਇਜ਼ਾਬੈੱਲ ਮਾਡਲਿੰਗ 'ਤੇ ਫੋਕਸ ਕਰ ਰਹੀ ਹੈ।

ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

ਉਨ੍ਹਾਂ ਦੀ ਦੂਜੀ ਬਾਲੀਵੁੱਡ ਫਿਲਮ 'ਪੁਰਾਣੀ ਜੀਂਸ' ਸੀ, ਜੋ 2014 'ਚ ਰਿਲੀਜ਼ ਹੋਈ ਸੀ।

Most Read

  • Week

  • Month

  • All