ਧਵਨੀ ਭਾਨੂਸ਼ਾਲੀ ਦੇ ਪਹਿਲੇ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ਗੁਰੂ ਰੰਧਾਵਾ

ਮੁੰਬਈ(ਬਿਊਰੋ)— ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਗਾਇਕਾ ਧਵਨੀ ਭਾਨੂਸ਼ਾਲੀ ਨਾਲ ਪਹਿਲਾ ਗੀਤ ਰਿਲੀਜ਼ ਕਰਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਟੀ-ਸੀਰੀਜ਼ ਵਲੋਂ ਨਿਰਮਿਤ ਗੀਤ 'ਇਸ਼ਕ ਤੇਰੇ' ਇਕ ਰੋਮਾਂਟਿਕ ਗੀਤ ਹੈ ਅਤੇ ਗੁਰੂ ਵਲੋਂ ਲਿਖਿਤ ਤੇ ਰਚਿਤ ਪੈਪੀ ਡਾਂਸ ਟਰੈਕ ਹੈ।ਇਸ ਨੂੰ ਧਵਨੀ ਅਤੇ ਗੁਰੂ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਗੁਰੂ ਨੇ ਕਿਹਾ, ''ਮੁੰਬਈ 'ਚ ਸ਼ੂਟ ਹੋਇਆ ਇਹ ਗੀਤ ਪਾਰਟੀ ਸੌਂਗ ਹੈ। ਮੈਨੂੰ ਯਕੀਨ ਹੈ ਕਿ ਇਸ ਦੀ ਆਡੀਓ ਅਤੇ ਵੀਡੀਓ ਪ੍ਰਸ਼ੰਸਕਾਂ ਲਈ ਮਜ਼ੇਦਾਰ ਹੋਵੇਗੀ।'' ਇਹ ਗਾਣਾ 22 ਜੁਲਾਈ ਨੂੰ ਟੀ-ਸੀਰੀਜ਼ ਦੇ ਯੂ-ਟਿਊਬ ਚੈਨਲ 'ਤੇ ਰਿਲੀਜ਼ ਹੋਵੇਗਾ।

ਦੱਸਣਯੋਗ ਪੰਜਾਬੀ ਫਿਲਮ 'ਮਰ ਗਏ ਓਏ ਲੋਕੋ' 'ਚ ਵੀ ਗੁਰੂ ਰੰਧਾਵਾ ਦੇ ਗੀਤ ਗੁਣਨ ਨੂੰ ਮਿਲੇਗਾ। ਜੀ ਹਾਂ, ਇਸ ਫਿਲਮ ਦਾ ਪਹਿਲਾ ਗੀਤ 'ਆਜਾ ਨੀ ਆਜਾ' ਗੁਰੂ ਰੰਧਾਵਾ ਦੀ ਆਵਾਜ਼ 'ਚ ਰਿਲੀਜ਼ ਹੋਵੇਗਾ। ਦੱਸ ਦੇਈਏ ਕਿ ਫਿਲਮ ਦਾ ਇਹ ਗੀਤ ਕਾਫੀ ਰੋਮਾਂਟਿਕ ਹੈ। ਗੀਤ ਦੇ ਬੋਲ ਵੀ ਗੁਰੂ ਰੰਧਾਵਾ ਨੇ ਲਿਖੇ ਹਨ ਤੇ ਇਸ ਦਾ ਸੰਗੀਤ ਵੀ ਖੁਦ ਗੁਰੂ ਨੇ ਹੀ ਤਿਆਰ ਕੀਤਾ ਹੈ।

Most Read

  • Week

  • Month

  • All