ਪਾਪਾ ਦਾ ਹੱਥ ਫੜ੍ਹ ਫਿਲਮ ਦੇਖਣ ਪੁੱਜੀ ਜਾਨਹਵੀ, ਭੈਣ ਅੰਸ਼ੁਲਾ ਵੀ ਆਈ ਨਜ਼ਰ

ਬਹੁਤ ਜਲਦ ਬਾਲੀਵੁੱਡ ਵਿਚ ਡੈਬਿਊ ਕਰਨ ਜਾ ਰਹੀ ਅਦਾਕਾਰਾ ਜਾਨਹਵੀ ਕਪੂਰ ਬੀਤੀ ਰਾਤ ਮੁੰਬਈ ਵਿਚ ਆਪਣੇ ਪਿਤਾ ਬੋਨੀ ਕਪੂਰ ਨਾਲ ਨਜ਼ਰ ਆਈ।
ਪਾਪਾ ਬੋਨੀ ਕਪੂਰ ਨਾਲ ਫਿਲਮ ਦੇਖਣ ਪਹੁੰਚੀ ਜਾਨਹਵੀ ਇਕੱਲੀ ਨਹੀਂ ਸਗੋਂ ਉਨ੍ਹਾਂ ਦੀ ਭੈਣ ਅੰਸ਼ੁਲਾ ਕਪੂਰ ਵੀ ਸੀ।


ਇਹ ਤਸਵੀਰਾਂ ਮੁੰਬਈ ਦੇ ਜੁਹੂ ਦੇ ਇਕ ਥਿਏਟਰ ਦੇ ਬਾਹਰ ਦੀਆਂ ਹਨ। ਜਿੱਥੇ ਜਾਨਹਵੀ ਆਪਣੇ ਪਿਤਾ ਨਾਲ ਫਿਲਮ ਦੇਖਣ ਪਹੁੰਚੀ ਸੀ।
ਇਸ ਦੌਰਾਨ ਜਾਨਹਵੀ ਜੀਨਸ ਅਤੇ ਸ਼ਾਰਟ ਟੀ-ਸ਼ਰਟ 'ਚ ਨਜ਼ਰ ਆਈ। ਗੱਡੀ 'ਚੋਂ ਉਤਰਦੇ ਹੀ ਜਾਹਨਵੀ ਪਿਤਾ ਦਾ ਹੱਥ ਫੜ੍ਹੇ ਦਿਖਾਈ ਦਿੱਤੀ।

Most Read

  • Week

  • Month

  • All