'ਕੈਰੀ ਆਨ ਜੱਟਾ 2' ਦੇ ਇਹ ਗੀਤ ਵ੍ਹਾਈਟ ਹਿੱਲ ਮਿਊਜ਼ਿਕ ਅਤੇ ਏ ਐਂਡ ਏ ਐਡਵਾਈਜ਼ਰਜ਼ ਦੀ ਪੇਸ਼ਕਸ਼

ਇਸ ਸਾਲ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ 'ਕੈਰੀ ਆਨ ਜੱਟਾ 2' ਹੁਣ ਰਿਲੀਜ਼ ਹੋਣ ਲਈ ਬਿਲਕੁੱਲ ਤਿਆਰ ਹੈ। ਫਿਲਮ ਦਾ ਸੰਗੀਤ ਪਹਿਲਾਂ ਹੀ ਸੁਰਖੀਆਂ 'ਚ ਬਣਿਆ ਹੋਇਆ ਹੈ। ਕੈਰੀ ਆਨ ਜੱਟਾ 2 ਦੇ ਪਹਿਲੇ ਤਿੰਨੇ ਗੀਤ 'ਟਾਈਟਲ ਟਰੈਕ', 'ਭੰਗੜਾ ਪਾ ਲਈਏ' ਅਤੇ 'ਕੁੜਤਾ ਚਾਦਰਾ' ਬਹੁਤ ਹੀ ਸਫਲ ਰਹੇ ਹਨ।ਇਸੇ ਸਫਲਤਾ ਨੂੰ ਬਰਕਰਾਰ ਰੱਖਦੇ ਹੋਏ ਇਸ ਫਿਲਮ ਦਾ ਅਗਲਾ ਗੀਤ 'ਗੱਭਰੂ' ਰਿਲੀਜ਼ ਹੋ ਚੁੱਕਾ ਹੈ।


'ਕੁੜਤਾ ਚਾਦਰਾ' ਦੇ ਬੋਲ ਪਾਲੀਵੁੱਡ ਦੇ ਪ੍ਰਸਿੱਧ ਗੀਤਕਾਰ ਅਤੇ ਗਾਇਕ ਹੈੱਪੀ ਰਾਏਕੋਟੀ ਨੇ ਲਿਖੇ ਹਨ। ਇਸ ਗੀਤ ਨੂੰ ਫਿਲਮ ਦੇ ਸਟਾਰ ਗਿੱਪੀ ਗਰੇਵਾਲ ਤੇ ਸ਼ਿਪਰਾ ਗੋਇਲ ਨੇ ਆਪਣੀ ਆਵਾਜ਼ ਦਿੱਤੀ ਹੈ। ਭੰਗੜਾ ਬੀਟਸ ਨੂੰ ਸੰਗੀਤ ਦਿੱਤਾ ਹੈ ਜੇ. ਕੇ. (ਜੱਸੀ ਕਟਿਆਲ) ਨੇ ਵ੍ਹਾਈਟ ਹਿੱਲ ਮਿਊਜ਼ਿਕ ਲੇਬਲ ਤੋਂ। ਵ੍ਹਾਈਟ ਹਿੱਲ ਮਿਊਜ਼ਿਕ ਦੇ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੱਧੂ ਨੇ ਇਸ ਗੀਤ ਨੂੰ ਪ੍ਰੋਡਿਊਸ ਕੀਤਾ ਹੈ।


ਇਸ ਮੌਕੇ ਗਿੱਪੀ ਗਰੇਵਾਲ ਨੇ ਕਿਹਾ ਕਿ ਇਹ ਗੀਤ ਕੱਟੜ ਭੰਗੜਾ ਪ੍ਰੇਮੀਆਂ ਲਈ ਹੈ। ਮੈਨੂੰ ਇਸ ਗੀਤ 'ਤੇ ਪ੍ਰਫ਼ਾਰਮ ਕਰਕੇ ਬਹੁਤ ਹੀ ਮਜ਼ਾ ਆਇਆ। ਸ਼ਿਪਰਾ ਗੋਇਲ ਨਾਲ ਮਿਲ ਕੇ ਗੀਤ ਗਾਉਣਾ ਬਹੁਤ ਹੀ ਵਧੀਆ ਅਨੁਭਵ ਰਿਹਾ। ਵ੍ਹਾਈਟ ਹਿੱਲ ਪ੍ਰੋਡਕਸ਼ਨਸ ਦੇ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੱਧੂ ਨੇ ਕਿਹਾ ਕਿ ਵ੍ਹਾਈਟ ਹਿੱਲ ਪ੍ਰੋਡਕਸ਼ਨ 'ਚ ਅਸੀਂ ਇਕ ਟੀਮ ਹੋਣ ਦੇ ਨਾਤੇ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਦਰਸ਼ਕਾਂ ਲਈ ਕੁਆਲਿਟੀ ਦੇਣ ਲਈ ਚਾਹੇ ਉਹ ਗੀਤ ਹੋਣ ਜਾਂ ਫ਼ਿਲਮਾਂ।

Most Read

  • Week

  • Month

  • All