Colors: Yellow Color

ਜਲੰਧਰ (ਬਿਊਰੋ)— ਸਿੱਧੂ ਮੂਸੇਵਾਲਾ ਥੋੜ੍ਹੇ ਸਮੇਂ 'ਚ ਸ਼ੋਹਰਤ ਹਾਸਲ ਕਰਨ ਵਾਲੇ ਉਨ੍ਹਾਂ ਕਲਾਕਾਰਾਂ 'ਚੋਂ ਇਕ ਹਨ, ਜਿਨ੍ਹਾਂ ਦੀ ਫੈਨ ਫਾਲੋਇੰਗ ਤੇਜ਼ੀ ਨਾਲ ਵਧੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਕੋਈ ਨਾ ਕੋਈ ਵਿਵਾਦਿਤ ਵੀਡੀਓ ਵੀ ਸਾਹਮਣੇ ਆਉਂਦੀ ਰਹਿੰਦੀ ਹੈ, ਜਿਹੜੀ ਸਿੱਧੂ ਦੀ ਇਮੇਜ ਨੂੰ ਖਰਾਬ ਕਰਦੀ ਹੈ। ਹਾਲ ਹੀ 'ਚ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਸਿੱਧੂ ਮੂਸੇਵਾਲਾ ਦੇ ਇਕ ਸ਼ੋਅ ਦੀ ਹੈ, ਜਿਥੇ ਸ਼ੋਅ ਦਾ ਆਰਗੇਨਾਈਜ਼ਰ ਸ਼ੋਅ 'ਚ ਆਏ ਲੋਕਾਂ ਨੂੰ ਬੋਲ ਰਿਹਾ ਹੈ।

ਜਲੰਧਰ (ਬਿਊਰੋ)— ਨੀਰੂ ਬਾਜਵਾ ਇਕ ਪੰਜਾਬੀ ਅਦਾਕਾਰਾ, ਡਾਇਰੈਕਟਰ ਤੇ ਪ੍ਰੋਡਿਊਸਰ ਹੈ। ਨੀਰੂ ਨੇ ਐਂਟਰਟੇਨਮੈਂਟ ਇੰਡਸਟਰੀ 'ਚ ਆਪਣੇ ਕਰੀਅਰ ਦੀ ਸ਼ੁਰੂਆਤ 1998 'ਚ ਕੀਤੀ। ਦੇਵ ਆਨੰਦ ਸਟਾਰਰ ਫਿਲਮ 'ਮੈਂ ਸੋਲਾਹ ਬਰਸ ਕੀ' 'ਚ ਨੀਰੂ ਬਾਜਵਾ ਪਹਿਲੀ ਵਾਰ ਪਰਦੇ 'ਤੇ ਦਿਖਾਈ ਦਿੱਤੀ। ਇਸ ਤੋਂ ਬਾਅਦ ਉਸ ਨੇ ਕਈ ਟੀ. ਵੀ. ਸੀਰੀਅਲਜ਼ ਕੀਤੇ ਤੇ ਪੰਜਾਬੀ ਫਿਲਮ ਇੰਡਸਟਰੀ ਵੱਲ ਰੁਖ਼ ਕੀਤਾ। ਆਪਣੇ ਕਰੀਅਰ ਦੌਰਾਨ ਨੀਰੂ ਨੇ ਕਈ ਸ਼ਾਨਦਾਰ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਹੈ ਤੇ ਖੁਦ ਦੀ ਇਕ ਵੱਖਰੀ ਪਛਾਣ ਬਣਾਈ ਹੈ।

ਲਾਂਸ ਏਜੰਲਸ — ਡੋਨਾਲਡ ਟਰੰਪ ਪ੍ਰਸ਼ਾਸਨ ਦੇ ਪ੍ਰਮੁੱਖ ਸਮਰਥਕ ਰਹੇ ਰੈਪਰ ਕਾਨਯੇ ਵੈਸਟ ਨੇ ਬੁੱਧਵਾਰ ਨੂੰ ਆਖਿਆ ਕਿ ਉਹ ਸਿਆਸਤ ਤੋਂ ਦੂਰੀ ਬਣਾ ਰਹੇ ਹਨ। 41 ਸਾਲਾ ਰੈਪਰ ਵੈਸਟ ਟਰੰਪ ਦਾ ਸਮਰਥਨ ਕਰਨ ਕਾਰਨ ਪਿਛਲੇ ਕੁਝ ਸਮੇਂ ਤੋਂ ਨਿੰਦਾ ਦਾ ਸਾਹਮਣਾ ਕਰ ਰਹੇ ਸਨ। ਹੁਣ ਉਨ੍ਹਾਂ ਦੇ ਵੱਖੋਂ-ਵੱਖ ਟਵੀਟਾਂ ਤੋਂ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੇ ਟਰੰਪ ਪ੍ਰਸ਼ਾਸਨ ਦਾ ਸਮਰਥਨ ਕਰਨਾ ਛੱਡ ਦਿੱਤਾ ਹੈ।

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੰਜੇ ਦੱਤ ਤੇਲਗੂ ਫਿਲਮ 'ਪ੍ਰਸਥਾਨਮ' ਦੇ ਹਿੰਦੀ ਰੀਮੇਕ 'ਚ ਕੰਮ ਕਰਨ ਤੋਂ ਬਾਅਦ ਹੁਣ ਨਿਰਮਾਤਾ ਦੇ ਰੂਪ 'ਚ ਮਰਾਠੀ ਸਿਨੇਮਾ 'ਚ ਡੈਬਿਊ ਕਰਨ ਜਾ ਰਹੇ ਹਨ। ਸੰਜੇ ਦੱਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। ਰਜਤ ਗੁਪਤਾ ਵਲੋਂ ਨਿਰਦੇਸ਼ਤ ਫਿਲਮ 'ਚ ਦੀਪਕ ਡੋਬਰਿਆਲ, ਨੰਦਿਤਾ ਧੂਰੀ ਅਤੇ ਅਭਿਜੀਤ ਖਾਂਡਕੇਕਰ ਹਨ। ਉਨ੍ਹਾਂ ਦਾ ਪ੍ਰੋਡਕਸ਼ਨ ਬੈਨਰ 'ਸੰਜੇ ਦੱਤ ਪ੍ਰੋਡਕਸ਼ਨ' ਇਸ ਮਰਾਠੀ ਫਿਲਮ ਦਾ ਨਿਰਮਾਣ ਕਰੇਗਾ। ਫਿਲਮ ਦਾ ਟਾਈਟਲ ਅਜੇ ਤੱਕ ਤੈਅ ਨਹੀਂ ਕੀਤਾ ਗਿਆ।

ਮੁੰਬਈ (ਬਿਊਰੋ)— ਸੋਨਾਲੀ ਬੇਂਦਰੇ ਅਮਰੀਕਾ 'ਚ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਉਸ ਨੇ ਇਸ ਬੀਮਾਰੀ ਨਾਲ ਲੜਦੇ ਹੋਏ ਪੂਰੀ ਹਿੰਮਤ ਦਿਖਾਈ ਹੈ। ਬਾਲੀਵੁੱਡ ਦੇ ਕਈ ਸੈਲੇਬਸ ਸੋਨਾਲੀ ਨੂੰ ਮਿਲ ਕੇ ਉਸ ਦਾ ਹੌਸਲਾ ਵਧਾ ਰਹੇ ਹਨ। ਪ੍ਰਿਯੰਕਾ ਚੋਪੜਾ ਅਨੁਪਮ ਖੇਰ, ਸੁਜ਼ੈਨ ਖਾਨ, ਨੀਤੂ ਸਿੰਘ ਤੋਂ ਬਾਅਦ ਹੁਣ ਸੋਨਾਲੀ ਨੂੰ ਮਿਲਣ ਨਮਰਤਾ ਸ਼ਿਰੋੜਕਰ ਪਹੁੰਚੀ ਹੈ। ਨਮਰਤਾ ਨੇ ਸੋਨਾਲੀ ਨੂੰ ਮਿਲਣ ਤੋਂ ਬਾਅਦ ਦੱਸਿਆ ਕਿ ਉਸ ਦੀ ਸਥਿਤੀ ਕਿਹੋ ਜਿਹੀ ਹੈ।

ਚੰਡੀਗੜ੍ਹ (ਨਿਆਮੀਆਂ) - ਤੇਗ ਫਿਲਮ ਪ੍ਰੋਡਕਸ਼ਨ ਵਲੋਂ ਤਿਆਰ ਕੀਤੀ ਗਈ ਚਰਨਜੀਤ ਸਿੰਘ ਵਾਲੀਆ ਤੇ ਤੇਗਵੀਰ ਸਿੰਘ ਵਾਲੀਆ ਦੀ ਪੰਜਾਬੀ ਫਿਲਮ ‘ਆਟੇ ਦੀ ਚਿਡ਼ੀ’ ਦਾ ਵਿਸ਼ੇਸ਼ ਸ਼ੋਅ ਵੇਖਣ ਲਈ ਅੱਜ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵੀ. ਆਰ. ਪੰਜਾਬ ਪਹੁੰਚੇ।

Most Read

  • Week

  • Month

  • All