Colors: Orange Color

ਬਰਲਿਨ - ਇਸ ਵਰ੍ਹੇ ਦੁਨੀਆ ਭਰ 'ਚ ਮੁੜ ਜਰਮਨੀ ਦਾ ਸਭ ਤੋਂ ਵੱਡਾ ਟਰੇਡ ਸਰਪਲੱਸ ਹੋਵੇਗਾ ਤੇ ਲਗਾਤਾਰ ਇਸ ਦਾ ਤੀਸਰਾ ਵਰ੍ਹਾ ਹੋਵੇਗਾ। ਸੂਤਰਾਂ ਅਨੁਸਾਰ ਸਮੁੱਚੇ ਵਿਸ਼ਵ ਵਿਚ ਜਰਮਨੀ ਦੀਆਂ ਕਾਰਾਂ ਅਤੇ ਉਦਯੋਗ ਸਾਜ਼ੋ-ਸਾਮਾਨ ਦੀ ਖਰੀਦ ਵਾਸਤੇ ਖਰੀਦਦਾਰਾਂ ਅਤੇ ਗਾਹਕਾਂ ਦੀ ਦੌੜ ਜਿਹੀ ਲੱਗੀ ਹੋਈ ਹੈ। ਜੇਕਰ ਜਰਮਨੀ ਦੀ ਆਰਥਕ ਸਲਾਹਕਾਰ ਸੰਸਥਾ ਇਫੋ ਦੀ ਮੰਨੀਏ ਤਾਂ ਯੂਰਪ ਦੀ ਸਭ ਤੋਂ ਵੱਡੀ ਇਕਾਨਮੀ ਨੇ ਦਰਾਮਦ ਨਾਲੋਂ 299 ਬਿਲੀਅਨ ਡਾਲਰ ਦੀ ਬਰਾਮਦ ਕੀਤੀ ਹੈ।

ਨਵੀਂ ਦਿੱਲੀ - ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਅਣਚਾਹੀਆਂ ਕਾਲਸ 'ਤੇ ਨਵੇਂ ਨਿਯਮਾਂ ਨੂੰ ਲੈ ਕੇ ਉਦਯੋਗ ਦੀ ਚਿੰਤਾ 'ਤੇ ਦੂਰਸੰਚਾਰ ਕੰਪਨੀਆਂ ਦੇ ਨਾਲ ਮੀਟਿੰਗ ਕਰੇਗਾ। ਟਰਾਈ ਦੇ ਮੁਖੀ ਆਰ. ਐੱਸ. ਸ਼ਰਮਾ ਨੇ ਕਿਹਾ ਕਿ ਅਣਚਾਹੀਆਂ ਟੈਲੀਮਾਰਕੀਟਿੰਗ ਕਾਲਸ ਅਤੇ ਸੰਦੇਸ਼ਾਂ ਦਾ ਮਾਮਲਾ ਕਾਫੀ ਗੰਭੀਰ ਹੈ, ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।   

ਨਵੀਂ ਦਿੱਲੀ—ਹਾਲ ਦੇ ਦਿਨਾਂ 'ਚ ਮਿਊਚੁਅਲ ਫੰਡਸ ਨੂੰ ਲੈ ਕੇ ਲੋਕਾਂ ਦੀ ਸਮਝ ਵਧੀ ਹੈ। ਜ਼ਿਆਦਾਤਰ ਲੋਕ ਹੁਣ ਰਿਟਰਨ ਦੇ ਲਈ ਬੈਂਕ ਅਤੇ ਐੱਫ.ਡੀ. 'ਚ ਨਿਵੇਸ਼ ਕਰਨ ਦੀ ਬਜਾਏ ਮਿਊਚੁਅਲ ਫੰਡਸ ਦੇ ਵੱਖ ਰੁਖ ਕਰ ਰਹੇ ਹਨ। ਜੁਲਾਈ 2018 ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਇੰਡਸਟਰੀ ਨੇ ਸੰਗਠਿਤ ਵਿਸ਼ੇਸ਼ ਯੋਜਨਾਵਾਂ (ਐੱਸ.ਆਈ.ਪੀ.) ਦੇ ਰਾਹੀਂ 7,554 ਕਰੋੜ ਰੁਪਏ ਇਕੱਠੇ ਕੀਤੇ ਹਨ। ਇਹ ਪਿਛਲੇ ਸਾਲ ਦੀ ਤੁਲਨਾ 'ਚ 53 ਫੀਸਦੀ ਜ਼ਿਆਦਾ ਹੈ।  

ਮੁੰਬਈ— ਸਪਾਈਸ ਜੈੱਟ ਨੇ ਲੰਮੇ ਕੌਮਾਂਤਰੀ ਮਾਰਗਾਂ 'ਤੇ ਫਲਾਈਟ ਸ਼ੁਰੂ ਕਰਨ ਦੇ ਪਲਾਨ ਨੂੰ ਫਿਲਹਾਲ ਰੋਕ ਦਿੱਤਾ ਹੈ। ਰਿਪੋਰਟਾਂ ਮੁਤਾਬਕ, ਰੁਪਏ 'ਚ ਗਿਰਾਵਟ ਅਤੇ ਫਿਊਲ ਕੀਮਤਾਂ 'ਚ ਤੇਜ਼ੀ ਕਾਰਨ ਸਪਾਈਸ ਜੈੱਟ ਨੇ ਇਹ ਪਲਾਨ ਫਿਲਹਾਲ ਲਈ ਟਾਲ ਦਿੱਤਾ ਹੈ। ਜਾਣਕਾਰੀ ਮੁਤਾਬਕ, ਸਪਾਈਸ ਜੈੱਟ ਲਾਗਤ ਘਟ ਹੋਣ ਦੀ ਉਡੀਕ ਕਰੇਗੀ ਕਿਉਂਕਿ ਕੰਪਨੀ ਦਾ ਮਕਸਦ ਹੋਰ ਕੌਮਾਂਤਰੀ ਫਲਾਈਟਸ ਦੇ ਮੁਕਾਬਲੇ ਸਸਤੇ 'ਚ ਹਵਾਈ ਸਫਰ ਉਪਲੱਬਧ ਕਰਾਉਣਾ ਹੈ।

ਨਵੀਂ ਦਿੱਲੀ— ਭਾਰਤ 'ਚ ਆਪਣੀ ਸੇਲ ਵਧਾਉਣ ਲਈ ਐਪਲ ਜਲਦ ਹੀ 5000 ਵਰਗ ਫੁੱਟ ਦੇ 5-6 ਨਵੇਂ ਸਟੋਰ ਖੋਲ੍ਹਣ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਸਟੋਰ ਦਿੱਲੀ, ਮੁੰਬਈ, ਚੇਨਈ, ਬੇਂਗਲੁਰੂ, ਹੈਦਰਾਬਾਦ, ਪੁਣੇ 'ਚ ਖੁੱਲ੍ਹਣਗੇ। ਫਿਲਹਾਲ ਭਾਰਤ 'ਚ ਉਸ ਦੇ 150 ਸਟੋਰ ਹਨ। ਕੰਪਨੀ ਇਹ ਸਟੋਰ ਫ੍ਰੈਂਚਾਈਜ਼ੀ ਰੂਟ ਜ਼ਰੀਏ ਚਲਾ ਰਹੀ ਹੈ ਕਿਉਂਕਿ ਸਰਕਾਰ ਨੇ ਅਮਰੀਕੀ ਕੰਪਨੀ ਦੇ ਸਿੰਗਲ ਬ੍ਰਾਂਡ ਰਿਟੇਲਿੰਗ ਦੇ ਪ੍ਰਸਤਾਵ ਨੂੰ ਮਨਜ਼ੂਰ ਨਹੀਂ ਕੀਤਾ ਹੈ। ਕੰਪਨੀ ਦੇ ਨਵੇਂ ਸਟੋਰ ਮੌਜੂਦਾ ਸਟੋਰਾਂ ਦੀ ਤੁਲਨਾ 'ਚ 2.5-3 ਗੁਣਾ ਵੱਡੇ ਹੋਣਗੇ। ਕੰਪਨੀ ਹੁਣ ਜੋ ਸਟੋਰ ਚਲਾ ਰਹੀ ਹੈ, ਉਨ੍ਹਾਂ ਦਾ ਸਾਈਜ਼ 1,000-1,500 ਵਰਗ ਫੁੱਟ ਤਕ ਹੈ।

ਬਿਜ਼ਨੈੱਸ ਡੈਸਕ—ਗਲੋਬਲ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਨਾਲ ਅੱਜ ਸ਼ੇਅਰਾਂ ਬਾਜ਼ਾਰ ਹਲਕੇ ਵਾਧੇ ਦੇ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 7 ਅੰਕ ਭਾਵ 0.018 ਫੀਸਦੀ ਵਧ ਕੇ 38,282.75 'ਤੇ ਅਤੇ ਨਿਫਟੀ 19.15 ਅੰਤ ਭਾਵ 0.17 ਫੀਸਦੀ ਵਧ ਕੇ 11,570.90 'ਤੇ ਬੰਦ ਹੋਇਆ ਹੈ।

Most Read

  • Week

  • Month

  • All