Colors: Orange Color

ਨਵੀਂ ਦਿੱਲੀ— ਰੇਲਵੇ ਮੌਜੂਦਾ ਕਿਰਾਏ ਸਿਸਟਮ ਨੂੰ ਬਦਲਣ ਜਾਂ ਇਸ ਨੂੰ ਹੋਰ ਬਿਹਤਰ ਬਣਾਉਣ 'ਤੇ ਵਿਚਾਰ ਕਰ ਸਕਦਾ ਹੈ। ਹਾਲਾਂਕਿ ਮੰਤਰਾਲੇ ਨੇ ਇਸ ਬਾਰੇ ਕੋਈ ਗੱਲ ਨਹੀਂ ਕਹੀ ਹੈ ਪਰ ਟਿਕਟਾਂ ਦੀ ਵਿਕਰੀ ਨੂੰ ਲੈ ਕੇ ਸਾਹਮਣੇ ਆਈ ਰਿਪੋਰਟ ਦੇ ਬਾਅਦ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਕੰਪਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ (ਕੈਗ) ਨੇ ਰੇਲਵੇ ਦੀ 'ਫਲੈਕਸੀ ਫੇਅਰ' ਸਕੀਮ ਨੂੰ ਲੈ ਕੇ ਖਿਚਾਈ ਕੀਤੀ ਹੈ। ਕੈਗ ਨੇ ਕਿਹਾ ਕਿ ਇਸ ਸਿਸਟਮ ਨੂੰ ਠੀਕ ਕਰਨ ਦੀ ਜ਼ਰੂਰਤ ਹੈ, ਤਾਂ ਕਿ ਰੈਵੇਨਿਊ ਦੇ ਨਾਲ-ਨਾਲ ਯਾਤਰੀਆਂ ਦੀ ਗਿਣਤੀ ਵੀ ਵਧੇ। ਕੈਗ ਦੀ ਰਿਪੋਰਟ ਮੁਤਾਬਕ ਰੇਲਵੇ ਦੀ ਫਲੈਕਸੀ ਫੇਅਰ ਸਕੀਮ ਨਾਲ ਕੁੱਲ ਟਿਕਟਾਂ ਦੀ ਵਿਕਰੀ ਘਟੀ ਹੈ ਪਰ ਕਮਾਈ 'ਚ ਵਾਧਾ ਹੋਇਆ ਹੈ।

ਬਿਜ਼ਨੈੱਸ ਡੈਸਕ — ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਜੇਫ ਬੇਜੋਸ ਦੀ ਈ-ਕਾਮਰਸ ਕੰਪਨੀ ਐਮਾਜ਼ੋਨ ਹੁਣ 900 ਅਰਬ ਡਾਲਰ ਦੀ ਕੰਪਨੀ ਬਣ ਗਈ ਹੈ। ਬੁੱਧਵਾਰ ਨੂੰ ਅਮਰੀਕੀ ਸ਼ੇਅਰ ਬਾਜ਼ਾਰ 'ਚ ਐਮਾਜ਼ੋਨ ਦੇ ਸ਼ੇਅਰਾਂ ਵਿਚ ਆਈ ਤੇਜ਼ੀ ਕਾਰਨ ਕੰਪਨੀ ਦੇ ਬਾਜ਼ਾਰ ਮੁੱਲ 'ਚ ਵੀ ਵਾਧਾ ਦਰਜ ਕੀਤਾ ਗਿਆ। ਐਮਾਜ਼ੋਨ ਦੇ ਸ਼ੇਅਰਾਂ ਨੇ 1858 ਡਾਲਰ ਦੀ ਰਿਕਾਰਡ ਉਚਾਈ ਨੂੰ ਛੂਹਿਆ ਹੈ।

ਨਵੀਂ ਦਿੱਲੀ—  ਸਾਉਣੀ ਫਸਲਾਂ ਦੇ ਸਮਰਥਨ ਮੁੱਲ (ਐੱਮ. ਐੱਸ. ਪੀ.) 'ਚ ਵਾਧਾ ਕਰਨ ਅਤੇ ਗੰਨੇ ਦਾ ਉਚਿਤ ਲਾਭਕਾਰੀ ਮੁੱਲ (ਐੱਫ. ਆਰ. ਪੀ.) ਵਧਾਉਣ ਦੇ ਬਾਅਦ ਇਕ ਵਾਰ ਫਿਰ ਮੋਦੀ ਸਰਕਾਰ ਕਿਸਾਨਾਂ 'ਤੇ ਮਿਹਰਬਾਨ ਹੋਣ ਜਾ ਰਹੀ ਹੈ। ਸਰਕਾਰ ਨੇ ਡੇਅਰੀ ਕਿਸਾਨਾਂ ਨੂੰ ਫਾਇਦਾ ਪਹੁੰਚਾਉਣ ਲਈ ਵੱਡਾ ਪਲਾਨ ਬਣਾਇਆ ਹੈ। ਸਰਕਾਰ ਦੂਜੀ ਸਫੈਦ ਕ੍ਰਾਂਤੀ ਲਿਆਉਣ ਦੀ ਤਿਆਰੀ 'ਚ ਹੈ, ਜਿਸ ਤਹਿਤ ਵੱਧ ਤੋਂ ਵੱਧ ਦੁੱਧ ਦੀ ਖਪਤ ਵਧਾਈ ਜਾਵੇਗੀ। ਜਾਣਕਾਰੀ ਮੁਤਾਬਕ, ਜਿੱਥੇ ਇਕ ਪਾਸੇ ਦੁੱਧ ਦੇ ਬਣੇ ਪ੍ਰਾਡਕਟਸ ਬਰਾਮਦ (ਐਕਸਪੋਰਟ) ਕਰਨ 'ਤੇ 10 ਫੀਸਦੀ ਸਬਸਿਡੀ ਦਿੱਤੀ ਜਾਵੇਗੀ, ਉੱਥੇ ਹੀ ਦੂਜੇ ਪਾਸੇ ਰੇਲਵੇ ਸਟੇਸ਼ਨਾਂ ਤੋਂ ਲੈ ਕੇ ਸਰਕਾਰੀ ਸਕੂਲਾਂ ਤਕ ਦੁੱਧ ਪਹੁੰਚਾਉਣ ਦਾ ਵੀ ਪ੍ਰਸਤਾਵ ਹੈ। ਇਸ ਦਾ ਮਕਸਦ ਮੰਗ ਨੂੰ ਵਧਾਉਣਾ ਹੈ, ਤਾਂ ਕਿ ਕਿਸਾਨਾਂ ਨੂੰ ਦੁੱਧ ਦਾ ਸਹੀ ਮੁੱਲ ਮਿਲ ਸਕੇ।

ਚੇਨਈ — ਬੁਣੇ ਕੱਪੜਿਆਂ ਦੇ ਮੁੱਖ ਕੇਂਦਰ ਤ੍ਰਿਪੁਰਾ ਦੇ ਨਿਰਯਾਤਕ ਕੱਚੇ ਮਾਲ ਖਾਸ ਕਰਕੇ ਕਪਾਹ ਅਤੇ ਮਜ਼ਦੂਰੀ ਦੀ ਵਧ ਰਹੀ ਲਾਗਤ ਦੇ ਮੱਦੇਨਜ਼ਰ ਕੀਮਤਾਂ 'ਚ ਕਰੀਬ 10 ਫੀਸਦੀ ਦਾ ਵਾਧਾ ਕਰਨ ਦੀ ਯੋਜਨਾ ਬਣਾ ਰਹੇ ਹਨ। ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਕਰੀਬ 5-6 ਸਾਲ ਬਾਅਦ ਕੀਮਤਾਂ ਵਿਚ ਵਾਧਾ ਹੋਵੇਗਾ। ਉਦਯੋਗ ਦੇ ਪ੍ਰਤੀਨਿਧਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੀਮਤਾਂ ਵਿਚ ਘੱਟੋ-ਘੱਟ 15 ਫੀਸਦੀ ਵਾਧਾ ਕਰਨ ਦੀ ਜ਼ਰੂਰਤ ਹੈ ਪਰ ਕੰਬੋਡੀਆ, ਵੀਅਤਨਾਮ ਅਤੇ ਦੂਜੇ ਦੇਸ਼ਾਂ ਤੋਂ ਮਿਲ ਰਹੇ ਸਖਤ ਮੁਕਾਬਲੇ ਕਾਰਨ ਉਨ੍ਹਾਂ ਨੇ ਆਪਣੇ ਉਤਪਾਦਾਂ 'ਚ 10 ਫੀਸਦੀ ਵਾਧਾ ਕਰਨ ਦਾ ਹੀ ਫੈਸਲਾ ਕੀਤਾ ਹੈ।

ਨਵੀਂ ਦਿੱਲੀ—  ਰੇਲਵੇ ਨੇ ਭਗਵਾਨ ਸ਼੍ਰੀ ਰਾਮ ਜੀ ਨਾਲ ਜੁੜੇ ਤੀਰਥ ਸਥਾਨਾਂ ਦੇ ਦਰਸ਼ਨ ਕਰਾਉਣ ਲਈ ਖਾਸ ਟੂਰਿਸਟ ਟਰੇਨ ਲਾਂਚ ਕੀਤੀ ਹੈ, ਜੋ ਕਿ ਅਯੁੱਧਿਆ ਤੋਂ ਰਾਮੇਸ਼ਵਰਮ ਤਕ ਦੇ ਰਸਤੇ 'ਚ ਆਉਣ ਵਾਲੇ ਸਾਰੇ ਤੀਰਥ ਸਥਾਨਾਂ ਦੀ ਸੈਰ ਕਰਾਏਗੀ। ਇਹ ਟਰੇਨ 14 ਨਵੰਬਰ ਨੂੰ ਦਿੱਲੀ ਦੇ ਸਫਦਰਜੰਗ ਤੋਂ ਰਵਾਨਾ ਹੋਵੇਗੀ, ਜਿਸ ਦਾ ਸਫਰ 16 ਦਿਨ ਦਾ ਹੋਵੇਗਾ ਅਤੇ ਇਸ ਦੌਰਾਨ ਰਾਮਾਇਣ ਨਾਲ ਸੰਬੰਧਤ ਸਾਰੇ ਇਤਿਹਾਸਕ ਤੀਰਥ ਸਥਾਨਾਂ ਦੇ ਦਰਸ਼ਨ ਕਰਾਏ ਜਾਣਗੇ। ਇਸ ਟਰੇਨ ਦਾ ਨਾਂ ਸ਼੍ਰੀ ਰਾਮਾਇਣ ਐਕਸਪ੍ਰੈੱਸ ਹੈ।

ਬਿਜ਼ਨੈੱਸ ਡੈਸਕ — ਸੌਫਟ ਡਰਿੰਕਸ ਅਤੇ ਰਿਫਰੈੱਸ਼ਮੈਂਟ ਦੇ ਚਟਪਟੇ ਉਤਪਾਦ ਬਣਾਉਣ ਵਾਲੀ ਪੈਪਸੀਕੋ ਕੰਪਨੀ ਨੇ ਕਿਹਾ ਹੈ ਕਿ ਉਹ ਸਿਹਤਮੰਦ ਉਤਪਾਦ ਪੇਸ਼ ਕਰਨ ਦੀ ਰਣਨੀਤੀ 'ਤੇ ਕੰਮ ਕਰੇਗੀ। ਕੰਪਨੀ ਨੇ ਕਿਹਾ ਹੈ ਕਿ ਉਹ 2025 ਤੱਕ ਆਪਣੇ ਰਿਫਰੈੱਸ਼ਮੈਂਟ ਉਤਪਾਦਾਂ ਦੀ ਸ਼੍ਰੇਣੀ ਵਿਚੋਂ 75 ਫੀਸਦੀ ਚਟਪਟੇ ਉਤਪਾਦਾਂ 'ਚ ਨਮਕ ਦੀ ਮਾਤਰਾ 'ਚ ਕਟੌਤੀ ਕਰੇਗੀ।

Most Read

  • Week

  • Month

  • All