Colors: Orange Color

ਨਵੀਂ ਦਿੱਲੀ— ਰੇਲਵੇ ਜਲਦ ਹੀ ਇਕ ਖਾਸ ਟੂਰਿਸਟ ਟਰੇਨ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜੋ ਕਿ ਅਯੁੱਧਿਆ ਤੋਂ ਰਾਮੇਸ਼ਵਰਮ ਤਕ ਦੇ ਰਸਤੇ 'ਚ ਆਉਣ ਵਾਲੇ ਸਾਰੇ ਤੀਰਥ ਸਥਾਨਾਂ ਦੀ ਸੈਰ ਕਰਾਏਗੀ। ਜਾਣਕਾਰੀ ਮੁਤਾਬਕ 14 ਨਵੰਬਰ ਨੂੰ ਦਿੱਲੀ ਤੋਂ ਟਰੇਨ ਸੇਵਾ ਸ਼ੁਰੂ ਹੋਵੇਗੀ। 16 ਦਿਨਾਂ ਦੇ ਸਫਰ 'ਚ ਯਾਤਰੀ ਰਾਮਾਇਣ ਨਾਲ ਸੰਬੰਧਤ ਇਤਿਹਾਸਕ ਤੀਰਥ ਸਥਾਨਾਂ ਦੇ ਦਰਸ਼ਨ ਕਰ ਸਕਣਗੇ। ਇਸ ਖਾਸ ਟੂਰਿਸਟ ਟਰੇਨ 'ਚ 800 ਯਾਤਰੀਆਂ ਨੂੰ ਲਿਜਾਣ ਦੀ ਸਮਰੱਥਾ ਹੋਵੇਗੀ। ਰਿਪੋਰਟਾਂ ਮੁਤਾਬਕ, ਇਸ ਟਰੇਨ ਨੂੰ ਰਾਮਾਇਣ ਐਕਸਪ੍ਰੈੱਸ ਦਾ ਨਾਂ ਦਿੱਤਾ ਜਾਵੇਗਾ ਅਤੇ ਇਕ ਯਾਤਰੀ ਦਾ ਖਰਚਾ 15,120 ਰੁਪਏ ਹੋਵੇਗਾ।

ਬਿਜ਼ਨਸ ਡੈਸਕ — ਸੈਮਸੰਗ ਦੁਨੀਆ ਦੀ ਸਭ ਤੋਂ ਵੱਡੀ ਮੋਬਾਇਲ ਫੈਕਟਰੀ ਨੋਇਡਾ ਵਿਚ ਖੋਲ੍ਹਣ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਅੱਜ ਨੋਇਡਾ ਨੂੰ ਦੁਨੀਆ ਦੀ ਸਭ ਤੋਂ ਵੱਡੀ ਮੋਬਾਇਲ ਫੈਕਟਰੀ ਦੀ ਸੌਗਾਤ ਦੇਣਗੇ। ਇਸ ਦੇ ਨਾਲ ਹੀ ਨੋਇਡਾ ਦਾ ਨਾਂ ਮੋਬਾਇਲ ਬਣਾਉਣ ਵਾਲੇ ਸ਼ਹਿਰਾਂ ਦੇ ਨਕਸ਼ੇ ਵਿਚ ਸਭ ਤੋਂ ਉੱਪਰ ਆ ਜਾਵੇਗਾ। ਜਾਣੋ ਇਸ ਮੈਗਾ ਫੈਕਟਰੀ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਚੀਜ਼ਾਂ।

ਨਵੀਂ ਦਿੱਲੀ— ਵਿਦੇਸ਼ੀ ਬਾਜ਼ਾਰਾਂ 'ਚ ਸੋਨੇ 'ਚ ਚੰਗੀ ਤੇਜ਼ੀ ਦੇ ਬਾਵਜੂਦ ਸਥਾਨਕ ਮੰਗ ਕਮਜ਼ੋਰ ਪੈਣ ਕਾਰਨ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਇਹ ਪਿਛਲੇ ਕਾਰੋਬਾਰੀ ਦਿਨ ਦੇ 31,650 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਸਥਿਰ ਰਿਹਾ। ਚਾਂਦੀ ਦੀ ਉਦਯੋਗਿਕ ਗਾਹਕੀ ਆਉਣ ਨਾਲ ਇਹ 250 ਰੁਪਏ ਵਧ ਕੇ 40,750 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਥੋਕ ਸਰਾਫਾ ਬਾਜ਼ਾਰ 'ਚ ਵਿਆਹੀ ਮੰਗ ਹੁਣ ਖਤਮ ਹੋ ਚੁੱਕੀ ਹੈ। ਇਸ ਕਾਰਨ ਵਿਦੇਸ਼ੀ ਬਾਜ਼ਾਰਾਂ 'ਚ ਤੇਜ਼ੀ ਦਾ ਅਸਰ ਸਥਾਨਕ ਬਾਜ਼ਾਰ 'ਚ ਨਹੀਂ ਦਿਸਿਆ। ਡਾਲਰ ਦੇ ਮੁਕਾਬਲੇ ਰੁਪਏ ਦੀ ਮਜ਼ਬੂਤੀ ਕਾਰਨ ਵੀ ਸੋਨੇ ਦੀ ਚਮਕ ਫਿੱਕੀ ਰਹੀ।

ਨਵੀਂ ਦਿੱਲੀ—ਫੋਰਟਿਸ ਹੈਲਥਕੇਅਰ ਗਰੁੱਪ ਭਾਵੇਂ ਹੀ ਆਰਥਿਕ ਸੰਕਟ 'ਚ ਘਿਰਿਆ ਹੋਵੇ ਪਰ ਕੰਪਨੀ ਦੇ ਸੀ.ਈ.ਓ. ਦੀ ਸੈਲਰੀ ਸਿਰਫ ਇਕ ਟਾਈਪੋ ਦੇ ਚੱਲਦੇ 4 ਗੁਣਾ ਹੋ ਗਈ ਹੈ। ਕੰਪਨੀ ਦੇ ਚੀਫ ਕਾਰਜਕਾਰੀ ਅਫਸਰ ਭਾਵਦੀਪ ਸਿੰਘ ਦੇ ਸਾਲਾਨਾ ਸੈਲਰੀ ਪੈਕੇਜ 'ਚ ਇਕ ਟਾਈਪੋ ਦੇ ਚੱਲਦੇ 13 ਕਰੋੜ ਰੁਪਏ ਜ਼ਿਆਦਾ ਜੁੜ ਗਏ ਅਤੇ ਅਤੇ ਉਨ੍ਹਾਂ ਦਾ ਸੈਲਰੀ ਪੈਕੇਜ 3.91 ਕਰੋੜ ਰੁਪਏ ਵਧ ਕੇ 16.80 ਕਰੋੜ ਰੁਪਏ ਹੋ ਗਿਆ। ਮਿੰਟ ਦੀ ਰਿਪੋਰਟ ਮੁਤਾਬਕ ਜੁਲਾਈ 2015 ਤੋਂ ਮਾਰਚ 2017 ਦੌਰਾਨ ਭਾਵਦੀਪ ਸਿੰਘ ਦੀ ਸੈਲਰੀ 4 ਗੁਣਾ ਵਧ ਗਈ। ਖਾਸ ਗੱਲ ਇਹ ਹੈ ਕਿ ਇਸ ਦੌਰਾਨ ਕੰਪਨੀ ਦੀ ਆਰਥਿਕ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਸੀ।

ਨਵੀਂ ਦਿੱਲੀ—ਇਸ ਵਾਰ ਅਪ੍ਰੈਲ-ਮਈ ਦੀਆਂ ਗਰਮੀ ਦੀਆਂ ਛੁੱਟੀਆਂ 'ਚ ਯਾਤਰੀਆਂ ਨੇ ਰਿਕਾਰਡ ਤੋੜ ਹਵਾਈ ਯਾਤਰਾ ਕੀਤੀ। ਭਾਰਤੀ ਯਾਤਰੀਆਂ ਦੀ ਗਿਣਤੀ 'ਚ ਇਸ ਵਾਰ ਕੌਮਾਂਤਰੀ ਅਤੇ ਘਰੇਲੂ ਉਡਾਣ ਦੋਵਾਂ 'ਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ (ਏ.ਏ.ਆਈ.) ਮੁਤਾਬਕ, ਅਪ੍ਰੈਲ ਅਤੇ ਮਈ 'ਚ ਪ੍ਰਤੀਦਿਨ 9.4 ਲੱਖ ਯਾਤਰੀਆਂ ਨੇ (ਘਰੇਲੂ ਅਤੇ ਕੌਮਾਂਤਰੀ ਮਿਲਾ ਕੇ) ਹਵਾਈ ਸਫਰ ਕੀਤਾ। ਪਿਛਲੇ ਸਾਲ ਦੀ ਤੁਲਨਾ 'ਚ ਇਸ ਵਾਰ ਇਹ ਗਿਣਤੀ 17.7 ਫੀਸਦੀ ਜ਼ਿਆਦਾ ਰਹੀ।

ਨਵੀਂ ਦਿੱਲੀ—ਰੀਅਲ ਅਸਟੇਟ ਕੰਪਨੀਆਂ ਦੀ ਮਨਮਾਨੀ 'ਤੇ ਲਗਾਮ ਲਗਾਉਂਦੇ ਹੋਏ ਸੁਪਰੀਮ ਕੋਰਟ ਨੇ ਰੀਅਲ ਅਸਟੇਟ ਕੰਪਨੀ ਯੂਨੀਟੈੱਕ ਨੂੰ ਵੱਡਾ ਝਟਕਾ ਲੱਗਿਆ ਹੈ। ਕੋਰਟ ਨੇ ਗਾਹਕਾਂ ਨੂੰ ਫਲੈਟ ਨਹੀਂ ਦੇਣ 'ਤੇ ਕੇਸ 'ਚ ਯੂਨੀਟੈੱਕ ਦੀ ਕੁੱਲ 618 ਏਕੜ ਜ਼ਮੀਨ ਦੀ ਨੀਲਾਮੀ ਦਾ ਆਦੇਸ਼ ਜਾਰੀ ਕੀਤਾ ਹੈ। ਕੋਰਟ ਨੇ ਆਗਰਾ, ਬਨਾਰਸ ਅਤੇ ਤਾਮਿਲਨਾਡੂ ਦੀ ਜ਼ਮੀਨ ਨੂੰ ਨੀਲਾਮ ਕਰਨ ਦਾ ਆਦੇਸ਼ ਦਿੱਤਾ ਹੈ। ਜ਼ਮੀਨ ਦੀ ਕੀਮਤ ਲਗਭਗ 600 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਹ ਆਦੇਸ਼ ਯੂਨੀਟੈੱਕ ਬਿਲਡਰਸ ਦੇ ਅਧੂਰੇ ਪ੍ਰਾਜੈਕਟ ਦੇ ਮਾਮਲੇ ਨੂੰ ਲੈ ਕੇ ਆਇਆ ਹੈ।

Most Read

  • Week

  • Month

  • All