Colors: Orange Color

ਨਵੀਂ ਦਿੱਲੀ—ਅਮਰੀਕੀ ਕੰਪਨੀ ਜਾਨਸਨ ਐਂਡ ਜਾਨਸਨ ਭਾਰਤ 'ਚ ਹਿੱਪ ਇੰਪਲਾਂਟ ਸਰਜਰੀ ਨੂੰ ਲੈ ਕੇ ਵਿਵਾਦਾਂ 'ਚ ਹੈ। ਹੁਣ ਸਰਕਾਰ ਨੇ ਜਾਨਸਨ ਐਂਡ ਜਾਨਸਨ ਦਾ ਏ.ਐੱਸ.ਆਰ. ਹਿੱਪ ਸਿਸਟਮ ਲਗਾਉਣ ਵਾਲੇ ਮਰੀਜ਼ਾਂ ਦੀ ਪਛਾਣ ਅਤੇ ਉਨ੍ਹਾਂ ਨੂੰ ਮੁਆਵਜ਼ਾ ਦਿਵਾਉਣ ਲਈ ਕਮਰ ਕੱਸ ਲਈ ਹੈ। ਇਸ ਦੇ ਲਈ ਪੂਰੇ ਦੇਸ਼ 'ਚ ਵਪਾਰ ਮੁਹਿੰਮ ਚਲਾਈ ਜਾਵੇਗੀ। ਸਰਕਾਰ ਦਾ ਕਹਿਣਾ ਹੈ ਕਿ ਦੋਸ਼ ਪੂਰਨ ਉਪਕਰਣ ਬਣਾਉਣ ਵਾਲੀ ਇਸ ਅਮਰੀਕੀ ਕੰਪਨੀ ਤੋਂ ਪ੍ਰਭਾਵਿਤ ਮਰੀਜ਼ਾਂ ਨੂੰ ਮੁਆਵਜ਼ਾ ਦਿਵਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।

ਨਵੀਂ ਦਿੱਲੀ — ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਮਾਲੀ ਸਾਲ ਵਿਚ ਦੇਸ਼ ਦੀ ਆਰਥਿਕ ਵਿਕਾਸ ਦਰ 7.4 ਫੀਸਦੀ ਤੱਕ ਰਹਿਣ ਦਾ ਅਨੁਮਾਨ ਲਗਾਇਆ ਹੈ। ਕੇਂਦਰੀ ਬੈਂਕ ਨੇ ਕਿਹਾ ਕਿ ਉਦਯੋਗਿਕ ਗਤੀਵਿਧੀਆਂ ਅਤੇ ਚੰਗੇ ਮਾਨਸੂਨ ਕਾਰਨ ਵਿਕਾਸ ਦਰ ਮਜ਼ਬੂਤ ਰਹੇਗੀ। ਪਿਛਲੇ ਵਿੱਤੀ ਸਾਲ 2017-18 'ਚ ਆਰਥਿਕ ਵਾਧਾ ਦਰ 6.7 ਫੀਸਦੀ ਰਹੀ ਸੀ। ਰਿਜ਼ਰਵ ਬੈਂਕ ਨੇ ਬੁੱਧਵਾਰ ਨੂੰ ਜਾਰੀ ਆਪਣੀ ਰਿਪੋਰਟ 'ਚ ਕਿਹਾ ਕਿ ਉਸਦੀ ਮੁਦਰਾ ਨੀਤੀ ਰਿਟੇਲ ਮਹਿੰਗਾਈ ਨੂੰ

ਨਵੀਂ ਦਿੱਲੀ—ਗਲੋਬਲ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਨਾਲ ਅੱਜ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 32.83 ਅੰਕ ਭਾਵ 0.085 ਫੀਸਦੀ ਡਿੱਗ ਕੇ 38,690.10 'ਤੇ ਅਤੇ ਨਿਫਟੀ 15.10 ਅੰਕ ਭਾਵ 0.13 ਫੀਸਦੀ ਡਿੱਗ ਕੇ 11,676.80 'ਤੇ ਬੰਦ ਹੋਇਆ।

ਨਵੀਂ ਦਿੱਲੀ — ਰਿਜ਼ਰਵ ਬੈਂਕ ਵਲੋਂ 500 ਰੁਪਏ ਅਤੇ 1000 ਮੁੱਲ ਦੇ ਪੁਰਾਣੇ ਨੋਟਾਂ ਨੂੰ ਦੇਸ਼ ਦੀ ਅਰਥਵਿਵਸਥਾ 'ਚੋਂ ਹਟਾਉਣ ਦੇ ਮੱਦੇਨਜ਼ਰ 99.3 ਫੀਸਦੀ ਪੁਰਾਣੇ ਨੋਟਾਂ ਦੇ ਵਾਪਸ ਆਉਣ ਦੇ ਅੰਕੜੇ ਜਾਰੀ ਕਰਨ ਦੌਰਾਨ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਨੋਟਬੰਦੀ ਜਿਨ੍ਹਾਂ ਉਦੇਸ਼ਾ ਨੂੰ ਲੈ ਕੇ ਕੀਤੀ ਗਈ ਸੀ ਉਹ ਕਾਫੀ ਹੱਦ ਤੱਕ ਉਸ ਨੂੰ ਹਾਸਲ ਕਰਨ 'ਚ ਸਫਲ ਰਹੀ ਹੈ।

ਨਵੀਂ ਦਿੱਲੀ— ਹਵਾਈ ਜਹਾਜ਼ ਕੰਪਨੀ ਵਿਸਤਾਰਾ ਜਲਦ ਹੀ ਕੌਮਾਂਤਰੀ ਫਲਾਈਟਸ ਸ਼ੁਰੂ ਕਰਨ ਜਾ ਰਹੀ ਹੈ। ਵਿਸਤਾਰਾ ਇਸ ਸਾਲ ਅਕਤੂਬਰ ਤੋਂ ਕੌਮਾਂਤਰੀ ਮਾਰਗਾਂ 'ਤੇ ਫਲਾਈਟ ਸ਼ੁਰੂ ਕਰ ਸਕਦੀ ਹੈ। ਸੂਤਰਾਂ ਮੁਤਾਬਕ ਵਿਸਤਾਰਾ ਦਿੱਲੀ ਤੋਂ ਸ਼੍ਰੀਲੰਕਾ ਦੇ ਕੋਲੰਬੋ ਅਤੇ ਥਾਈਲੈਂਡ ਦੇ ਨੇੜੇ ਆਈਲੈਂਡ ਫੂਕੇਟ ਲਈ ਫਲਾਈਟਸ ਚਲਾ ਸਕਦੀ ਹੈ। ਨਵੀਂ ਪਾਲਿਸੀ ਤਹਿਤ ਕੋਈ ਹਵਾਬਾਜ਼ੀ ਕੰਪਨੀ ਕੌਮਾਂਤਰੀ ਮਾਰਗਾਂ 'ਤੇ ਉਡਾਣ ਭਰਨ ਦੇ ਯੋਗ ਤਦ ਹੀ ਹੋ ਸਕਦੀ ਹੈ, ਜਦੋਂ ਉਸ ਕੋਲ

ਨਵੀਂ ਦਿੱਲੀ— ਵਿਦੇਸ਼ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਡਾਲਰ ਤੁਹਾਡੀ ਜੇਬ ਖਾਸਾ ਢਿੱਲੀ ਕਰੇਗਾ। ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਨਾਲ ਵਿਦੇਸ਼ ਘੁੰਮਣਾ ਅਤੇ ਪੜ੍ਹਾਈ ਹੋਰ ਮਹਿੰਗੀ ਹੋ ਗਈ ਹੈ। ਬੁੱਧਵਾਰ ਨੂੰ ਕਾਰੋਬਾਰ ਦੌਰਾਨ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ ਪਹਿਲੀ ਵਾਰ 70.50 ਦੇ ਪੱਧਰ ਦੇ ਪਾਰ ਹੋਈ ਹੈ। ਕਾਰੋਬਾਰ ਦੌਰਾਨ ਇਕ ਡਾਲਰ ਦੀ ਕੀਮਤ 70 ਰੁਪਏ 57 ਪੈਸੇ 'ਤੇ ਪਹੁੰਚ ਗਈ। ਰੁਪਏ ਦਾ ਇਹ ਹੁਣ ਤਕ ਦਾ ਸਭ ਤੋਂ ਹੇਠਲਾ ਪੱਧਰ ਹੈ।

Most Read

  • Week

  • Month

  • All