Colors: Orange Color

ਨਵੀਂ ਦਿੱਲੀ—ਕੇਂਦਰ ਅਤੇ ਸੂਬਾ ਸਰਕਾਰਾਂ ਦੇ ਸਾਰੇ ਵਿਭਾਗ ਛੇ ਹਫਤੇ ਦੇ ਇਕ ਵਿਸ਼ੇਸ਼ ਮੁਹਿੰਮ ਦੇ ਤਹਿਤ ਸਭ ਤਰ੍ਹਾਂ ਦੀ ਸਰਕਾਰੀ ਖਰੀਦ ਸਿਰਫ ਸਰਕਾਰੀ ਪੋਰਟਲ ਜੀ.ਈ.ਐੱਮ. ਦੇ ਮਾਧਿਅਮ ਨਾਲ ਕਰਨਗੇ। ਇਸ ਦੌਰਾਨ ਜ਼ਿਆਦਾਤਰ ਗੁਡਸ ਅਤੇ ਸਰਵਿਸਿਜ਼ ਦੇ ਆਰਡਰ ਮਾਈਕ੍ਰੋ, ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜਜ਼ ਨੂੰ ਦਿੱਤੇ ਜਾਣਗੇ। ਦੋ ਸਾਲ ਪਹਿਲਾਂ ਲਾਂਚ ਹੋਏ ਇਸ ਪੋਰਟਲ ਤੋਂ ਹੁਣ ਤੱਕ 6.96 ਲੱਖ ਟਰਾਂਸਜੈਕਸ਼ਨ ਅਤੇ ਕਰੀਬ 10,800 ਕਰੋੜ ਮੁੱਲ ਦੀ

ਨਵੀਂ ਦਿੱਲੀ— ਸ਼ੁੱਕਰਵਾਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਸਤੰਬਰ ਦੇ ਪਹਿਲੇ ਹਫਤੇ ਬੈਂਕ ਖੁੱਲ੍ਹੇ ਰਹਿਣਗੇ ਅਤੇ ਬਿਨਾਂ ਕਿਸੇ ਰੁਕਾਵਟ ਦੇ ਕੰਮਕਾਜ ਜਾਰੀ ਰਹੇਗਾ। ਵਿੱਤ ਮੰਤਰਾਲਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਿਰਫ 2 ਸਤੰਬਰ ਅਤੇ 8 ਸਤੰਬਰ ਨੂੰ ਛੁੱਟੀ ਹੋਵੇਗੀ। 2 ਸਤੰਬਰ ਨੂੰ ਐਤਵਾਰ ਹੈ, ਜਦੋਂ ਕਿ 8 ਸਤੰਬਰ ਨੂੰ ਦੂਜਾ ਸ਼ਨੀਵਾਰ ਹੋਣ ਕਾਰਨ ਬੈਂਕਾਂ 'ਚ ਛੁੱਟੀ ਹੁੰਦੀ ਹੈ। 3 ਸਤੰਬਰ ਦਿਨ ਸੋਮਵਾਰ ਨੂੰ ਸ਼੍ਰੀ ਕ੍ਰਿਸ਼ਣ ਜਨਮ ਅਸ਼ਟਮੀ ਦੇ ਮੌਕੇ ਕੁਝ ਸੂਬਿਆਂ 'ਚ ਹੀ ਬੈਂਕ

ਨਵੀਂ ਦਿੱਲੀ—ਭਾਰਤ ਦੀ ਮੁੱਖ ਈ-ਕਾਮਰਸ ਕੰਪਨੀ ਫਲਿਪਕਾਰਟ ਦੀ ਪ੍ਰਾਪਤੀ ਕਰਨ ਵਾਲੀ ਮਸ਼ਹੂਰ ਅਮਰੀਕੀ ਕੰਪਨੀ ਵਾਲਮਾਰਟ 'ਤੇ ਆਪਣੀ ਦੇਣਦਾਰੀ ਪੂਰੀ ਕਰਨ ਲਈ 7 ਸਤੰਬਰ ਤੱਕ ਦਾ ਸਮਾਂ ਹੈ। ਕਰੀਬ 16 ਅਰਬ ਡਾਲਰ 'ਚ ਫਲਿਪਕਾਰਟ ਦੇ 77 ਫੀਸਦੀ ਸ਼ੇਅਰ ਖਰੀਦਣ ਵਾਲੀ ਵਾਲਮਾਰਟ ਨੂੰ ਸੌਦੇ ਦੀ 10 ਫੀਸਦੀ ਤੋਂ ਜ਼ਿਆਦਾ ਰਾਸ਼ੀ ਟੈਕਸ ਦੇ ਤੌਰ 'ਤੇ ਜਮ੍ਹਾ ਕਰਨੀ ਪੈ ਸਕਦੀ ਹੈ।

ਨਵੀਂ ਦਿੱਲੀ— ਪੈਟਰੋਲ-ਡੀਜ਼ਲ ਪਹਿਲਾਂ ਹੀ ਰਿਕਾਰਡ ਦੇ ਨੇੜੇ ਹਨ, ਹੁਣ ਤੁਹਾਡੀ ਜੇਬ ਹੋਰ ਢਿੱਲੀ ਹੋਣ ਵਾਲੀ ਹੈ। ਕੌਮਾਂਤਰੀ ਊਰਜਾ ਏਜੰਸੀ (ਆਈ. ਈ. ਏ.) ਮੁਤਾਬਕ ਜ਼ਬਰਦਸਤ ਗਲੋਬਲ ਮੰਗ ਅਤੇ ਸਪਲਾਈ ਘਟਣ ਨਾਲ ਕੱਚੇ ਤੇਲ ਦੀਆਂ ਕੀਮਤਾਂ 'ਚ ਪਹਿਲਾਂ ਨਾਲੋਂ ਵਧ ਉਛਾਲ ਆਉਣ ਦੇ ਆਸਾਰ ਹਨ। ਕੌਮਾਂਤਰੀ ਊਰਜਾ ਏਜੰਸੀ ਦੇ ਕਾਰਜਕਾਰੀ ਨਿਰਦੇਸ਼ਕ ਫੈਥ ਬਿਰੋਲ ਨੇ ਕਿਹਾ ਕਿ ਭਾਰਤ ਵਰਗੇ ਦਰਾਮਦ ਕਰਤਾ ਦੇਸ਼ਾਂ ਲਈ ਇਹ ਸਥਿਤੀ ਚਿੰਤਾਜਨਕ ਹੋ

ਨਵੀਂ ਦਿੱਲੀ—ਜੇਕਰ ਤੁਹਾਡੀ ਜੇਬ 'ਚ ਵੀ 100 ਰੁਪਏ ਦਾ ਨੋਟ ਹੈ ਤਾਂ ਹੋ ਸਕਦਾ ਹੈ ਉਹ ਨਕਲੀ ਹੋਵੇ। ਰਿਜ਼ਰਵ ਬੈਂਕ ਨੇ ਰਿਪੋਰਟ ਜਾਰੀ ਕਰ ਦੱਸਿਆ ਕਿ ਇਸ ਸਮੇਂ ਬਾਜ਼ਾਰ 'ਚ ਮੌਜੂਦ ਨਕਲੀ ਕਰੰਸੀ 'ਚ 100 ਰੁਪਏ ਦੇ ਨੋਟਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਇਸ ਸਮੇਂ 100 ਰੁਪਏ ਦੇ ਨੋਟ ਨੂੰ ਲੈ ਕੇ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ। 100 ਦਾ ਨੋਟ ਅਸਲੀ ਹੈ ਜਾਂ ਨਕਲੀ, ਇਸ ਦੀ ਪਛਾਣ ਕੁਝ ਖਾਸ ਗੱਲਾਂ ਜਾਣ ਕੇ ਆਸਾਨੀ ਨਾਲ ਕੀਤੀ ਜਾ ਸਕਦੀ ਹੈ।

ਨਵੀਂ ਦਿੱਲੀ — ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਉਸਨੇ ਨਿਯਮਿਤ ਤੌਰ 'ਤੇ ਗੋਲਡ ਬਾਂਡ ਜਾਰੀ ਕਰਨ ਦੀ ਯੋਜਨਾ ਬਣਾਈ ਹੈ ਕਿਉਂਕਿ ਨਿਵੇਸ਼ਕਾਂ 'ਚ ਦੇਖਣ ਨੂੰ ਮਿਲ ਰਹੀ ਹੈ। ਰਿਜ਼ਰਵ ਬੈਂਕ ਨੇ ਵੀ ਇਹ ਸੰਕੇਤ ਦਿੱਤਾ ਹੈ ਕਿ ਵਿਦੇਸ਼ੀ ਮੁਦਰਾ ਭੰਡਾਰ ਦੀ ਵਿਭਿੰਨਤਾ ਦੀ ਰਣਨੀਤੀ ਦੇ ਤਹਿਤ 2018-19 'ਚ ਵੀ ਵਿਦੇਸ਼ੀ ਮੁਦਰਾ ਭੰਡਾਰ 'ਚ ਜ਼ਿਆਦਾ ਸੋਨਾ ਜੋੜਿਆ ਜਾ ਸਕਦਾ ਹੈ। ਰਿਜ਼ਰਵ ਬੈਂਕ ਨੇ ਵਿਦੇਸ਼ੀ ਮੁਦਰਾ ਭੰਡਾਰ 'ਚ ਘੱਟ ਮਾਤਰਾ 'ਚ ਸੋਨੇ ਨੂੰ ਸ਼ਾਮਲ ਕਰਨਾ ਸ਼ੁਰੂ ਕੀਤਾ ਸੀ, ਪਰ ਪਿਛਲੇ ਕੁਝ ਸਮੇਂ ਤੋਂ ਵਿਦੇਸ਼ੀ ਮੁਦਰਾ ਭੰਡਾਰ 'ਚ ਜ਼ਿਆਦਾ ਸੋਨਾ ਸ਼ਾਮਲ ਕੀਤਾ ਜਾ ਰਿਹਾ ਹੈ।

Most Read

  • Week

  • Month

  • All