Colors: Orange Color

ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਨੇ ਜਦੋਂ ਤੋਂ ਬੈਂਕਾਂ ਦੇ ਕ੍ਰਿਪਟੋਕਰੰਸੀ 'ਚ ਡੀਲਿੰਗ ਕਰਨ 'ਤੇ ਰੋਕ ਲਾਈ ਹੈ ਉਦੋਂ ਤੋਂ ਜੇਬ-ਪੇ, ਯੂਰੋਕੁਆਇਨ, ਕੁਆਇਨਸਕਿਓਰ, ਬਾਇਯੂਕੁਆਇਨ ਅਤੇ ਬੀ. ਟੀ. ਸੀ. ਐਕਸ. ਇੰਡੀਆ ਸਮੇਤ ਬਹੁਤ ਸਾਰੀਆਂ ਬਿਟਕੁਆਇਨ ਐਕਸਚੇਂਜਾਂ ਆਪਣੇ ਦਫਤਰ ਭਾਰਤ ਤੋਂ ਬਾਹਰ ਲਿਜਾਣ ਦੀਆਂ ਸੰਭਾਵਨਾਵਾਂ ਤਲਾਸ਼ਣ 'ਚ ਜੁਟ ਗਈਆਂ ਹਨ। ਬਹੁਤ ਸਾਰੀਆਂ ਬਿਟਕੁਆਇਨ ਐਕਸਚੇਂਜਾਂ ਨੇ

ਗਲੋਬਲ ਬਾਜ਼ਾਰਾਂ ਤੋਂ ਮਿਲੇ ਚੰਗੇ ਸੰਕੇਤਾਂ ਵਿਚਕਾਰ ਮੰਗਲਵਾਰ ਦੇ ਕਾਰੋਬਾਰੀ ਸਤਰ 'ਚ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਮਜ਼ਬੂਤੀ ਨਾਲ ਹੋਈ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 91.57 ਅੰਕ ਚੜ੍ਹ ਕੇ 33,880.11 'ਤੇ ਖੁੱਲ੍ਹਿਆ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 33.55 ਅੰਕ

ਰਿਹਾਇਸ਼ੀ ਕਰਜ਼ਾ ਦੇਣ ਵਾਲੀ ਕੰਪਨੀ ਐੱਚ. ਡੀ. ਐੱਫ. ਸੀ. ਨੇ ਹੋਮ ਲੋਨ ਮਹਿੰਗਾ ਕਰ ਦਿੱਤਾ ਹੈ। ਕੰਪਨੀ ਨੇ ਸਾਲ 2013 ਦੇ ਬਾਅਦ ਪਹਿਲੀ ਵਾਰ ਹੋਲ ਲੋਨ ਦੇ ਰੇਟ ਵਧਾਏ ਹਨ। ਐੱਚ. ਡੀ. ਐੱਫ. ਸੀ. ਨੇ ਹੋਮ ਲੋਨ ਦਰਾਂ 'ਚ 0.20 ਫੀਸਦੀ ਤਕ ਦਾ ਵਾਧਾ ਕੀਤਾ ਹੈ। ਹਾਲਾਂਕਿ ਇਸ ਨਾਲ ਜ਼ਿਆਦਾਤਰ ਗਾਹਕਾਂ 'ਤੇ ਬਹੁਤ ਘੱਟ ਅਸਰ ਹੋਵੇਗਾ ਕਿਉਂਕਿ ਘੱਟ ਰਾਸ਼ੀ ਦੇ ਕਰਜ਼ੇ

ਆਈ.ਆਰ.ਟੀ.ਸੀ. ਤੋਂ ਤੁਸੀਂ ਘਰ ਬੈਠੇ 10 ਹਜ਼ਾਰ ਰੁਪਏ ਕਮਾ ਸਕਦੇ ਹੋ। ਇਸ ਲਈ ਤੁਹਾਨੂੰ ਕਿਸੇ ਸਕੀਮ ਜਾਂ ਟਿਕਟ ਬੁੱਕ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਸਿਰਫ ਆਪਣੇ ਆਧਾਰ ਨੰਬਰ ਨੂੰ IRCTC ਅਕਾਊਂਟ ਨਾਲ ਲਿੰਕ ਕਰਵਾਉਣਾ ਹੈ। IRCTC ਨੇ ਇਸ ਸਕੀਮ ਨੂੰ ਜਨਵਰੀ 2018 ਵਿਚ ਲਾਂਚ ਕੀਤਾ ਸੀ। ਇਹ ਜੂਨ 2018 ਤੱਕ ਲਾਗੂ ਹੈ। ਸਰਕਾਰ ਨੇ ਸਾਰੀਆਂ ਜ਼ਰੂਰੀ ਸੇਵਾਵਾਂ ਲਈ ਆਧਾਰ ਨੂੰ ਲਾਜ਼ਮੀ ਕਰ ਦਿੱਤਾ ਹੈ।

ਸਰਕਾਰ ਨੇ ਕਿਸਾਨਾਂ ਕੋਲੋਂ ਕਣਕ ਦੀ ਨਵੀਂ ਖਰੀਦ ਸ਼ੁਰੂ ਕਰ ਦਿੱਤੀ ਹੈ ਅਤੇ ਚਾਲੂ ਮਾਰਕੀਟਿੰਗ ਸਾਲ 'ਚ ਹੁਣ ਤਕ 19.31 ਲੱਖ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਸਰਕਾਰ ਨੇ ਮਾਰਕੀਟਿੰਗ ਸਾਲ 2018-19 ਲਈ 320 ਲੱਖ ਟਨ ਕਣਕ ਖਰੀਦ ਦਾ ਟੀਚਾ ਨਿਰਧਾਰਤ ਕੀਤਾ ਹੈ, ਜਦੋਂ ਕਿ ਪਿਛਲੇ ਸਾਲ ਸਰਕਾਰੀ ਏਜੰਸੀ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਵੱਲੋਂ 308 ਲੱਖ ਟਨ ਕਣਕ ਦੀ ਖਰੀਦ ਕੀਤੀ ਗਈ ਸੀ।

ਵਿਦੇਸ਼ੀ ਬਾਜ਼ਾਰਾਂ 'ਚ ਕੀਮਤੀ ਧਾਤਾਂ 'ਚ ਤੇਜ਼ੀ ਅਤੇ ਘਰੇਲੂ ਪੱਧਰ 'ਤੇ ਜਿਊਲਰਾਂ ਦੀ ਮੰਗ ਵਧਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 150 ਰੁਪਏ ਵਧ ਕੇ 31,600 ਰੁਪਏ ਦੇ ਪਾਰ 31,610 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਸੋਨਾ ਭਟੂਰ ਵੀ ਇੰਨਾ ਹੀ ਚੜ੍ਹ ਕੇ 31,460 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੋਲਿਆ ਗਿਆ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ ਲਗਾਤਾਰ 24,800 ਰੁਪਏ 'ਤੇ ਸਥਿਰ ਬਣੀ ਹੋਈ ਹੈ।

Most Read

  • Week

  • Month

  • All