Colors: Orange Color

ਬਿਜ਼ਨੈੱਸ ਡੈਸਕ — ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਦਮਦਾਰ ਮਜ਼ਬੂਤੀ ਨਾਲ ਬੰਦ ਹੋਏ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 196.19 ਅੰਕ ਯਾਨੀ 0.54 ਫੀਸਦੀ ਵਧ ਕੇ 36,519.96 'ਤੇ ਅਤੇ ਨਿਫਟੀ 71.20 ਅੰਕ ਯਾਨੀ 0.65 ਫੀਸਦੀ ਵਧ ਕੇ 11,008.05 'ਤੇ ਬੰਦ ਹੋਇਆ।

ਨਵੀਂ ਦਿੱਲੀ—ਆਈ.ਸੀ.ਆਈ.ਸੀ.ਆਈ. ਲੋਂਬਾਰਡ ਨੇ ਪਹਿਲੀ ਤਿਮਾਹੀ ਦੇ ਨਤੀਜੇ ਪੇਸ਼ ਕੀਤੇ ਹਨ। ਇਸ ਤਿਮਾਹੀ ਕੰਪਨੀ ਦਾ ਮੁਨਾਫਾ 214 ਕਰੋੜ ਰੁਪਏ ਤੋਂ ਵਧ ਕੇ 289 ਕਰੋੜ ਰੁਪਏ ਰਿਹਾ। ਉੱਧਰ ਗ੍ਰਾਸ ਪ੍ਰੀਮੀਅਮ 3394 ਕਰੋੜ ਰੁਪਏ ਤੋਂ ਵਧ ਕੇ 3856 ਕਰੋੜ ਰੁਪਏ ਰਿਹਾ ਹੈ। ਹਾਲਾਂਕਿ ਕੰਬਾਇੰਡ ਰੇਸ਼ੋ ਅਤੇ ਸਾਲਵੈਂਸੀ ਰੇਸ਼ੋ 'ਚ ਕਮੀ ਆਈ ਹੈ। ਕੰਬਾਇੰਡ ਰੇਸ਼ੋ 102.4 ਫੀਸਦੀ ਤੋਂ ਘਟ ਕੇ 18.8 ਫੀਸਦੀ ਰਿਹਾ ਹੈ। ਉੱਧਰ ਸਾਲਵੈਂਸੀ ਰੇਸ਼ੋ 2.13 ਫੀਸਦੀ ਤੋਂ ਘਟ ਕੇ 2.04 ਫੀਸਦੀ ਰਿਹਾ।

ਨਵੀਂ ਦਿੱਲੀ — ਨੈਸਲੇ ਨੇ ਅੱਜ ਮੈਗੀ ਦੀ ਕੀਮਤ ਵਿਚ ਵਾਧੇ ਦਾ ਐਲਾਨ ਕੀਤਾ ਹੈ। ਨੈਸਲੇ ਨੇ ਮੈਗੀ ਦੀ ਕੀਮਤ 'ਚ 9 ਫੀਸਦੀ ਦਾ ਵਾਧਾ ਕੀਤਾ ਹੈ। ਨੈਸਲੇ ਨੇ ਮੈਗੀ ਮਸਾਲਾ ਦੇ 70 ਗ੍ਰਾਮ ਦੇ ਪੈਕੇਟ ਦੀ ਕੀਮਤ 11 ਰੁਪਏ ਤੋਂ ਵਧਾ ਕੇ 12 ਰੁਪਏ ਕਰ ਦਿੱਤੀ ਹੈ। ਮੈਗੀ ਮਸਾਲਾ ਦੇ 140 ਗ੍ਰਾਮ ਦੇ ਪੈਕੇਟ ਦੀ ਕੀਮਤ 22 ਰੁਪਏ ਤੋਂ ਵਧਾ ਕੇ 24 ਰੁਪਏ ਕਰ ਦਿੱਤੀ ਗਈ ਹੈ। ਮੈਗੀ ਮਸਾਲਾ ਦੇ 280 ਗ੍ਰਾਮ ਦੇ ਪੈਕੇਟ ਦੀ ਕੀਮਤ 44 ਰੁਪਏ ਤੋਂ ਵਧਾ ਕੇ 48 ਰੁਪਏ ਕਰ ਦਿੱਤੀ ਹੈ। ਇਸ ਦੇ ਨਾਲ ਹੀ ਮੈਗੀ ਵੈੱਜ ਆਟਾ ਨੂਡਲਜ਼ ਦੇ 320 ਗ੍ਰਾਮ ਪੈਕੇਟ ਦੀ ਕੀਮਤ 75 ਰੁਪਏ ਤੋਂ ਵਧਾ ਕੇ 82 ਰੁਪਏ ਕਰ ਦਿੱਤੀ ਹੈ। ਨੈਸਲੇ ਨੇ ਮੈਗੀ ਚਿਕਨ ਨੂਡਲਜ਼ ਦੇ 300 ਗ੍ਰਾਮ ਦੇ ਪੈਕੇਟ ਦੀ ਕੀਮਤ 55 ਰੁਪਏ ਤੋਂ ਵਧਾ ਕੇ 60 ਰੁਪਏ ਕਰ ਦਿੱਤੀ  ਹੈ।

ਨਵੀਂ ਦਿੱਲੀ — ਜੇਕਰ ਤੁਸੀਂ ਵੀ johnson & johnson ਬੱਚਿਆਂ ਦੇ ਪਾਊਡਰ ਦਾ ਇਸਤੇਮਾਲ ਕਰਦੇ ਹੋ, ਤਾਂ ਇਹ ਖ਼ਬਰ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ, ਕਿਉਂਕਿ ਅਮਰੀਕਾ ਤੋਂ ਬਾਅਦ ਹੁਣ ਭਾਰਤ ਵਿਚ johnson & johnson ਬੇਬੀ ਪਾਊਡਰ ਦੀ ਜਾਂਚ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ। ਬੇਬੀ ਪਾਊਡਰ 'ਚ ਕੈਂਸਰ ਪੈਦਾ ਕਰਨ ਵਾਲੇ ਰਸਾਇਣਾਂ ਦੀ ਜਾਂਚ ਕੀਤੀ ਜਾ ਸਕਦੀ ਹੈ। ਡਰੱਗਜ਼ ਸਟੈਂਡਰਡ ਕੰਟਰੋਲ ਆਰਗਨਾਈਜੇਸ਼ਨ(ਸੀ.ਡੀ.ਸੀ.ਐੱਸ.ਓ.) ਨਵੇਂ ਸਿਰੇ ਤੋਂ ਜਾਂਚ ਦੇ ਆਦੇਸ਼ ਦੇ ਸਕਦੀ ਹੈ।

ਨਵੀਂ ਦਿੱਲੀ— ਭਾਰਤੀ ਰਿਜ਼ਰਵ ਬੈਂਕ ਅਗਸਤ 'ਚ ਪ੍ਰਮੁੱਖ ਵਿਆਜ ਦਰਾਂ ਵਧਾਉਣ ਦਾ ਫੈਸਲਾ ਲੈ ਸਕਦਾ ਹੈ, ਜਿਸ ਨਾਲ ਬੈਂਕਿੰਗ ਲੋਨ ਮਹਿੰਗੇ ਹੋ ਜਾਣਗੇ। ਦਰਅਸਲ, ਜੂਨ 'ਚ ਪ੍ਰਚੂਨ ਮਹਿੰਗਾਈ ਇਕ ਵਾਰ ਫਿਰ ਵਧ ਕੇ 5 ਫੀਸਦੀ 'ਤੇ ਪਹੁੰਚ ਗਈ, ਜੋ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਅੰਦਾਜ਼ੇ ਤੋਂ ਜ਼ਿਆਦਾ ਹੈ। ਇਸ ਤੋਂ ਪਹਿਲਾਂ ਜਨਵਰੀ 'ਚ ਮਹਿੰਗਾਈ 5.07 ਫੀਸਦੀ ਰਹੀ ਸੀ। ਆਰ. ਬੀ. ਆਈ. ਅਤੇ ਸਰਕਾਰ ਨੇ ਪ੍ਰਚੂਨ ਮਹਿੰਗਾਈ 4 ਫੀਸਦੀ ਤਕ ਰੱਖਣ ਦਾ ਟੀਚਾ ਤੈਅ ਕੀਤਾ ਸੀ ਪਰ ਇਹ ਲਗਾਤਾਰ 8ਵੇਂ ਮਹੀਨੇ 4 ਫੀਸਦੀ ਤੋਂ ਉਪਰ ਦਰਜ ਹੋਈ ਹੈ। ਆਰ. ਬੀ. ਆਈ. ਨੇ ਪਿਛਲੀ ਬੈਠਕ 'ਚ ਅਨੁਮਾਨ ਜਤਾਇਆ ਸੀ ਕਿ ਵਿੱਤੀ ਸਾਲ 2018-19 ਦੀ ਪਹਿਲੀ ਛਿਮਾਹੀ 'ਚ ਪ੍ਰਚੂਨ ਮਹਿੰਗਾਈ 4.8 ਤੋਂ 4.9 ਫੀਸਦੀ ਵਿਚਕਾਰ ਰਹੇਗੀ। ਇਸ ਹਿਸਾਬ ਨਾਲ ਵੀ ਜੂਨ 'ਚ ਮਹਿੰਗਾਈ ਦਰ ਜ਼ਿਆਦਾ ਰਹੀ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਅਗਸਤ 'ਚ ਰਿਜ਼ਰਵ ਬੈਂਕ ਫਿਰ ਕਰਜ਼ਾ ਮਹਿੰਗਾ ਕਰ ਸਕਦਾ ਹੈ।

ਨਵੀਂ ਦਿੱਲੀ—ਦੇਸ਼ ਦੀ ਦਿੱਗਜ ਆਈ.ਟੀ. ਕੰਪਨੀ ਇੰਫੋਸਿਸ ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ ਦੇ ਨਤੀਜਿਆਂ 'ਤੇ ਅੱਜ ਬਾਜ਼ਾਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਹਾਲਾਂਕਿ ਕੰਪਨੀ ਬਾਜ਼ਾਰ ਦੇ ਬੰਦ ਹੋਣ ਤੋਂ ਬਾਅਦ ਆਪਣੇ ਨਤੀਜਿਆਂ ਦਾ ਐਲਾਨ ਕਰੇਗੀ। ਇਸ ਹਫਤੇ ਭਾਰਤ ਦੀ ਸਭ ਤੋਂ ਵੱਡੀ ਆਈ.ਟੀ. ਕੰਪਨੀ ਟਾਟਾ ਕੰਸਲਟੈਂਸੀ ਸਰਵਿਸੇਜ਼ (ਟੀ.ਸੀ.ਐੱਸ.) ਨੇ ਅਨੁਮਾਨ ਤੋਂ ਵਧੀਆ ਨਤੀਜੇ ਪੇਸ਼ ਕੀਤੇ ਹਨ। ਮੰਨਿਆ ਜਾ ਰਿਹਾ ਹੈ ਕਿ ਇੰਫੋਸਿਸ ਦਾ ਪ੍ਰਦਰਸ਼ਨ ਵਧੀਆ ਰਹਿਣ ਵਾਲਾ ਹੈ। ਇੰਫੋਸਿਸ ਭਾਰਤ ਦੀ ਦੂਜੀ ਸਭ ਤੋਂ ਵੱਡੀ ਆਈ.ਟੀ. ਕੰਪਨੀ ਹੈ।

Most Read

  • Week

  • Month

  • All