Colors: Orange Color

ਨਵੀਂ ਦਿੱਲੀ—ਦੇਸ਼ 'ਚ ਚੀਨੀ ਦਾ ਉਤਪਾਦਨ ਅਗਲੇ ਸੀਜ਼ਨ 'ਚ 350 ਤੋਂ 355 ਲੱਖ ਟਨ ਰਹਿਣ ਦਾ ਅਨੁਮਾਨ ਹੈ, ਜੋ ਇਸ ਸਾਲ ਤੋਂ ਕਰੀਬ 10 ਫੀਸਦੀ ਜ਼ਿਆਦਾ ਹੈ। ਭਾਰਤੀ ਚੀਨੀ ਮਿਲ ਸੰਘ (ਇਸਮਾ) ਦੇ ਸ਼ੁਰੂਆਤੀ ਅਨੁਮਾਨਾਂ 'ਚ ਕਿਹਾ ਗਿਆ ਹੈ ਕਿ ਜੇਕਰ ਮਾਨਸੂਨ ਆਮ ਰਹੇ ਤਾਂ ਚੀਨੀ ਸੀਜ਼ਨ 2018-19 'ਚ ਉਤਪਾਦਨ ਨਵੇਂ ਰਿਕਾਰਡ 'ਤੇ ਪਹੁੰਚ ਸਕਦਾ ਹੈ। ਹਾਲਾਂਕਿ ਅਜੇ ਤੱਕ ਮਾਨਸੂਨ ਆਮ ਰਿਹਾ ਹੈ।

ਬਿਜ਼ਨੈੱਸ ਡੈਸਕ—ਹਵਾਬਾਜ਼ੀ ਕੰਪਨੀ ਏਅਰ ਏਸ਼ੀਆ ਨੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਨਵਾਂ ਤਰੀਕਾ ਲੱਭਿਆ ਹੈ। ਕੰਪਨੀ ਇਕ ਪ੍ਰਤੀਯੋਗਤਾ ਰਾਹੀਂ ਲੱਕੀ ਜੇਤੂਆਂ ਨੂੰ ਇਕ ਸਾਲ ਦੇ ਲਈ ਮੁਫਟ ਟਿਕਟ ਦੇਵੇਗੀ। ਇਸ ਲਈ ਕੰਪਨੀ ਫੇਸਬੁੱਕ ਲਾਈਵ ਸ਼ੋਅ ਦਾ ਆਯੋਜਨ ਕਰੇਗੀ। ਲਾਈਵ ਸ਼ੋਅ 'ਚ ਸਿਰਫ ਤਿੰਨ ਸਵਾਲਾਂ ਦੇ ਜਵਾਬ ਦੇਣੇ ਹੋਣਗੇ।

ਚੰਡੀਗੜ੍ਹ — ਹਰਿਆਣੇ ਦੇ ਖੇਤੀਬਾੜੀ ਮੰਤਰੀ ਓ.ਪੀ. ਧਨਕੜ ਨੇ ਕਿਹਾ ਹੈ ਕਿ ਖਰੀਫ ਦੀਆਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ 'ਚ ਵਾਧੇ ਤੋਂ ਬਾਅਦ ਹਰਿਆਣੇ ਦੇ ਕਿਸਾਨਾਂ ਨੂੰ ਪ੍ਰਤੀ ਏਕੜ 6,000 ਤੋਂ 18,000 ਰੁਪਏ ਤੱਕ ਦਾ ਲਾਭ ਮਿਲੇਗਾ। ਧਨਕੜ ਨੇ ਕਿਹਾ,'ਕੇਂਦਰ ਸਰਕਾਰ ਵਲੋਂ ਪ੍ਰਵਾਨਤ ਫਸਲਾਂ ਦੇ ਐੱਮ.ਐੱਸ.ਪੀ. 'ਚ ਵਾਧੇ ਤੋਂ ਬਾਅਦ ਹਰਿਆਣੇ ਦੇ ਝੋਨਾ ਕਿਸਾਨਾਂ ਨੂੰ 6,000 ਰੁਪਏ ਪ੍ਰਤੀ ਏਕੜ, ਕਪਾਹ ਕਿਸਾਨਾਂ ਨੂੰ 18,000 ਰੁਪਏ ਪ੍ਰਤੀ ਏਕੜ ਅਤੇ ਬਾਜਰਾ ਕਿਸਾਨਾਂ ਨੂੰ 7,800 ਰੁਪਏ ਪ੍ਰਤੀ ਏਕੜਾ ਦਾ ਲਾਭ ਮਿਲ ਰਿਹਾ ਹੈ।

ਨਵੀਂ ਦਿੱਲੀ—ਗਹਿਣਾ ਨਿਰਮਾਤਾਵਾਂ ਵਲੋਂ ਮੰਗ ਸੁਸਤ ਰਹਿਣ ਅਤੇ ਡਾਲਰ ਦੀ ਤੁਲਨਾ 'ਚ ਰੁਪਏ 'ਚ ਆਈ ਚੰਗੀ ਮਜ਼ਬੂਤੀ ਤੋਂ ਦਬਾਅ 'ਚ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 100 ਰੁਪਏ ਫਿਸਲ ਕੇ ਕਰੀਬ ਛੇ ਮਹੀਨੇ ਦੇ ਹੇਠਲੇ ਪੱਧਰ 'ਤੇ 31,050 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਚਾਂਦੀ ਵੀ 130 ਰੁਪਏ ਦੀ ਗਿਰਾਵਟ 'ਚ 39,820 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ। ਇਸ ਸਾਲ 13 ਅਪ੍ਰੈਲ ਤੋਂ ਬਾਅਦ ਦਾ ਇਸ ਦਾ ਹੇਠਲਾ ਪੱਧਰ ਹੈ। ਵਿਦੇਸ਼ੀ ਬਾਜ਼ਾਰਾਂ 'ਚ ਦੋਵੇਂ ਕੀਮਤੀ ਧਾਤੂਆਂ 'ਚ ਰਹੀ ਤੇਜ਼ੀ ਵੀ ਸਥਾਨਕ ਬਾਜ਼ਾਰ 'ਚ ਇਨ੍ਹਾਂ ਨੂੰ ਸੰਭਾਲ ਨਹੀਂ ਸਕੀ।

ਨਵੀਂ ਦਿੱਲੀ—ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਕਿਹਾ ਕਿ ਗਾਹਕਾਂ ਦੇ ਪਰਸਨਲ ਡਾਟਾ 'ਤੇ ਦੂਰਸੰਚਾਰ ਕੰਪਨੀਆਂ ਦਾ ਨਹੀਂ ਸਗੋਂ ਖੁਦ ਗਾਹਕਾਂ ਦਾ ਅਧਿਕਾਰ ਹੈ। ਇਸ ਦੇ ਨਾਲ ਹੀ ਟਰਾਈ ਨੇ ਗਾਹਕਾਂ ਨਾਲ ਜੁੜੀ ਜਾਣਕਾਰੀ ਦੀ ਨਿੱਜਤਾ ਬਣਾਏ ਰੱਖਣ ਦੇ ਨਿਯਮਾਂ ਦੀ ਵੀ ਸਿਫਾਰਿਸ਼ ਕੀਤੀ ਹੈ। ਟਰਾਈ ਨੇ ਕਿਹਾ ਕਿ ਮੌਜੂਦਾ ਨਿਯਮ ਗਾਹਕਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਪੂਰੇ ਨਹੀਂ ਹਨ। ਜੋ ਕੰਪਨੀਆਂ ਦੇ ਗਾਹਕਾਂ ਦੇ ਡਾਟਾ ਨੂੰ ਕੰਟਰੋਲ ਅਤੇ ਉਸ 'ਚ ਬਦਲਾਅ ਕਰਦੀ ਹੈ ਇਹ ਉਸ ਦਾ ਅਧਿਕਾਰ ਨਹੀਂ ਹੈ। ਯੂਜ਼ਰ ਖੁਦ ਉਨ੍ਹਾਂ ਨਾਲ ਜੁੜੀ ਜਾਣਕਾਰੀ ਦੇ ਮਾਲਕ ਹਨ।

ਬਿਜ਼ਨੈੱਸ ਡੈਸਕ—ਸਰਕਾਰ ਪਬਲਿਕ ਸੈਕਟਰ ਦੇ ਉਨ੍ਹਾਂ 5-6 ਬੈਂਕਾਂ ਨੂੰ ਲਗਭਗ 8000 ਕਰੋੜ ਰੁਪਏ ਦੇ ਸਕਦੀ ਹੈ ਜਿਨ੍ਹਾਂ ਦੇ ਕੋਲ ਰੈਗੂਲੇਟਰੀ ਰਿਕਵਾਇਰਮੈਂਟ ਮੁਤਾਬਕ ਪੂੰਜੀ 'ਚ ਕਮੀ ਹੋ ਸਕਦੀ ਹੈ। ਵਿੱਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਸਰਕਾਰ ਤੋਂ ਪੂੰਜੀ ਪ੍ਰਾਪਤ ਕਰਨ ਵਾਲੇ ਬੈਂਕਾਂ ਦੀ ਲਿਸਟ 'ਚ ਦੂਜੇ ਲੈਂਡਰਸ ਤੋਂ ਇਲਾਵਾ ਪੰਜਾਬ ਨੈਸ਼ਨਲ ਬੈਂਕ ਦਾ ਨਾਂ ਵੀ ਹੋ ਸਕਦਾ ਹੈ।

Most Read

  • Week

  • Month

  • All