Colors: Orange Color

ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਅਲਟ੍ਰਾਟੈੱਕ ਸੀਮੈਂਟ ਨੂੰ 598 ਕਰੋੜ ਰੁਪਏ ਦਾ ਸਟੈਂਡਅਲੋਨ ਮੁਨਾਫਾ ਹੋਇਆ ਹੈ। ਅਲਟ੍ਰਾਟੈੱਕ ਸੀਮੈਂਟ ਨੂੰ 604 ਕਰੋੜ ਰੁਪਏ ਦੇ ਮੁਨਾਫੇ ਦਾ ਅਨੁਮਾਨ ਸੀ।
ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਅਲਟ੍ਰਾਟੈੱਕ ਸੀਮੈਂਟ 'ਚ ਸਟੈਂਡਅਲੋਨ ਆਮਦਨ 8,655 ਕਰੋੜ ਰੁਪਏ ਰਹੀ ਹੈ। ਅਲਟ੍ਰਾਟੈੱਕ ਸੀਮੈਂਟ ਦੀ ਆਮਦਨ 8,655 ਕਰੋੜ ਰੁਪਏ ਰਹਿਣ ਦਾ ਅਨੁਮਾਨ ਸੀ। ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਅਲਟ੍ਰਾਟੈੱਕ ਸੀਮੈਂਟ ਦਾ ਸਟੈਂਡਅਲੋਨ ਐਬਿਟਡਾ 1,623 ਕਰੋੜ ਰੁਪਏ ਰਹਾ ਹੈ।

ਬਿਜ਼ਨੈੱਸ ਡੈਸਕ — ਕੇਂਦਰ ਸਰਕਾਰ ਨੇ Financial Resolution and Deposit Insurance(ਐੱਫ.ਆਰ.ਡੀ.ਆਈ.) ਬਿੱਲ-2017 ਨੂੰ ਛੱਡਣ ਦਾ ਫੈਸਲਾ ਲਿਆ ਹੈ। ਬਿੱਲ ਨੂੰ ਲੈ ਕੇ ਇਹ ਖਦਸ਼ਾ ਸੀ ਕਿ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਤਾਂ ਬੈਂਕ ਵਿਚ ਆਪਣੇ ਡਿਪਾਜ਼ਿਟ 'ਤੇ ਜਮ੍ਹਾਂਕਰਤਾ ਦਾ ਅਧਿਕਾਰ(ਹੱਕ) ਖਤਮ ਹੋ ਸਕਦਾ ਸੀ। ਸੂਤਰਾਂ ਨੇ ਦੱਸਿਆ ਕਿ ਸਰਕਾਰ ਨੇ ਬੈਂਕ ਯੂਨੀਅਨਾਂ ਅਤੇ ਪੀ.ਐੱਸ.ਯੂ. ਬੀਮਾ ਕੰਪਨੀਆਂ ਦੇ ਵਿਰੋਧ ਤੋਂ ਬਾਅਦ ਇਸ ਬਿੱਲ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇਸ ਬਿੱਲ ਦੇ ਪਾਸ ਹੋ ਜਾਣ ਨਾਲ ਬੈਂਕਾਂ ਨੂੰ ਇਹ ਅਧਿਕਾਰ ਮਿਲ ਜਾਂਦਾ ਕਿ ਉਹ ਆਪਣੀ ਵਿੱਤੀ ਸਥਿਤੀ ਵਿਗੜਣ 'ਤੇ ਜਮ੍ਹਾਂਕਰਤਾ ਦੇ ਡਿਪਾਜ਼ਿਟ ਨੂੰ ਵਾਪਸ ਕਰਨ ਤੋਂ ਇਨਕਾਰ ਕਰ ਦੇਵੇ ਅਤੇ ਇਸ ਡਿਪਾਜ਼ਿਟ ਦੇ ਬਦਲੇ ਬਾਂਡ, ਸਕਿਓਰਿਟੀ ਜਾਂ ਸ਼ੇਅਰ ਦੇ ਦੇਵੇ।

ਨਵੀਂ ਦਿੱਲੀ— ਟਾਟਾ ਮੋਟਰਜ਼ ਆਪਣੇ ਯਾਤਰੀ ਵਾਹਨਾਂ ਦੀਆਂ ਕੀਮਤਾਂ 2.2 ਫੀਸਦੀ ਤਕ ਵਧਾਉਣ ਜਾ ਰਹੀ ਹੈ। ਬੁੱਧਵਾਰ ਨੂੰ ਕੰਪਨੀ ਨੇ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਕਿਹਾ ਕਿ ਨਿਰਮਾਣ ਲਾਗਤ ਵਧਣ ਕਾਰਨ ਇਹ ਫੈਸਲਾ ਲੈਣਾ ਪਿਆ। ਸਾਰੇ ਯਾਤਰੀ ਵਾਹਨਾਂ ਦੀਆਂ ਕੀਮਤਾਂ 'ਚ ਵਾਧਾ ਅਗਸਤ 'ਚ ਹੋਵੇਗਾ। ਇਸ ਤੋਂ ਪਹਿਲਾਂ ਅਪ੍ਰੈਲ 'ਚ ਟਾਟਾ ਮੋਟਰਜ਼ ਨੇ ਕੀਮਤਾਂ 'ਚ 3 ਫੀਸਦੀ ਤਕ ਦਾ ਵਾਧਾ ਕੀਤਾ ਸੀ। ਹਾਲਾਂਕਿ ਕੰਪਨੀ ਨੇ ਉਮੀਦ ਜਤਾਈ ਹੈ ਕਿ ਕੀਮਤਾਂ ਵਧਣ ਦੇ ਬਾਵਜੂਦ ਉਸ ਦੀ ਵਿਕਰੀ ਪ੍ਰਭਾਵਿਤ ਨਹੀਂ ਹੋਵੇਗੀ।

ਨਵੀਂ ਦਿੱਲੀ — ਜਲਦੀ ਹੀ ਵਪਾਰਕ ਵਾਹਨਾਂ ਲਈ ਫਾਸਟੈਗ ਅਤੇ ਟ੍ਰੈਕਿੰਗ ਸਿਸਟਮ ਲਗਾਉਣਾ ਲਾਜ਼ਮੀ ਹੋ ਸਕਦਾ ਹੈ। ਕੇਂਦਰ ਸਰਕਾਰ ਨੇ ਇਸ ਲਈ ਡਰਾਫਟ ਤਿਆਰ ਕਰ ਲਿਆ ਹੈ। ਸਰਕਾਰ ਇਸ ਲਈ ਮੋਟਰ ਵਾਹਨ ਐਕਟ ਨੂੰ ਬਦਲ ਸਕਦੀ ਹੈ। ਇਸ ਡਰਾਫਟ ਵਿਚ ਹੋਰ ਵੀ ਕਈ ਬਦਲਾਅ ਕਰਨ ਦੀ ਚਰਚਾ ਹੈ।

ਨਵੀਂ ਦਿੱਲੀ - ਆਈ. ਸੀ. ਆਈ. ਸੀ. ਆਈ. ਬੈਂਕ 'ਚ 31 ਨਾਨ-ਪ੍ਰਫਾਰਮਿੰਗ ਏਸੈੱਟਸ (ਐੱਨ. ਪੀ. ਏ.) ਖਾਤਿਆਂ 'ਚ ਖਾਮੀਆਂ ਦੀ ਜਾਂਚ ਕਰ ਰਹੀ ਸੁਤੰਤਰ ਆਡਿਟ ਕਮੇਟੀ ਨੇ ਲਾਅ ਕੰਪਨੀ ਦੀ ਨਿਯੁਕਤੀ ਕੀਤੀ ਹੈ। ਇਹ ਲਾਅ ਕੰਪਨੀ ਜਾਂਚ 'ਚ ਆਡਿਟ ਕਮੇਟੀ ਦੀ ਮਦਦ ਕਰੇਗੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।  ਬੈਂਕ ਦੇ ਇਕ ਅਧਿਕਾਰੀ ਨੇ ਕਿਹਾ ਕਿ ਆਡਿਟ ਕਮੇਟੀ 'ਚ ਬੈਂਕ ਦੇ ਸੁਤੰਤਰ ਨਿਰਦੇਸ਼ਕ ਵੀ ਸ਼ਾਮਲ ਹਨ, ਬੈਂਕ ਨੂੰ ਇਸ ਮਾਮਲੇ 'ਚ ਨਿਯੁਕਤ ਲਾਅ ਕੰਪਨੀ ਦੇ ਨਾਂ ਦੀ ਜਾਣਕਾਰੀ ਨਹੀਂ ਹੈ। ਰਿਪੋਰਟਾਂ ਅਨੁਸਾਰ ਲਾਅ ਕੰਪਨੀ ਪਨਾਗ ਐਂਡ ਬਾਬੂ ਨੂੰ ਆਡਿਟ ਕਮੇਟੀ ਨੇ ਨਿਯੁਕਤ ਕੀਤਾ ਹੈ।

ਜਲੰਧਰ- ਇੰਡੀਆ ਕਾਵਾਸਾਕੀ ਮੋਟਰਸ ਨੇ ਆਪਣੀ ਕਲਾਸਿਕ ਤੇ ਰੈਟਰੋ ਮੋਟਰਸਾਈਕਲ Z900RS ਨੂੰ ਨਵੇਂ ਕਲਰ 'ਚ ਲਾਂਚ ਕੀਤੀ ਹੈ। ਕਾਵਾਸਾਕੀ Z900RS ਨੂੰ ਬਲੈਕ ਕਲਰ 'ਚ ਉਤਾਰੀ ਹੈ, ਜਿਸ ਦੀ ਕੀਮਤ 15.30 ਲੱਖ ਰੁਪਏ (ਐਕਸ-ਸ਼ੋਰੂਮ) ਰੱਖੀ ਗਈ ਹੈ। ਦਸ ਦਈਏ ਕਿ ਇਸ ਸਾਲ ਫਰਵਰੀ 2018 'ਚ ਇਸ ਦਾ ਕੈਂਡੀ ਟੋਨ ਆਰੇਂਜ ਕਲਰ ਆਪਸ਼ਨ ਵੀ ਲਾਂਚ ਕੀਤਾ ਗਿਆ ਸੀ । ਕਾਵਾਸਾਕੀ Z900RS ਕਾਵਾਸਾਕੀ Z900 'ਤੇ ਆਧਾਰਿਤ ਹੈ 'ਤੇ ਇਸ ਦੀ ਲੁੱਕ 1970 ਦੀ ਮਸ਼ਹੂਰ ਕਾਵਾਸਾਕੀ Z1 ਤੋਂ ਪ੍ਰੇਰਿਤ ਹੈ।

Most Read

  • Week

  • Month

  • All