ਏਸ਼ੀਆਈ ਬਾਜ਼ਾਰ : ਨਿੱਕੇਈ 100 ਅੰਕ ਟੁੱਟਾ, SGX ਨਿਫਟੀ 10,750 ਤੋਂ ਹੇਠਾਂ

ਬੁੱਧਵਾਰ ਦੇ ਕਾਰੋਬਾਰੀ ਸਤਰ 'ਚ ਏਸ਼ੀਆਈ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜਾਪਾਨ ਦੇ ਬਾਜ਼ਾਰ ਨਿੱਕੇਈ 'ਚ 100 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ ਵੀ ਗਿਰਾਵਟ 'ਚ ਕਾਰੋਬਾਰ ਕਰਦਾ ਨਜ਼ਰ ਆਇਆ ਹੈ। ਇਸ ਦੇ ਇਲਾਵਾ ਸਿੰਗਾਪੁਰ 'ਚ ਐਸ. ਐਕਸ. ਨਿਫਟੀ

10,750 ਤੋਂ ਹੇਠਾਂ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਉੱਥੇ ਹੀ, ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਸਪਾਟ ਬੰਦ ਹੋਏ ਹਨ। ਟਰੰਪ ਦੇ ਈਰਾਨ ਪ੍ਰਮਾਣੂ ਸਮਝੌਤੇ ਤੋਂ ਪਿੱਛੇ ਹਟਣ ਅਤੇ ਅੱਗੇ ਚੱਲ ਕੇ ਉਸ 'ਤੇ ਆਰਥਿਕ ਪਾਬੰਦੀ ਲਾਏ ਜਾਣ ਦੇ ਐਲਾਨ ਨਾਲ ਡਾਓ ਜੋਂਸ ਅਤੇ ਨੈਸਡੈਕ ਕੰਪੋਜਿਟ 0.01 ਫੀਸਦੀ ਅਤੇ 0.02 ਫੀਸਦੀ ਤਕ ਚੜ੍ਹ ਕੇ ਸਪਾਟ ਬੰਦ ਹੋਏ ਹਨ, ਜਦੋਂ ਕਿ ਐੱਸ. ਡੀ. ਪੀ.-500 ਇੰਡੈਕਸ 0.03 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ ਹੈ।

ਇਸ ਵਿਚਕਾਰ ਬੁੱਧਵਾਰ ਦੇ ਸਤਰ 'ਚ ਚੀਨ ਦਾ ਬਾਜ਼ਾਰ ਸ਼ੰਘਾਈ 5-6 ਅੰਕਾਂ ਦੀ ਹਲਕੀ ਗਿਰਾਵਟ ਨਾਲ 3,156.54 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ ਹੈ। ਉੱਥੇ ਹੀ, ਜਾਪਾਨ ਦਾ ਬਾਜ਼ਾਰ ਸ਼ੰਘਾਈ ਕੰਪੋਜਿਟ 100 ਅੰਕ ਡਿੱਗ ਕੇ 22,401.95 'ਤੇ ਕਾਰੋਬਾਰ ਕਰਦਾ ਦਿਸਿਆ। ਐੱਨ. ਐੱਸ. ਈ. ਨਿਫਟੀ-50 ਦਾ ਸਿੰਗਾਪੁਰ ਟ੍ਰੇਡਡ ਐੱਸ. ਜੀ. ਐਕਸ. ਨਿਫਟੀ ਵੀ 34 ਅੰਕ ਡਿੱਗ ਕੇ 10,707 ਦੇ ਨੇੜੇ-ਤੇੜੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਉੱਥੇ ਹੀ, ਹਾਂਗ ਕਾਂਗ ਦਾ ਹੈਂਗ ਸੇਂਗ 32 ਅੰਕ ਦੀ ਗਿਰਾਵਟ ਨਾਲ 30,370.20 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ ਹੈ। ਦੱਖਣੀ ਕੋਰੀਆਈ ਦਾ ਇੰਡੈਕਸ ਕੋਸਪੀ 0.5 ਫੀਸਦੀ ਦੀ ਗਿਰਾਵਟ ਨਾਲ 2,436.32 'ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਸਿੰਗਾਪੁਰ ਦਾ ਸਟਰੇਟਸ ਟਾਈਮਜ਼ 0.4 ਫੀਸਦੀ ਡਿੱਗ ਕੇ 3,530 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ।

Most Read

  • Week

  • Month

  • All