ਯਾਤਰੀ ਵਾਹਨਾਂ ਮੁਕਾਬਲੇ ਵਪਾਰਕ ਵਾਹਨਾਂ ਦੀ ਵਿਕਰੀ 20 ਫ਼ੀਸਦੀ ਵਧੀ

ਦੇਸ਼ 'ਚ ਪਿਛਲੇ ਵਿੱਤੀ ਸਾਲ ਵਪਾਰਕ ਵਾਹਨਾਂ ਦਾ ਪ੍ਰਦਰਸ਼ਨ ਯਾਤਰੀ ਵਾਹਨਾਂ ਅਤੇ ਯੂਟੀਲਿਟੀ ਵਾਹਨਾਂ ਦੇ ਮੁਕਾਬਲੇ ਕਾਫ਼ੀ ਵਧੀਆ ਰਿਹਾ। ਵਿੱਤੀ ਸਾਲ 2017-18 ਦੌਰਾਨ ਵਪਾਰਕ ਵਾਹਨਾਂ ਦੀ ਵਿਕਰੀ 'ਚ 20 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ।


ਖੋਜ ਅਤੇ ਰੇਟਿੰਗ ਏਜੰਸੀ ਇਕ੍ਰਾ ਦੀ ਜਾਰੀ ਰਿਪੋਰਟ ਮੁਤਾਬਕ ਵਪਾਰਕ ਵਾਹਨਾਂ 'ਚ ਸਭ ਤੋਂ ਵਧੀਆ ਪ੍ਰਦਰਸ਼ਨ ਭਾਰੇ ਵਪਾਰਕ ਵਾਹਨਾਂ (ਟਰੱਕ) ਦਾ ਰਿਹਾ। ਉਦਯੋਗਕ ਮੰਗ ਆਉਣ ਨਾਲ ਬੀਤੇ ਵਿੱਤੀ ਸਾਲ 'ਚ ਟਰੱਕਾਂ ਦੀ ਵਿਕਰੀ 'ਚ 28 ਫ਼ੀਸਦੀ ਦੀ ਤੇਜ਼ੀ ਦਰਜ ਕੀਤੀ ਗਈ ਅਤੇ ਇਹ ਅੰਕੜਾ 2.12 ਲੱਖ ਵਾਹਨ 'ਤੇ ਪਹੁੰਚ ਗਿਆ। ਇਕ੍ਰਾ ਦੀ ਕਾਰਪੋਰੇਟ ਸੈਕਟਰ ਰੇਟਿੰਗ ਦੇ ਗਰੁੱਪ ਵਾਈਸ ਪ੍ਰੈਜ਼ੀਡੈਂਟ ਸੁਬਰਤ ਰਾਏ ਨੇ ਕਿਹਾ ਕਿ ਆਰਥਕ ਸੁਧਾਰ ਨਾਲ ਵਪਾਰਕ ਵਾਹਨਾਂ ਦੀ ਮੰਗ ਵਧੀ ਹੈ। ਵਾਹਨ ਉਦਯੋਗ 'ਚ ਉੱਚੀ ਸਹਿਣ ਸਮਰੱਥਾ ਵਾਲੇ ਟਰੱਕਾਂ ਦੀ ਮੰਗ ਵੀ ਵੱਧ ਰਹੀ ਹੈ।

Most Read

  • Week

  • Month

  • All