ਫਲਿੱਪਕਾਰਟ ਹੋਵੇਗਾ ਵਾਲਮਾਰਟ ਦਾ, ਅੱਜ ਹੋਵੇਗਾ ਐਲਾਨ!

ਵਾਲਮਾਰਟ ਅੱਜ ਭਾਰਤ 'ਚ ਆਪਣਾ ਦਮਦਾਰ ਕਦਮ ਰੱਖਣ ਜਾ ਰਿਹਾ ਹੈ। ਅੱਜ ਯਾਨੀ ਬੁੱਧਵਾਰ ਨੂੰ ਉਹ ਭਾਰਤ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਫਲਿੱਪਕਾਰਟ ਦਾ 70-75 ਫੀਸਦੀ ਹਿੱਸਾ ਖਰੀਦਣ ਦਾ ਐਲਾਨ ਕਰੇਗਾ। ਇਸ ਲਈ ਵਾਲਮਾਰਟ ਦੇ ਸੀ. ਈ. ਓ. ਡਗ ਮੈਕਮਿਲਨ ਬੇਂਗਲੁਰੂ ਪਹੁੰਚ ਚੁੱਕੇ ਹਨ। ਇਸ ਸੌਦੇ ਦਾ ਐਲਾਨ ਬੇਂਗਲੁਰੂ ਸਥਿਤ ਫਲਿੱਪਕਾਰਟ ਦੇ ਦਫਤਰ 'ਚ

ਆਯੋਜਿਤ ਟਾਊਨਹਾਲ ਮੀਟਿੰਗ 'ਚ ਕੀਤਾ ਜਾਵੇਗਾ। ਇਸ ਮੀਟਿੰਗ 'ਚ ਮੈਕਮਿਲਨ ਫਲਿੱਪਕਾਰਟ ਦੇ ਕਰਮਚਾਰੀਆਂ ਨੂੰ ਭਾਰਤ 'ਚ ਆਪਣੀ ਕਾਰੋਬਾਰੀ ਰਣਨੀਤੀ ਬਾਰੇ ਦੱਸਣਗੇ। ਉਸ ਦੇ ਬਾਅਦ ਉਹ ਦਿੱਲੀ ਰਵਾਨਾ ਹੋ ਜਾਣਗੇ, ਜਿੱਥੇ ਉਹ ਉੱਚ ਸਰਕਾਰੀ ਅਧਿਕਾਰੀਆਂ ਨਾਲ ਮੁਲਕਾਤ ਕਰਕੇ ਉਨ੍ਹਾਂ ਨੂੰ ਵਾਲਮਾਰਟ ਦੀ ਯੋਜਨਾ ਦੀ ਜਾਣਕਾਰੀ ਦੇਣਗੇ। ਜ਼ਿਕਰਯੋਗ ਹੈ ਕਿ ਫਲਿੱਪਕਾਰਟ ਦੀ ਸਥਾਪਨਾ ਬੇਂਗਲੁਰੂ 'ਚ ਸਚਿਨ ਬਾਂਸਲ ਅਤੇ ਬਿੰਨੀ ਬਾਂਸਲ ਨੇ ਮਿਲ ਕੇ ਅਕਤਬੂਰ 2007 'ਚ ਕੀਤੀ ਸੀ। ਸਚਿਨ ਬਾਂਸਲ ਅਤੇ ਬਿੰਨੀ ਬਾਂਸਲ ਆਪਸ 'ਚ ਰਿਸ਼ਤੇਦਾਰ ਨਹੀਂ ਹਨ।

ਜਾਣਕਾਰੀ ਮੁਤਾਬਕ, ਰਿਟੇਲ ਕੰਪਨੀ ਵਾਲਮਾਰਟ ਤਕਨਾਲੋਜੀ ਦਿੱਗਜ ਗੂਗਲ ਨਾਲ ਮਿਲ ਕੇ ਫਲਿੱਪਕਾਰਟ 'ਚ ਹਿੱਸੇਦਾਰੀ ਖਰੀਦਣ ਦਾ ਐਲਾਨ ਕਰੇਗੀ। ਉੱਥੇ ਹੀ, ਫਲਿੱਪਕਾਰਟ ਦੇ ਸਹਿ-ਸੰਸਥਾਪਕ ਅਤੇ ਮੌਜੂਦਾ ਚੇਅਰਮੈਨ ਸਚਿਨ ਬਾਂਸਲ ਆਪਣੀ 5.5 ਫੀਸਦੀ ਹਿੱਸੇਦਾਰੀ ਵਾਲਮਾਰਟ ਨੂੰ ਵੇਚ ਕੇ ਕੰਪਨੀ 'ਚੋਂ ਪੂਰੀ ਤਰ੍ਹਾਂ ਬਾਹਰ ਨਿਕਲ ਜਾਣਗੇ, ਜਦੋਂ ਕਿ ਬਿੰਨੀ ਬੰਸਲ ਇਸ 'ਚ ਬਣੇ ਰਹਿਣਗੇ। ਫਲਿੱਪਕਾਰਟ 'ਚ ਬਿੰਨੀ ਬੰਸਲ ਦੀ ਤਕਰੀਬਨ 5.2 ਫੀਸਦੀ ਹਿੱਸੇਦਾਰੀ ਹੈ। ਬਿੰਨੀ ਬਾਂਸਲ ਜ਼ਰੀਏ ਵਾਲਮਾਰਟ ਇਹ ਸੰਕੇਤ ਦੇਵੇਗਾ ਕਿ ਉਹ ਬਾਂਸਲ ਦੀ ਅਗਵਾਈ 'ਚ ਫਲਿੱਪਕਾਰਟ 'ਚ ਭਾਰਤੀ ਪ੍ਰਬੰਧਨ ਨੂੰ ਬਰਕਰਾਰ ਰੱਖੇਗਾ।
ਇਸ ਦੇ ਇਲਾਵਾ ਫਲਿੱਪਕਾਰਟ ਦੇ ਮੌਜੂਦਾ ਹਿੱਸੇਦਾਰ ਚੀਨ ਦੀ ਟੈਨਸੈਂਟ ਹੋਲਡਿੰਗਸ, ਅਮਰੀਕੀ ਟਾਈਗਰ ਗਲੋਬ ਮੈਨੇਜਮੈਂਟ ਆਪਣੀ ਛੋਟੀ ਹਿੱਸੇਦਾਰੀ ਬਰਕਰਾਰ ਰੱਖਣਗੇ। ਦੱਖਣੀ ਕੋਰੀਆ ਦੀ ਨੈਸਪੈਰਸ ਲਿਮਟਿਡ ਅਤੇ ਮਾਈਕਰੋਸਾਫਟ ਕਾਰਪ ਵੀ ਨਵੀਂ ਕੰਪਨੀ 'ਚ ਛੋਟੀ ਜਿਹੀ ਹਿੱਸੇਦਾਰੀ ਜਾਰੀ ਰੱਖ ਸਕਦੇ ਹਨ। ਰਿਪੋਰਟਾਂ ਮੁਤਾਬਕ ਇਨ੍ਹਾਂ ਨਿਵੇਸ਼ਕਾਂ ਕੋਲ ਹਿੱਸੇਦਾਰੀ ਵੇਚਣ ਦਾ ਬਦਲ ਹੋਵੇਗਾ। ਉੱਥੇ ਹੀ, ਫਲਿੱਪਕਾਰਟ 'ਚ 20.8 ਫੀਸਦੀ ਹਿੱਸੇਦਾਰੀ ਰੱਖਣ ਵਾਲਾ ਸਾਫਟਬੈਂਕ ਵੀ ਆਪਣਾ ਹਿੱਸਾ ਵੇਚ ਕੇ ਪੂਰੀ ਤਰ੍ਹਾਂ ਇਸ 'ਚੋਂ ਬਾਹਰ ਹੋ ਸਕਦਾ ਹੈ।

Most Read

  • Week

  • Month

  • All