ਸਰਕਾਰ ਮਾਲਾਮਾਲ, GST ਕਲੈਕਸ਼ਨ ਪਹਿਲੀ ਵਾਰ 1 ਲੱਖ ਕਰੋੜ ਰੁਪਏ ਦੇ ਪਾਰ

ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਦੀ ਕੁਲੈਕਸ਼ਨ ਤੋਂ ਚਿੰਤਤ ਕੇਂਦਰ ਸਰਕਾਰ ਨੂੰ ਜੀ. ਐੱਸ. ਟੀ. ਨੇ ਪਹਿਲੀ ਵਾਰ ਰਾਹਤ ਦੀ ਖਬਰ ਦਿੱਤੀ ਹੈ। 1 ਜੁਲਾਈ, 2017 ਤੋਂ ਲਾਗੂ ਹੋਣ ਮਗਰੋਂ ਪਹਿਲੀ ਵਾਰ ਜੀ. ਐੱਸ. ਟੀ. ਤੋਂ ਸਰਕਾਰ ਨੂੰ ਰਿਕਾਰਡ ਤੋੜ ਕਮਾਈ ਹੋਈ ਹੈ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਮਹੀਨੇ 'ਚ ਸਰਕਾਰ ਨੂੰ ਜੀ. ਐੱਸ. ਟੀ. ਤੋਂ 1

ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਮਾਲੀਆ ਪ੍ਰਾਪਤ ਹੋਇਆ ਹੈ। ਯਾਨੀ ਕਿ ਜੀ. ਐੱਸ. ਟੀ. ਨੇ ਇਸ ਵਾਰ ਸਰਕਾਰ ਦੀ ਤਿਜੌਰੀ ਭਰ ਦਿੱਤੀ ਹੈ।
ਵਿੱਤ ਮੰਤਰਾਲਾ ਨੇ ਜੀ. ਐੱਸ. ਟੀ. ਤੋਂ ਅਪ੍ਰੈਲ ਮਹੀਨੇ 'ਚ ਸਰਕਾਰ ਨੂੰ ਮਿਲੇ ਮਾਲੀਏ ਦੇ ਅੰਕੜੇ ਜਨਤਕ ਕਰ ਦਿੱਤੇ ਹਨ। ਵਿੱਤ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਅਪ੍ਰੈਲ ਮਹੀਨੇ 'ਚ ਸਰਕਾਰ ਨੂੰ ਜੀ. ਐੱਸ. ਟੀ. ਤੋਂ 1,03,458 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਦੱਸਣਯੋਗ ਹੈ ਕਿ ਮੋਦੀ ਸਰਕਾਰ ਨੇ 'ਇਕ ਦੇਸ਼, ਇਕ ਟੈਕਸ' ਦੀ ਧਾਰਨਾ ਨਾਲ 1 ਜੁਲਾਈ, 2017 ਨੂੰ ਜੀ. ਐੱਸ. ਟੀ. ਲਾਗੂ ਕੀਤਾ ਸੀ।
ਵਿੱਤ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਇਸ ਮਾਲੀਏ 'ਚ 18,652 ਕਰੋੜ ਰੁਪਏ ਸੀ. ਜੀ. ਐੱਸ. ਟੀ., 25,704 ਕਰੋੜ ਰੁਪਏ ਐੱਸ. ਜੀ. ਐੱਸ. ਟੀ., 50,548 ਕਰੋੜ ਰੁਪਏ ਆਈ. ਜੀ. ਐੱਸ. ਟੀ. ਤੋਂ ਮਿਲੇ। ਇਸ 'ਚ ਦਰਾਮਦ ਤੋਂ ਮਿਲੇ 21,246 ਕਰੋੜ ਰੁਪਏ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਸਰਕਾਰ ਨੂੰ ਵੱਖ-ਵੱਖ ਤਰ੍ਹਾਂ ਦੇ ਸੈੱਸ ਰਾਹੀਂ ਵੀ 8,554 ਕਰੋੜ ਰੁਪਏ ਦਾ ਮਾਲੀਆ ਮਿਲਿਆ। ਇਸ 'ਚ ਦਰਾਮਦ ਹੋਣ ਵਾਲੇ ਸਾਮਾਨ 'ਤੇ ਲੱਗੇ ਸੈੱਸ ਤੋਂ ਮਿਲੇ 702 ਕਰੋੜ ਰੁਪਏ ਵੀ ਸ਼ਾਮਲ ਹਨ।

Most Read

  • Week

  • Month

  • All