ਏਸ਼ੀਆਈ ਬਾਜ਼ਾਰ : ਨਿੱਕੇਈ 'ਚ 148 ਅੰਕਾਂ ਦੀ ਤੇਜ਼ੀ, SGX 'ਚ ਗਿਰਾਵਟ

ਮੰਗਲਵਾਰ ਦੇ ਕਾਰੋਬਾਰੀ ਸਤਰ 'ਚ ਏਸ਼ੀਆਈ ਬਾਜ਼ਾਰਾਂ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ ਤੇਜ਼ੀ ਨਾਲ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ ਹੈ, ਜਦੋਂ ਕਿ ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ ਕਮਜ਼ੋਰ ਹੋ ਕੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਇਲਾਵਾ ਸਿੰਗਾਪੁਰ 'ਚ ਐਸ. ਐਕਸ. ਨਿਫਟੀ ਵੀ ਗਿਰਾਵਟ ਨਾਲ ਕਾਰੋਬਾਰ

ਕਰਦਾ ਨਜ਼ਰ ਆ ਰਿਹਾ ਹੈ। ਉੱਥੇ ਹੀ, ਟੈੱਕ ਕੰਪਨੀਆਂ ਦੇ ਸਟਾਕ 'ਚ ਗਿਰਾਵਟ ਅਤੇ ਵਿਆਜ ਦਰਾਂ 'ਚ ਜਲਦ ਵਾਧਾ ਹੋਣ ਦੇ ਖਦਸ਼ੇ ਕਾਰਨ ਸੋਮਵਾਰ ਨੂੰ ਅਮਰੀਕੀ ਬਾਜ਼ਾਰ ਗਿਰਾਵਟ 'ਚ ਬੰਦ ਹੋਏ ਹਨ। ਡਾਓ ਜੋਂਸ ਅਤੇ ਨੈਸਡੈਕ ਕੰਪੋਜਿਟ 0.06-0.25 ਫੀਸਦੀ ਤਕ ਡਿੱਗ ਕੇ ਬੰਦ ਹੋਏ ਹਨ, ਜਦੋਂ ਕਿ ਐੱਸ. ਡੀ. ਪੀ.-500 ਇੰਡੈਕਸ ਸਪਾਟ ਹੋ ਕੇ 2,670.29 'ਤੇ ਬੰਦ ਹੋਇਆ ਹੈ।

ਇਸ ਵਿਚਕਾਰ ਮੰਗਲਵਾਰ ਦੇ ਸਤਰ 'ਚ ਚੀਨ ਦਾ ਬਾਜ਼ਾਰ ਸ਼ੰਘਾਈ 59 ਅੰਕ ਮਜ਼ਬੂਤ ਹੋ ਕੇ 3,126.80 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ, ਜਾਪਾਨ ਦਾ ਬਾਜ਼ਾਰ ਨਿੱਕੇਈ 148 ਅੰਕ ਚੜ੍ਹ ਕੇ 22,236.53 'ਤੇ ਕਾਰੋਬਾਰ ਕਰਦਾ ਦਿਸਿਆ। ਐੱਨ. ਐੱਸ. ਈ. ਨਿਫਟੀ-50 ਦਾ ਸਿੰਗਾਪੁਰ ਟ੍ਰੇਡਡ ਐੱਸ. ਜੀ. ਐਕਸ. ਨਿਫਟੀ 18 ਅੰਕ ਕਮਜ਼ੋਰ ਹੋ ਕੇ 10,570 ਦੇ ਨੇੜੇ-ਤੇੜੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਹਾਂਗ ਕਾਂਗ ਦਾ ਹੈਂਗ ਸੇਂਗ 342 ਅੰਕ ਦੀ ਤੇਜ਼ੀ ਨਾਲ 30,596 'ਤੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆਈ ਦਾ ਇੰਡੈਕਸ ਕੋਸਪੀ 0.24 ਫੀਸਦੀ ਦੀ ਗਿਰਾਵਟ ਨਾਲ 2,468 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ ਦਾ ਸਟਰੇਟਸ ਟਾਈਮਜ਼ ਵੀ 0.02 ਫੀਸਦੀ ਡਿੱਗ ਕੇ 3,578 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ।

Most Read

  • Week

  • Month

  • All