ਜੈੱਟ ਕਰੇਗੀ ਏਅਰੋਮੈਕਸੀਕੋ ਦੇ ਨਾਲ ਕੋਡ ਸ਼ੇਅਰ

ਜਹਾਜ਼ ਸੇਵਾ ਕੰਪਨੀ ਜੈੱਟ ਏਅਰਵੇਜ਼ ਨੇ ਮੈਕਸੀਕੋ ਦੀ ਏਅਰਲਾਈਨ ਏਅਰੋਮੈਕਸੀਕੋ ਦੇ ਨਾਲ ਕੋਡ ਸ਼ੇਅਰ ਕਰਨ ਦਾ ਅੱਜ ਐਲਾਨ ਕੀਤਾ।  ਕੰਪਨੀ ਨੇ ਦੱਸਿਆ ਕਿ ਕੋਡ ਸ਼ੇਅਰ ਦੇ ਤਹਿਤ ਭਾਰਤ 'ਚ ਦਿੱਲੀ, ਮੁੰਬਈ ਅਤੇ ਲੰਦਨ ਦੇ ਹੀਥਰੋ ਹਵਾਈ ਅੱਡੇ ਤੋਂ ਮੈਕਸੀਕੋ ਸਿਟੀ ਵਿਚਾਲੇ ਕੌਮਾਂਤਰੀ ਉਡਾਣਾਂ 'ਤੇ ਦੋਵੇਂ ਕੰਪਨੀਆਂ 1 ਮਈ ਤੋਂ ਇਕ-ਦੂਜੇ ਦੇ ਕੋਡ ਦੀ ਵਰਤੋਂ ਕਰ ਸਕਣਗੀਆਂ।

ਕੋਡ ਸ਼ੇਅਰ ਦੇ ਤਹਿਤ ਟਿਕਟਾਂ ਦੀ ਵਿਕਰੀ ਅੱਜ ਤੋਂ ਸ਼ੁਰੂ ਹੋ ਗਈ ਹੈ। ਏਅਰੋਮੈਕਸੀਕੋ ਦੀ ਲੰਡਨ ਅਤੇ ਮੈਕਸੀਕੋ ਸਿਟੀ ਵਿਚਾਲੇ ਦੀਆਂ ਉਡਾਣਾਂ 'ਤੇ ਜੈੱਟ ਏਅਰਵੇਜ਼ ਦਾ '9 ਡਬਲਿਊ' ਕੋਡ ਅਤੇ ਲੰਡਨ ਤੋਂ ਭਾਰਤੀ ਸ਼ਹਿਰਾਂ ਵਿਚਾਲੇ ਜੈੱਟ ਏਅਰਵੇਜ਼ ਦੀਆਂ ਉਡਾਣਾਂ 'ਤੇ 1 ਮਈ ਤੋਂ ਏਅਰੋਮੈਕਸੀਕੋ ਦਾ 'ਏ ਐੱਮ' ਕੋਡ ਹੋਵੇਗਾ।

Most Read

  • Week

  • Month

  • All