ਇਸ ਕਾਰਨ ਫਸ ਸਕਦੈ ਪੀ. ਐੱਫ. ਦਾ ਪੈਸਾ, ਜਲਦ ਕਰ ਲਓ ਠੀਕ

ਜੇਕਰ ਤੁਸੀਂ ਨੌਕਰੀ ਕਰਦੇ ਹੋ ਅਤੇ ਈ. ਪੀ. ਐੱਫ. ਓ. 'ਚ ਤੁਹਾਡਾ ਪੀ. ਐੱਫ. ਖਾਤਾ ਹੈ, ਤਾਂ ਧਿਆਨ ਨਾਲ ਜਾਂਚ ਕਰ ਲਓ ਕਿ ਤੁਹਾਡੇ ਪੀ. ਐੱਫ. ਖਾਤੇ ਅਤੇ ਆਧਾਰ ਕਾਰਡ 'ਚ ਨਾਮ ਅਤੇ ਜਨਮ ਤਰੀਕ ਇਕ ਹੀ ਹਨ ਜਾਂ ਨਹੀਂ। ਅਜਿਹਾ ਇਸ ਲਈ ਕਿਉਂਕਿ ਇਨ੍ਹਾਂ ਦੇ ਮਿਲਾਣ ਨਾ ਹੋਣ 'ਤੇ ਤੁਹਾਨੂੰ ਭਵਿੱਖ 'ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਮੱਦੇਨਜ਼ਰ ਤੁਹਾਡਾ ਕੋਈ ਵੀ ਕਲੇਮ ਨਹੀਂ ਹੋ ਸਕੇਗਾ, ਉੱਥੇ ਹੀ ਰਿਟਾਇਰਮੈਂਟ

'ਤੇ ਫੰਡ ਕਢਾਉਣ 'ਚ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ 'ਚ ਥੋੜ੍ਹੀ ਜਿਹੀ ਲਾਪਰਵਾਹੀ ਤੁਹਾਨੂੰ ਪ੍ਰੇਸ਼ਾਨੀ 'ਚ ਪਾ ਸਕਦੀ ਹੈ ਪਰ ਜੇਕਰ ਤੁਸੀਂ ਥੋੜਾ ਜਿਹਾ ਧਿਆਨ ਦੇਵੋ ਤਾਂ ਆਨਲਾਈਨ ਹੀ ਤੁਹਾਡੀ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ। ਇਸ ਦੀ ਮਦਦ ਨਾਲ ਤੁਸੀਂ ਨਾਮ ਅਤੇ ਜਨਮ ਤਰੀਕ ਵਰਗੀ ਜਾਣਕਾਰੀ 'ਚ ਖੁਦ ਹੀ ਸੁਧਾਰ ਕਰ ਸਕਦੇ ਹੋ। ਹਾਲਾਂਕਿ ਜੇਕਰ ਤੁਹਾਡੇ ਆਧਾਰ ਕਾਰਡ 'ਚ ਨਾਮ ਗਲਤ ਹੈ, ਤਾਂ ਪਹਿਲਾਂ ਇਸ ਨੂੰ ਠੀਕ ਕਰਵਾ ਲਓ।

ਉਸ ਦੇ ਬਾਅਦ ਈ. ਪੀ. ਐੱਫ. ਓ. ਨੂੰ ਗਲਤੀ ਠੀਕ ਕਰਨ ਦੀ ਬੇਨਤੀ ਭੇਜੋ। ਪਹਿਲਾਂ ਇਨ੍ਹਾਂ ਬਦਲਾਅ ਨੂੰ ਠੀਕ ਕਰਾਉਣ ਲਈ ਕਰਮਚਾਰੀ ਅਤੇ ਨੌਕਰੀਦਾਤਾ ਦੋਹਾਂ ਨੂੰ ਸਾਂਝੀ ਬੇਨਤੀ ਦੇਣੀ ਪੈਂਦੀ ਸੀ, ਜਿਸ 'ਚ ਕਾਫੀ ਸਮਾਂ ਲੱਗ ਜਾਂਦਾ ਸੀ। ਹੁਣ ਈ. ਪੀ. ਐੱਫ. ਓ. ਨੇ ਆਨਲਾਈਨ ਸੁਵਿਧਾ ਸ਼ੁਰੂ ਕੀਤੀ ਹੈ। ਈ. ਪੀ. ਐੱਫ. ਓ. ਕਰਮਚਾਰੀ ਤੋਂ ਬੇਨਤੀ ਮਿਲਣ ਦੇ ਬਾਅਦ ਸਿਸਟਮ 'ਚ ਉਸ ਦੀ ਤੁਲਨਾ ਯੂ. ਆਈ. ਡੀ. ਏ. ਆਈ. ਡਾਟਾ ਨਾਲ ਕਰੇਗਾ। ਤਸਦੀਕ ਤੋਂ ਬਾਅਦ ਇਹ ਬੇਨਤੀ ਨੌਕਰੀਦਾਤਾ ਦੇ ਲਾਗ-ਇਨ 'ਤੇ ਭੇਜੀ ਜਾਵੇਗੀ। ਇਸ ਦੇ ਬਾਅਦ ਈ. ਪੀ. ਐੱਫ. ਓ. ਦਾ ਫੀਲਡ ਦਫਤਰ, ਕਰਮਚਾਰੀ ਅਤੇ ਨੌਕਰੀਦਾਤਾ ਵੱਲੋਂ ਬੇਨਤੀ ਕੀਤੇ ਗਏ ਸੁਧਾਰ/ਬਦਲਾਅ ਦੀ ਪ੍ਰੋਸੈਸਿੰਗ ਦਾ ਕੰਮ ਕਰੇਗਾ। ਈ. ਪੀ. ਐੱਫ. ਓ. ਦੇ ਪੋਰਟਲ 'ਤੇ ਜਾ ਕੇ ਲਾਗ-ਇਨ ਕਰਕੇ ਇਹ ਬੇਨਤੀ ਕੀਤੀ ਜਾ ਸਕਦੀ ਹੈ।

Most Read

  • Week

  • Month

  • All