ਮੋਦੀ ਦੁਬਾਰਾ ਨਹੀਂ ਚੁਣੇ ਗਏ ਤਾਂ ਭਾਰਤ ਨੂੰ ਨੁਕਸਾਨ'

ਭਾਰਤ 'ਚ ਜੇਕਰ ਫਿਰ ਤੋਂ ਨਰਿੰਦਰ ਮੋਦੀ ਦੀ ਸਰਕਾਰ ਨਹੀਂ ਬਣੀ ਤਾਂ ਇਹ ਭਾਰਤ ਲਈ ਚੰਗਾ ਨਹੀਂ ਹੋਵੇਗਾ। ਅਜਿਹਾ ਕਹਿਣਾ ਹੈ ਕਿ ਇਨਵੈਸਟਮੈਂਟ ਬੈਂਕਿੰਗ ਕੰਪਨੀ ਸੀ.ਐੱਲ.ਐੱਸ.ਏ. ਦੇ ਮੁਖੀਰਣਨੀਤੀਕਾਰ ਕ੍ਰਿਸਟੋਫਰ ਵੁੱਡ ਦਾ। ਇਸ ਬਾਰੇ 'ਚ ਗੱਲ ਕਰਦੇ ਹੋਏ ਉਨ੍ਹਾਂ ਨੇ ਆਪਣੇ ਹਫਤਾਵਰ ਸਮਾਚਾਰ ਪੱਤਰ 'ਗ੍ਰੀਡ ਐਂਡ ਫੀਅਰ' 'ਚ ਲੇਖ ਲਿਖਿਆ ਹੈ।


ਵੁੱਡ ਮੁਤਾਬਕ ਬਾਨਡ ਮਾਰਕਿਟ 'ਚ ਆਈ ਗਿਰਾਵਟ ਕਾਰਨ ਭਾਰਤ ਲਈ ਸਾਲ 2018 ਹੁਣ ਤੱਕ ਚੰਗਾ ਨਹੀਂ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ 'ਚ ਭਾਰਤ ਦਾ ਪ੍ਰਦਰਸ਼ਨ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਅਮਰੀਕਾ 'ਚ ਡਾਲਰ ਦਾ ਪ੍ਰਦਰਸ਼ਨ ਕਿਸ ਤਰ੍ਹਾਂ ਰਹਿੰਦਾ ਹੈ। ਵੁੱਡ ਦਾ ਮੰਨਣਾ ਹੈ ਕਿ ਭਾਰਤੀ ਕਰੰਸੀ 'ਤੇ ਰਿਸਕ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਹੇ ਬਦਲਾਅ ਕਾਰਨ ਬਣਿਆ ਹੋਇਆ ਹੈ।
ਸਟਾਕ ਮਾਰਕਿਟ ਤੋਂ ਫਿਰ ਵੀ ਉਮੀਦ
ਵੁੱਡ ਦੇ ਲੇਖ ਮੁਤਾਬਕ ਅਜੇ ਵੀ ਭਾਰਤ ਦੀ ਸਟਾਕ ਮਾਰਕਿਟ ਤੋਂ ਕਾਫੀ ਉਮੀਦਾਂ ਹਨ। ਉਨ੍ਹਾਂ ਮੁਤਾਬਕ ਮਿਡਕੈਪ ਸੈਗਮੈਂਟ ਬਾਰੀ ਸਟਾਕਸ ਤੋਂ ਵਧੀਆ ਕਰੇਗਾ। ਵੁੱਡ ਨੇ ਮਿਊਚੁਅਲ ਫੰਡ ਨੂੰ ਖਤਰੇ ਭਰਿਆ ਦੱਸਿਆ। ਉਨ੍ਹਾਂ ਲਿਖਿਆ ਕਿ ਇਹ ਖਤਰਾ ਲਗਾਤਾਰ ਵਧ ਰਿਹਾ ਹੈ ਕਿਉਂਕਿ ਸਟਾਕ ਮਾਰਕਿਟ 'ਚ ਗਿਰਾਵਟ ਹੈ। ਚੰਗੀ ਖਬਰ ਇਹ ਹੈ ਕਿ ਪੈਸੇ ਦਾ ਫੁਲੋ ਘੱਟ ਹੈ ਪਰ ਇਹ ਪੂਰੀ ਤਰ੍ਹਾਂ ਰੁਕਿਆ ਨਹੀਂ ਹੈ।

 

Most Read

  • Week

  • Month

  • All