ਵਾਕਸਵੈਗਨ ਨੇ ਲਾਂਚ ਕੀਤੀ Ameo 1.0 Pace ਕਾਰ, ਕੀਮਤ 6.10 ਲੱਖ

ਜਰਮਨੀ ਵਾਹਨ ਨਿਰਮਾਤਾ ਕੰਪਨੀ ਵਾਕਸਵੈਗਨ ਨੇ ਆਪਣੀ ਇਕ ਨਵੀਂ ਸ਼ਾਨਦਾਰ ਕਾਰ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਦੀ ਇਸ ਨਵੀਂ ਕਾਰ ਦਾ ਨਾਂ ਏਮਿਆ ਪੇਸ ਹੈ ਅਤੇ ਇਸ ਦੀ ਐਕਸ ਸ਼ੋਰੂਮ ਕੀਮਤ 6.10 ਲੱਖ ਰੁਪਏ ਰੱਖੀ ਗਈ ਹੈ। ਵਾਕਸਵੈਗਨ ਨੇ ਆਪਣੀ ਇਸ ਕਾਰ 'ਚ ਨਵੇਂ ਫੀਚਰਸ ਦਿੱਤੇ ਹਨ ਜੋ ਇਸ ਨੂੰ ਹੋਰ ਵੀ ਖਾਸ ਬਣਾ ਰਹੇ ਹਨ।ਇੰਜਣ
ਵਾਕਸਵੈਗਨ ਨੇ ਏਮਿਆ ਰੇਂਜ 'ਚ 1.0 ਲੀਟਰ ਪੈਟਰੋਲ ਇੰਜਣ ਸ਼ਾਮਲ ਕਰ ਦਿੱਤਾ ਹੈ। ਇਹ ਇੰਜਣ 999 ਸੀ.ਸੀ. ਅਤੇ 6,200 ਆਰ.ਪੀ.ਐੱਮ. 'ਤੇ 76 ਐੱਚ.ਪੀ. ਦੀ ਪਾਵਰ ਅਤੇ 3,000-4,300 ਆਰ.ਪੀ.ਐੱਮ. 'ਤੇ 95 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ 5-ਸਪੀਡ ਮੈਨਿਊਅਲ ਗਿਅਰਬਾਕਸ ਨਾਲ ਲੈਸ ਹੈ।

ਫੀਚਰਸ
ਕਾਰ ਦੇ ਫੀਚਰਸ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ 'ਚ ਫਾਕਸ ਕਾਰਬਨ-ਫਾਇਬਰ ਸਪਾਇਲਰ, ਬਲੈਕ ਆਓਟਸਾਈਟ ਮਿਰਰ, ਅਲਾਏ ਵ੍ਹੀਲਸ ਨੂੰ ਸ਼ਾਮਲ ਕੀਤਾ ਹੈ। ਇਸ ਤੋਂ ਇਲਾਵਾ ਕਾਰ 'ਚ ਕਰੂਜ਼ ਕੰਟਰੋਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਕਰੂਜ਼ ਕੰਟਰੋਲ ਇਕ ਅਜਿਹਾ ਫੀਚਰ ਹੈ ਜਿਸ ਨੂੰ ਆਨ ਕਰਨ ਤੋਂ ਬਾਅਦ ਤੁਹਾਨੂੰ ਐਕਸੀਲੇਟੇਰ ਪੈਡਲ 'ਤੇ ਪੈਰ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ ਹੈ। ਇਸ ਫੀਚਰ ਨੂੰ ਆਨ ਕਰਨ ਵੇਲੇ ਤੁਹਾਨੂੰ ਕਾਰ ਦੀ ਸਪੀਡ ਸੈਟ ਕਰਨੀ ਹੁੰਦੀ ਹੈ।


ਇਸ ਤੋਂ ਬਾਅਦ ਤੁਸੀਂ ਆਪਣੀ ਪੈਰ ਐਕਸੀਲੇਰੇਟਰ ਪੈਡਲ ਤੋਂ ਹਟਾ ਸਕਦੇ ਹੈ ਹੁਣ ਕਰੂਜ਼ ਕੰਟਰੋਲ ਦੀ ਮਦਦ ਨਾਲ ਹੀ ਤੁਹਾਡੀ ਕਾਰ ਨਿਧਾਰਿਤ ਸਪੀਡ 'ਤੇ ਖੁਦ ਚਲਣ ਲਗ ਪੈਂਦੀ ਹੈ। ਹਾਲਾਂਕਿ ਜਿਵੇਂ ਹੀ ਤੁਸੀਂ ਬ੍ਰੇਕ ਲਗਾਉਗੇ ਕਰੂਜ਼ ਕੰਟਰੋਲ ਫੰਕਸ਼ਨ ਆਪਣੇ ਆਪ ਬੰਦ ਹੋ ਜਾਵੇਗਾ।

Most Read

  • Week

  • Month

  • All