ਬਾਜ਼ਾਰ ਲਗਾਤਾਰ 7ਵੇਂ ਦਿਨ ਮਜ਼ਬੂਤ, ਸੈਂਸੈਕਸ 34,193, ਨਿਫਟੀ 10,480 'ਤੇ ਬੰਦ

ਗਲੋਬਲ ਬਾਜ਼ਾਰਾਂ 'ਚ 'ਚ ਮਿਲੇ-ਜੁਲੇ ਸੰਕੇਤਾਂ ਵਿਚਕਾਰ ਹਫਤੇ ਦੇ ਆਖਰੀ ਕਾਰੋਬਾਰੀ ਸਤਰ 'ਚ ਸੈਂਸੈਕਸ ਅਤੇ ਨਿਫਟੀ ਮਜ਼ਬੂਤੀ ਨਾਲ ਬੰਦ ਹੋਏ ਹਨ। ਸੈਂਸੈਕਸ 91.52 ਅੰਕ ਚੜ੍ਹ ਕੇ 34,192.65 'ਤੇ ਅਤੇ ਨਿਫਟੀ 21.95 ਅੰਕ ਵਧ ਕੇ 10,480.60 'ਤੇ ਬੰਦ ਹੋਇਆ ਹੈ। ਇਸ ਹਫਤੇ ਦੇ ਪੰਜ ਕਾਰੋਬਾਰੀ ਦਿਨਾਂ 'ਚ ਬਾਜ਼ਾਰ ਲਗਾਤਾਰ ਤੇਜ਼ੀ 'ਚ ਬੰਦ ਹੋਇਆ ਹੈ, ਨਾਲ ਹੀ ਇਹ ਲਗਾਤਾਰ 7ਵਾਂ ਦਿਨ ਹੈ ਜਦੋਂ ਬਾਜ਼ਾਰ ਨੇ ਮਜ਼ਬੂਤੀ ਦਰਜ ਕੀਤੀ ਹੈ। ਅੱਜ ਕਾਰੋਬਾਰ ਦੌਰਾਨ ਟੈੱਕ ਸਟਾਕ ਅਤੇ ਰਿਲਾਇੰਸ ਇੰਡਸਟਰੀ 'ਚ ਤੇਜ਼ੀ

ਨਾਲ ਬਾਜ਼ਾਰ ਲਗਾਤਾਰ ਮਜ਼ਬੂਤੀ 'ਚ ਰਿਹਾ। ਹਾਲਾਂਕਿ ਐਕਸਿਸ ਬੈਂਕ, ਭਾਰਤੀ ਸਟੇਟ ਬੈਂਕ, ਇੰਡੀਅਨ ਆਇਲ, ਭਾਰਤ ਪੈਟਰੋਲੀਅਮ 'ਚ ਗਿਰਾਵਟ ਨਾਲ ਬਾਜ਼ਾਰ 'ਤੇ ਦਬਾਅ ਦੇਖਣ ਨੂੰ ਮਿਲਿਆ। ਕੱਚਾ ਤੇਲ 72 ਡਾਲਰ ਦੇ ਪਾਰ ਹੋਣ ਨਾਲ ਆਇਲ ਕੰਪਨੀਆਂ ਦੇ ਸਟਾਕ 'ਚ ਗਿਰਾਵਟ ਦਰਜ ਕੀਤੀ ਗਈ। ਇੰਫੋਸਿਸ ਦੇ ਚੌਥੀ ਤਿਮਾਹੀ ਅਤੇ ਵਿੱਤੀ ਸਾਲ 2017-18 ਦੇ ਨਤੀਜੇ ਜਾਰੀ ਹੋਣ ਤੋਂ ਪਹਿਲਾਂ ਟੈੱਕ ਸਟਾਕ 'ਚ ਤੇਜ਼ੀ ਦੇਖਣ ਨੂੰ ਮਿਲੀ।

ਸੈਂਸੈਕਸ-ਨਿਫਟੀ ਦੇ ਟਾਪ ਸਟਾਕ-
— ਸੈਂਸੈਕਸ ਅਤੇ ਨਿਫਟੀ ਦੋਹਾਂ 'ਚ ਅਡਾਣੀ ਪੋਰਟਸ, ਵਿਪਰੋ, ਕੋਟਕ ਮਹਿੰਦਰਾ ਟਾਪ ਪ੍ਰਦਰਸ਼ਨ ਕਰਨ ਵਾਲੇ ਸ਼ੇਅਰ ਰਹੇ। ਇਸ ਦੇ ਇਲਾਵਾ ਸੈਂਸੈਕਸ 'ਚ ਡਾ. ਰੈਡੀਜ਼, ਕੋਲ ਇੰਡੀਆ ਅਤੇ ਨਿਫਟੀ 'ਚ ਹਿੰਡਾਲਕੋ ਅਤੇ ਟੈੱਕ ਮਹਿੰਦਰਾ ਦੇ ਸਟਾਕ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਸੈਂਸੈਕਸ-ਨਿਫਟੀ ਦੇ ਖਰਾਬ ਸਟਾਕ-
— ਸੈਂਸੈਕਸ ਅਤੇ ਨਿਫਟੀ 'ਚ ਅੱਜ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੇ ਸ਼ੇਅਰਾਂ 'ਚ ਐਕਸਿਸ ਬੈਂਕ ਰਿਹਾ। ਇਸ ਦੇ ਇਲਾਵਾ ਸੈਂਸੈਕਸ 'ਚ ਭਾਰਤੀ ਸਟੇਟ ਬੈਂਕ, ਯੈੱਸ ਬੈਂਕ, ਮਾਰੂਤੀ ਸੁਜ਼ੂਕੀ ਅਤੇ ਹੀਰੋ ਮੋਟੋ ਕਾਰਪ ਦੇ ਸਟਾਕ ਸਭ ਤੋਂ ਖਰਾਬ ਪ੍ਰਦਰਸ਼ ਦਿਖਾਉਣ ਵਾਲੇ ਸਟਾਕ ਰਹੇ। ਨਿਫਟੀ 'ਚ ਟਾਪ ਖਰਾਬ ਪ੍ਰਦਰਸ਼ਨ ਕਰਨ ਵਾਲੇ ਸ਼ੇਅਰਾਂ 'ਚ ਬੀ. ਪੀ. ਸੀ. ਐੱਲ., ਬਜਾਜ ਫਾਈਨਾਂਸ ਸਰਵਿਸ, ਐੱਚ. ਸੀ. ਐੱਲ. ਟੈੱਕ ਅਤੇ ਆਈਡੀਆ ਦੇ ਸਟਾਕ ਸ਼ਾਮਲ ਹਨ।

ਬੀ. ਐੱਸ. ਈ. ਅਤੇ ਐੱਨ. ਐੱਸ. ਈ. 'ਤੇ ਕਾਰੋਬਾਰ-
ਬੀ. ਐੱਸ. ਈ. ਲਾਰਜ ਕੈਪ, ਸਮਾਲ ਅਤੇ ਮਿਡ ਕੈਪ ਹਲਕੀ ਮਜ਼ਬੂਤੀ 'ਤੇ ਬੰਦ ਹੋਏ ਹਨ। ਲਾਰਜ ਕੈਪ 8.48 ਅੰਕ ਯਾਨੀ 0.2 ਫੀਸਦੀ ਦੀ ਤੇਜ਼ੀ ਨਾਲ 4,096.04 'ਤੇ ਬੰਦ ਹੋਇਆ। ਮਿਡ ਕੈਪ 77.09 ਅੰਕ ਯਾਨੀ 0.4 ਫੀਸਦੀ ਚੜ੍ਹ ਕੇ 16,677.76 'ਤੇ ਬੰਦ ਹੋਇਆ, ਜਦੋਂ ਕਿ ਸਮਾਲ ਕੈਪ ਦੇ ਜ਼ਿਆਦਾਤਰ ਸਟਾਕ 'ਚ ਗਿਰਾਵਟ ਨਾਲ ਇਹ 47.16 ਅੰਕ ਯਾਨੀ 0.26 ਫੀਸਦੀ ਦੀ ਹਲਕੀ ਤੇਜ਼ੀ ਨਾਲ 17,981.99 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ ਨਿਫਟੀ ਮਿਡ ਕੈਪ-100 ਇੰਡੈਕਸ 104 ਅੰਕ ਯਾਨੀ 0.53 ਫੀਸਦੀ ਦੀ ਤੇਜ਼ੀ ਦਰਜ ਕਰਦਾ ਹੋਇਆ 19,676.20 'ਤੇ ਬੰਦ ਹੋਇਆ। ਨਿਫਟੀ ਮਿਡ ਕੈਪ-100 ਦੇ 53 ਸ਼ੇਅਰਾਂ ਨੇ ਤੇਜ਼ੀ ਦਰਜ ਕੀਤੀ, ਜਦੋਂ ਕਿ 44 ਸ਼ੇਅਰ ਗਿਰਾਵਟ 'ਤੇ ਅਤੇ 3 ਸ਼ੇਅਰ ਬਿਨਾਂ ਕਿਸੇ ਬਦਲਾਅ ਦੇ ਹੋਏ।

ਨਿਫਟੀ ਦੇ 9 ਸੈਕਟਰ ਹਰੇ ਨਿਸ਼ਾਨ 'ਤੇ, ਟੈੱਕ ਨੇ ਕੀਤਾ ਖਰ੍ਹਾ ਪ੍ਰਦਰਸ਼ਨ
ਨਿਫਟੀ ਦੇ ਸੈਕਟਰ ਇੰਡੈਕਸ ਦੇ 11 'ਚੋਂ 9 ਸੈਕਟਰ ਹਰੇ ਨਿਸ਼ਾਨ 'ਤੇ ਬੰਦ ਹੋਏ ਹਨ। ਇਸ ਨਿਫਟੀ ਆਈ. ਟੀ. ਅਤੇ ਨਿਫਟੀ ਮੈਟਲ ਨੇ ਸਭ ਤੋਂ ਖਰ੍ਹਾ ਪ੍ਰਦਰਸ਼ਨ ਕੀਤਾ। ਨਿਫਟੀ ਆਈ. ਟੀ. ਦੇ 10 'ਚੋਂ 9 ਸਟਾਕ ਮਜ਼ਬੂਤੀ ਨਾਲ ਬੰਦ ਹੋਏ। ਨਿਫਟੀ ਆਈ. ਟੀ. 92.25 ਅੰਕ ਯਾਨੀ 0.7 ਫੀਸਦੀ ਦੀ ਤੇਜ਼ੀ ਨਾਲ 13,260.45 'ਤੇ ਬੰਦ ਹੋਇਆ। ਉੱਥੇ ਹੀ ਨਿਫਟੀ ਮੈਟਲ 35 ਅੰਕ ਯਾਨੀ 0.95 ਫੀਸਦੀ ਚੜ੍ਹ ਕੇ 3,725.45 'ਤੇ ਬੰਦ ਹੋਇਆ। ਨਿਫਟੀ ਮੈਟਲ ਦੇ 13 ਸਟਾਕ ਹਰੇ ਨਿਸ਼ਾਨ ਅਤੇ 2 ਗਿਰਾਵਟ 'ਚ ਬੰਦ ਹੋਏ ਹਨ।

Most Read

  • Week

  • Month

  • All