ਟਵਿੱਟਰ ਦੇ CEO ਨੇ ਪਿਛਲੇ 3 ਸਾਲਾਂ ਤੋਂ ਨਹੀਂ ਲਈ ਤਨਖਾਹ

ਸੋਸ਼ਲ ਮੀਡੀਆ ਸਾਈਟ ਟਵਿੱਟਰ ਦੇ ਸੀ.ਈ.ਓ. ਜੈਕ ਡੋਰਸੀ ਨੇ ਲਗਾਤਾਰ ਤੀਜੇ ਸਾਲ ਕੋਈ ਵੀ ਤਨਖਾਹ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ। ਜੈਕ ਡੋਰਸੀ 2015 'ਚ ਟਵਿੱਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੀ.ਈ.ਓ. ਬਣੇ ਸਨ। ਉਨ੍ਹਾਂ ਨੇ ਮਾਈਕਰੋ ਬਲਾਗਿੰਗ ਪਲੇਟਫਾਰਮ ਨੂੰ ਚਲਾਉਣ ਲਈ ਇਕ ਪੈਸਾ ਵੀ ਲੈਣ ਤੋਂ ਮਨ੍ਹਾ ਕਰ ਦਿੱਤਾ।
ਅਮਰੀਕੀ ਸੁਰੱਖਿਆ ਅਤੇ ਵਿਨਿਯਮ ਕਮਿਸ਼ਨ (ਐੱਸ.ਈ.ਸੀ.) 'ਚ ਟਵਿੱਟਰ ਨੇ ਫਾਈਲਿੰਗ 'ਚ ਕਿਹਾ ਕਿ ਟਵਿੱਟਰ ਦੀ ਲੰਬੀ ਸਮੇਂ ਦੀ ਰੈਵੇਨਿਊ ਜੈਨਰੇਸ਼ਨ ਦੀ ਸਮਰੱਥਾ ਦੇ

ਪ੍ਰਤੀ ਆਪਣੀ ਪ੍ਰਤੀਬੱਧਤਾ ਅਤੇ ਭਰੋਸੇ ਦੇ ਕਾਰਨ ਜੈਕ ਡੋਰਸੀ ਨੇ 2017 'ਚ ਕੋਈ ਵੀ ਸੈਲਰੀ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ।
ਡੋਰਸੀ ਦੇ ਕੋਲ ਹਾਲਾਂਕਿ ਕੰਪਨੀ ਦੇ ਸ਼ੇਅਰਸ ਹਨ ਜਿਨ੍ਹਾਂ ਦੀ ਕੀਮਤ 2018 ਦੀ ਸ਼ੁਰੂਆਤ ਤੱਕ 20 ਫੀਸਦੀ ਵਧੀ ਹੈ। ਵੇਰਾਇਟੀ 'ਚ ਪ੍ਰਕਾਸ਼ਿਤ ਇਕ ਰਿਪੋਰਟ 'ਚ ਕਿਹਾ ਕਿ 2 ਅਪ੍ਰੈਲ ਤੱਕ ਡੋਰਸੀ ਦੇ ਕੋਲ ਕੰਪਨੀ ਦੇ 1.8 ਕਰੋੜ ਸ਼ੇਅਰ ਸਨ ਜਿਨ੍ਹਾਂ ਦਾ ਵਰਤਮਾਨ ਮੁੱਲ 52.9 ਕਰੋੜ ਡਾਲਰ ਹੈ। ਉਨ੍ਹਾਂ ਕੋਲ ਅਜੇ ਬਕਾਇਆ ਸ਼ੇਅਰਾਂ ਦਾ 2.39 ਫੀਸਦੀ ਹਿੱਸਾ ਹੈ। ਫਾਈਲਿੰਗ ਦੇ ਮੁਤਾਬਕ ਟਵਿੱਟਰ ਦੇ ਮੁੱਖ ਵਿੱਤੀ ਅਧਿਕਾਰੀ ਨੇਦ ਸਹਿਗਲ ਨੇ 2017 'ਚ ਕੁੱਲ 1.43 ਕਰੋੜ ਡਾਲਰ 'ਤੇ ਲਿਆ ਹੈ।

Most Read

  • Week

  • Month

  • All