ਫੋਰਟਿਸ ਹੈਲਥਕੇਅਰ ਨੂੰ ਖਰੀਦਣ ਦੀ ਦੌੜ 'ਚ ਹੀਰੋ ਅਤੇ ਡਾਬਰ ਵੀ ਸ਼ਾਮਲ

ਦੇਸ਼ ਦੇ ਹਸਤਪਾਤ ਚੇਨ ਫੋਰਟਿਸ ਹੈਲਥਕੇਅਰ ਨੂੰ ਖਰੀਦਣ ਲਈ ਹੀਰੋ ਇੰਟਰਪ੍ਰਾਈਜ਼ ਦੇ ਸੁਨੀਲ ਮੁੰਜਾਲ ਅਤੇ ਡਾਬਰ ਗਰੁੱਪ ਦੇ ਮਾਲਕ ਬਰਮਨ ਨੇ ਸੰਯੁਕਤ ਰੂਪ ਨਾਲ ਬੋਲੀ ਲਗਾਈ ਹੈ। ਵੀਰਵਾਰ ਨੂੰ ਮਲੇਸ਼ੀਆ ਦੀ ਆਈ.ਐੱਚ.ਐੱਚ. ਹੈਲਥਕੇਅਰ ਨੇ ਫੋਰਟਿਸ ਲਈ ਆਪਣਾ ਆਫਰ ਪੇਸ਼ ਕੀਤਾ ਜਿਸ ਨੂੰ ਮਣੀਪਾਲ ਹੈਲਥ ਦੇ ਨਵੇਂ ਆਫਰ ਤੋਂ ਵਧੀਆ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ।


ਸੁਨੀਲ ਕਾਂਤ ਮੁੰਜਾਲ ਅਤੇ ਹੀਰੋ ਇੰਟਰਪ੍ਰਾਈਜ਼ ਦੀ ਬਰਮਨ ਫੈਮਿਲੀ, ਦੋਵੇਂ ਹੀ ਫੋਰਟਿਸ ਹੈਲਥਕੇਅਰ 'ਚ 3 ਫੀਸਦੀ ਦੀ ਹਿੱਸੇਦਾਰੀ ਰੱਖਦੀ ਹੈ। ਇਨ੍ਹਾਂ ਦੋਵਾਂ ਨੇ ਦੋ ਪੜ੍ਹਾਆਂ 'ਚ ਕੰਪਨੀ 'ਚ 1250 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਪ੍ਰਸਤਾਵ ਕੀਤਾ ਹੈ ਜਿਸ ਦੇ ਤਹਿਤ 500 ਕਰੋੜ ਰੁਪਏ ਦੇ ਤੁਰੰਤ ਨਿਵੇਸ਼ ਕੀਤਾ ਜਾਵੇਗਾ ਅਤੇ ਜਾਂਚ-ਪੜਤਾਲ ਤੋਂ ਬਾਅਦ 750 ਕਰੋੜ ਦਾ ਨਿਵੇਸ਼ ਕੀਤਾ ਜਾਵੇਗਾ। ਇਸ ਨਿਵੇਸ਼ ਦੇ ਸੰਬੰਧ 'ਚ ਫੋਰਟਿਸ ਨੇ ਕਿਹਾ ਕਿ ਕੰਪਨੀ ਇਸ ਪ੍ਰਪੋਜਲ ਦਾ ਮੁੱਲਾਂਕਣ ਕਰ ਰਹੀ ਹੈ ਅਤੇ ਅਸੀਂ ਸਟਾਕ ਐਕਸਚੇਂਜਾਂ ਨੂੰ ਅੱਗੇ ਵੀ ਜਾਣਕਾਰੀ ਦਿੰਦੇ ਰਹਾਂਗੇ। ਇਸ ਸੌਦੇ 'ਚ ਫੋਰਟਿਸ ਹਸਪਤਾਲ ਨੂੰ ਵੇਚਣਾ ਅਤੇ ਐੱਸ.ਆਰ.ਐੱਲ. ਡਾਇਗਨੋਸਟਿਕ ਯੂਨਿਟ 'ਚ ਇਕ ਹਿੱਸੇਦਾਰੀ ਲੈਣਾ ਸ਼ਾਮਲ ਹੈ।  

Most Read

  • Week

  • Month

  • All