ਏਅਰ ਇੰਡੀਆ ਨੂੰ ਖਰੀਦਣ 'ਚ ਦਿਲਚਸਪੀ ਦਿਖਾਈ ਸਵਿਟਜ਼ਰਲੈਂਡ ਦੀ ਕੰਪਨੀ ਨੇ

ਸਵਿਟਜ਼ਰਲੈਂਡ ਦੀ ਸਵਿਸ ਐਵੀਏਸ਼ਨ ਕਨਸਲਟਿੰਗ(SAC) ਨੇ ਏਅਰ ਇੰਡੀਆ ਲਈ ਬੋਲੀ ਦੇਣ ਵਿਚ ਦਿਲਚਸਪੀ ਦਿਖਾਈ ਹੈ। ਸਰਕਾਰ ਇਸ ਸਾਲ ਦੇ ਅੰਤ ਤੱਕ ਏਅਰ ਇੰਡੀਆ ਨੂੰ ਵੇਚਣਾ ਚਾਹੁੰਦੀ ਹੈ। ਸਿਵਲ ਹਵਾਈ ਉਡਾਣ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਏਅਰ ਇੰਡੀਆ ਵਿਚ ਦਿਲਚਸਪੀ ਦਿਖਾਉਣ ਵਾਲਾ ਇਹ ਪਹਿਲਾ ਅੰਤਰਰਾਸ਼ਟਰੀ ਗਰੁੱਪ ਹੈ।


ਪਰ ਉਦਯੋਗਕ ਮਾਹਰਾਂ ਦਾ ਕਹਿਣਾ ਹੈ ਕਿ ਇਹ ਕਦਮ ਗੰਭੀਰ ਨਹੀਂ ਲੱਗ ਰਿਹਾ ਅਤੇ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਸਵਿਟਜ਼ਰਲੈਂਡ ਦੀ ਕੰਪਨੀ ਸਿਰਫ ਆਪਣੇ ਗਾਹਕਾਂ ਲਈ ਸੰਭਾਵਨਾਵਾਂ ਦੀ ਭਾਲ ਕਰ ਰਹੀ ਹੋਵੇ।
ਅਧਿਕਾਰੀਆਂ ਨੇ ਦੱਸਿਆ ਕਿ ਸਵਿਸ ਐਵੀਏਸ਼ਨ ਕੰਸਲਟਿੰਗ ਨੇ ਹਾਲ ਹੀ ਵਿਚ ਏਅਰ ਇੰਡੀਆ ਲਈ ਬੋਲੀ ਦੇਣ ਵਿਚ ਦਿਲਚਸਪੀ ਦਿਖਾਈ ਹੈ। ਇਸ ਬਾਰੇ ਵਿਚ SAC ਨੂੰ ਭੇਜੀ ਗਈ ਈ-ਮੇਲ ਦਾ ਕੋਈ ਜਵਾਬ ਨਹੀਂ ਆਇਆ। SAC ਦੀ ਸ਼ੁਰੂਆਤ 2005 ਵਿਚ ਹੋਈ ਸੀ। ਇਹ ਹਰ ਤਰ੍ਹਾਂ ਦੀ ਹਵਾਈ ਸੇਵਾਵਾਂ ਪ੍ਰਦਾਨ ਕਰਦੀ ਹੈ। ਇਸ ਦੇ ਗਾਹਕਾਂ ਵਿਚ ਨਿੱਜੀ ਹਵਾਈ ਜਹਾਜ਼ਾਂ ਦੇ ਮਾਲਕ ਅਤੇ ਵਿੱਤੀ ਸੰਸਥਾਵਾਂ ਦੇ ਪ੍ਰਾਈਵੇਟ ਮਾਲਕ ਵੀ ਸ਼ਾਮਲ ਹਨ।
ਏਅਰ ਇੰਡੀਆ ਲਈ ਕੁਝ ਹੋਰ ਵਿਦੇਸ਼ੀ ਕੰਪਨੀਆਂ ਵੀ ਬੋਲੀ ਲਗਾ ਸਕਦੀਆਂ ਹਨ। ਇਨ੍ਹਾਂ ਵਿਚ ਸਿੰਗਾਪੁਰ ਏਅਰਲਾਈਂਸ, ਟਾਟਾ ਗਰੁੱਪ ਅਤੇ ਏਅਰ ਫਰਾਂਸ ਦੀ ਜੈੱਟ ਏਅਰਵੇਜ਼ ਨਾਲ ਮਿਲ ਕੇ ਬੋਲੀ ਲਗਾ ਸਕਦੇ ਹਨ। ਏਅਰ ਇੰਡੀਆ ਨੂੰ ਖਰੀਦਣ 'ਚ ਸ਼ੁਰੂਆਤ ਵਿਚ ਦਿਲਚਸਪੀ ਦਿਖਾਉਣ ਵਾਲੀ ਦੇਸ਼ ਦੀ ਵੱਡੀ ਏਅਰਲਾਈਨ ਇੰਡੀਗੋ ਨੇ ਹਾਲ ਹੀ ਵਿਚ ਇਸ ਕਦਮ ਦੀ ਪਾਲਣਾ ਕਰਦਿਆਂ ਕਿਹਾ ਕਿ ਉਹ ਸਿਰਫ ਏਅਰਲਾਈਨ ਦੇ ਅੰਤਰਰਾਸ਼ਟਰੀ ਸੰਚਾਲਨ ਨੂੰ ਹੀ ਖਰੀਦਣਾ ਚਾਹੁੰਦੀ ਹੈ।
ਇਕ ਹਵਾਬਾਜ਼ੀ ਸਾਲਹਕਾਰ ਨੇ ਕਿਹਾ ਕਿ ਇਸ ਤਰ੍ਹਾਂ ਹੋ ਸਕਦਾ ਹੈ ਕਿ SAC ਕਿਸੇ ਹੋਰ ਕੰਪਨੀ ਦੇ ਮਖੌਟੇ ਵਜੋਂ ਕੰਮ ਕਰ ਰਹੀ ਹੈ। ਇਸ ਦੀ ਦਿਲਚਸਪੀ ਗੰਭੀਰ ਨਹੀਂ ਲੱਗਦੀ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਨੂੰ ਇੰਨੀ ਵੱਡੀ ਡੀਲ 'ਚ ਇਕ ਕੰਪਨੀ ਨੂੰ ਕਿਸੇ ਗਾਹਕ ਦੀ ਦਿਲਚਸਪੀ ਜ਼ਾਹਰ ਕਰਨ ਦੀ ਆਗਿਆ ਨਹੀਂ ਦੇਣੀ ਚਾਹੀਦੀ।
SAC ਦੇ ਸਬੰਧਤ ਪ੍ਰੋਫਾਈਲ ਅਨੁਸਾਰ, ਇਹ ਇਕ ਨਿੱਜੀ ਮਾਲਿਕਾਨਾ ਹੱਕ ਵਾਲੀ ਕੰਪਨੀ ਹੈ ਅਤੇ ਇਸ ਵਿਚ ਕਿਸੇ ਵਿੱਤੀ ਸੰਸਥਾ, ਨਿਰਮਾਤਾ,ਆਪਰੇਟਰ, ਬੀਮਾ ਕੰਪਨੀ ਦੀ ਹਿੱਸੇਦਾਰੀ ਨਹੀਂ ਹੈ। ਇਸ ਤਰ੍ਹਾਂ ਨਾਲ ਕੰਪਨੀ ਦੇ ਗਾਹਕਾਂ ਨੂੰ ਬਿਨ੍ਹਾਂ ਕਿਸੇ ਭੇਦਭਾਵ ਅਤੇ ਪੱਖਪਾਤ ਦੇ ਸੇਵਾਵਾਂ ਮਿਲਦੀਆਂ ਹਨ। SAC ਕੋਲ ਏਵੀਏਸ਼ਨ ਉਦਯੋਗ ਦੀ ਖਾਸ ਸਮਝ ਰੱਖਣ ਵਾਲੇ ਸਲਾਹਕਾਰ, ਨਿਰੀਖਕ, ਆਡੀਟਰ ਅਤੇ ਇੰਜੀਨੀਅਰ ਮੌਜੂਦ ਹਨ। ਸਰਕਾਰ ਨੇ ਕਰਜ਼ੇ ਦੇ ਬੋਝ ਥੱਲ੍ਹੇ ਦੱਬੀ ਏਅਰ ਇੰਡੀਆ ਦੀ 76 ਫੀਸਦੀ ਹਿੱਸੇਦਾਰੀ ਵੇਚਣ ਦਾ ਫੈਸਲਾ ਕੀਤਾ ਹੈ। ਇਸ ਲਈ ਮਾਰਚ ਦੇ ਅੰਤ ਵਿਚ ਐਕਸਪ੍ਰੈਸ਼ਨ ਆਫ ਇੰਨਟਰੱਸ(EOI) ਦਸਤਾਵੇਜ਼ ਜਾਰੀ ਕੀਤਾ ਗਿਆ ਸੀ। ਸਰਕਾਰ ਦੀ ਯੋਜਨਾ ਏਅਰ ਇੰਡੀਆ ਦੇ ਨਿੱਜੀਕਰਨ ਦੇ ਤਿੰਨ ਸਾਲਾਂ ਬਾਅਦ ਕੰਪਨੀ ਨੂੰ ਲਿਸਟ ਕਰਵਾਉਣ ਦੀ ਹੈ ਅਤੇ ਉਸ ਸਮੇਂ ਸਰਕਾਰ ਦੀ ਬਾਕੀ ਹਿੱਸੇਦਾਰੀ ਵੀ ਵੇਚੀ ਜਾ ਸਕਦੀ ਹੈ।

Most Read

  • Week

  • Month

  • All