'ਟਾਟਾ ਮੋਟਰਜ਼ ਨੂੰ ਦੇਸ਼ ਨੇ ਮੰਨਿਆ ਫੇਲ ਤਾਂ ਦੁੱਖ ਹੋਇਆ'

ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਰਤਨ ਟਾਟਾ ਨੇ ਸੋਮਵਾਰ ਨੂੰ ਆਪਣੇ ਕਰਮਚਾਰੀਆਂ ਨੂੰ ਕਿਹਾ ਕਿ ਫਿਰ ਤੋਂ ਲੀਡਰ ਬਣਨ ਲਈ ਤਿਆਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦਰਦ ਹੋਇਆ ਜਦੋਂ ਟਾਟਾ ਮੋਟਰਜ਼ ਦਾ ਮਾਰਕਿਟ ਸ਼ੇਅਰ ਪਿਛਲੇ 4-5 ਸਾਲਾਂ ਤੋਂ ਡਿੱਗਾ ਅਤੇ ਦੇਸ਼ ਨੇ ਟਾਟਾ ਨੂੰ 'ਫੇਲ ਹੁੰਦੀ ਕੰਪਨੀ' ਦੇ ਰੂਪ 'ਚ ਦੇਖਣਾ ਸ਼ੁਰੂ ਕਰ ਦਿੱਤਾ। ਇਸ ਲਈ ਟਾਟਾ ਮੋਟਰਜ਼ ਦੇ ਕਰਮਚਾਰੀਆਂ ਨੂੰ ਖੋਈ ਹੋਈ

ਬਾਜ਼ਾਰ ਹਿੱਸੇਦਾਰੀ ਪਾਉਣ ਅਤੇ ਕੰਪਨੀ ਨੂੰ ਵਾਪਸ ਚੋਟੀ 'ਤੇ ਪਹੁੰਚਾਉਣ ਲਈ ਸਖਤ ਮਿਹਨਤ ਕਰਨੀ ਚਾਹੀਦੀ। ਰਤਨ ਟਾਟਾ ਨੇ ਇਹ ਗੱਲਾਂ ਕਰਮਚਾਰੀਆਂ ਨੂੰ ਨਵੇਂ ਵਿੱਤੀ ਸਾਲ ਦੇ ਮੌਕੇ 'ਤੇ ਕਹੀਆਂ। ਤੁਹਾਨੂੰ ਦੱਸ ਦੇਈਏ ਕਿ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ 'ਚ ਹੋਣ ਵਾਲੇ ਟਾਊਨਹਾਲ ਦੀ ਪਰੰਪਰਾ ਨੂੰ ਟਾਟਾ ਨੇ 5 ਸਾਲ ਬਾਅਦ ਫਿਰ ਸ਼ੁਰੂ ਕੀਤਾ ਹੈ।
ਫਾਲੋਵਰ ਨਹੀਂ ਲੀਡਰ ਬਣੋ
ਉਨ੍ਹਾਂ ਨੇ ਟਾਟਾ ਮੋਟਰਜ਼ ਦੇ ਕਰਮਚਾਰੀਆਂ ਦੇ ਸਾਹਮਣੇ ਇਕ ਭਾਵੁੱਕ ਭਾਸ਼ਣ ਦਿੱਤਾ। ਉਨ੍ਹਾਂ ਦਾ ਇਹ ਭਾਸ਼ਣ ਟਾਟਾ ਮੋਟਰਜ਼ ਦੇ ਕਰਮਚਾਰੀਆਂ ਸਮੇਤ ਆਮ ਲੋਕਾਂ ਦੇ ਦਿਲ ਨੂੰ ਛੂਹ ਗਿਆ ਹੈ। ਰਤਨ ਟਾਟਾ ਨੇ ਕਰਮਚਾਰੀਆਂ ਨੂੰ ਕਿਹਾ ਕਿ ਤੁਸੀਂ ਕਿਸੇ ਨੂੰ ਫੋਲੋ ਨਾ ਕਰੋ ਸਗੋਂ ਹਮੇਸ਼ਾ ਲੀਡਰ ਬਣਨ ਦੀ ਸੋਚੋਂ। ਰਤਨ ਟਾਟਾ ਨੇ ਟਾਟਾ ਮੋਟਰਜ਼ ਇਕ ਦੌਰ 'ਚ ਟਾਟਾ ਗਰੁੱਪ ਦੀ ਲੀਡਿੰਗ ਕੰਪਨੀ ਸੀ। ਸਾਨੂੰ ਅਜਿਹਾ ਫਿਰ ਤੋਂ ਕਰਨ ਲਈ ਪਲਾਨ ਬਣਾਉਣਾ ਚਾਹੀਦਾ। ਸਾਨੂੰ ਲੀਡਰਸ ਬਣਨ ਲਈ ਪਲਾਨ ਕਰਨਾ ਚਾਹੀਦਾ, ਨਾ ਕਿ ਫੋਲੋਅਰਸ ਬਣਨ ਲਈ। ਸਾਨੂੰ ਇਹ ਸਿਪਰਿਟ ਵਾਪਸ ਪਾਉਣੀ ਹੋਵੇਗੀ। ਸਾਨੂੰ ਉਮੀਦ ਹੈ ਕਿ ਅਸੀਂ ਅਜਿਹਾ ਫਿਰ ਤੋਂ ਕਰਨ 'ਚ ਸਮਰੱਥ ਹੋਵਾਂਗੇ।
ਪਾਉਣ ਲਈ ਸਭ ਕੁੱਝ ਦਾਅ 'ਤੇ ਲਾਇਆ
ਟਾਟਾ ਮੋਟਰਜ਼ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਰਤਨ ਟਾਟਾ ਨੇ ਕਿਹਾ ਕਿ ਟਾਟਾ ਮੋਟਰਜ਼ ਨਾਲ ਜੋੜਿਆ ਹੋਣਾ ਮਾਣ ਦੀ ਗੱਲ ਹੈ। ਇਹ ਨਵੇਂ ਪ੍ਰਾਡਕਟ ਲਿਆਉਣਾ ਹੋਵੇ ਜਾਂ ਪੈਸੇਂਜਰ ਵ੍ਹੀਕਲ ਸੈਗਮੈਂਟ 'ਚ ਉਤਰਨਾ ਹੋਵੇ ਜਾਂ ਫਿਰ ਨਵਾਂ ਸਿਸਟਮ ਡਿਵੈਲਪ ਕਰਨਾ ਹੋਵੇ, ਅਜਿਹਾ ਕੁਝ ਵੀ ਨਹੀਂ ਸੀ ਜਿਸ ਨੂੰ ਹਾਸਲ ਕਰਨ ਲਈ ਅਸੀਂ ਆਪਣਾ ਸਭ ਕੁਝ ਨਹੀਂ ਦਾਅ 'ਤੇ ਲਗਾਇਆ ਹੋਵੇ।
ਟਾਟਾ ਮੋਟਰਜ਼ ਦਾ ਇਸ ਵਾਰ ਸਟੈਂਡਅਲੋਨ ਬੇਸਿਸ 'ਤੇ ਕੁੱਲ 62 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਇਸ ਤੋਂ ਪਹਿਲਾਂ 2016-17 'ਚ ਟਾਟਾ ਮੋਟਰਜ਼ ਦਾ ਗ੍ਰਾਸ ਰੈਵਨਿਊ 49,100 ਕਰੋੜ ਰੁਪਏ ਸੀ ਜੋ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 3.6 ਫੀਸਦੀ ਜ਼ਿਆਦਾ ਸੀ ਪਰ ਟੈਕਸ ਤੋਂ ਬਾਅਦ ਹੋਇਆ ਘਾਟਾ ਗਈ ਗੁਣਾ ਸੀ। ਵਿੱਤੀ ਸਾਲ 2017-18 'ਚ ਟਾਟਾ ਮੋਟਰਜ਼ ਆਪਣੀ ਸੇਲਸ ਵਧਾਉਣ 'ਚ ਕਾਮਯਾਬ ਹੋਇਆ। ਕਮਰਸ਼ੀਅਲ ਅਤੇ ਪੈਸੇਂਜਰ ਵ੍ਹੀਕਲ ਮਾਮਲੇ 'ਚ 5.86.639 ਯੂਨੀਟਸ ਸੇਲ ਹੋਈ ਸੀ ਜੋ ਪਿਛਲੇ ਵਿੱਤੀ ਸਾਲ ਤੋਂ 23 ਫੀਸਦੀ ਜ਼ਿਆਦਾ ਹੈ।

 

Most Read

  • Week

  • Month

  • All