INX ਮੀਡੀਆ ਕੇਸ : ਈ.ਡੀ. ਨੇ RBI ਦੇ ਸਾਬਕਾ ਗਵਰਨਰ ਸੁਬਾਰਾਵ ਨੂੰ ਕੀਤਾ ਤਲਬ

ਇਨਫੋਰਸਮੈਂਟ ਡਾਇਰੈਕਟੋਰੇਟ(ਈ.ਡੀ.) ਨੇ ਸਾਬਕਾ ਰਿਜ਼ਰਵ ਬੈਂਕ ਦੇ ਗਵਰਨਰ ਡੀ. ਸੁਬਾਰਾਵ ਨੂੰ 14 ਤੋਂ 15 ਅਪਰੈਲ ਵਿਚ ਪੇਸ਼ ਹੋਣ ਲਈ ਕਿਹਾ ਹੈ। ਉਨ੍ਹਾਂ ਨੂੰ ਸਾਲ 2008 'ਚ ਆਈ.ਐੱਨ.ਐੱਕਸ. ਮੀਡੀਆ ਵਿਚ ਨਿਵੇਸ਼ ਨਾਲ ਜੁੜੀ ਜਾਣਕਾਰੀ ਲੈਣ ਲਈ ਬੁਲਾਇਆ ਗਿਆ ਹੈ।

ਸੀ.ਬੀ.ਆਈ. ਅਤੇ ਈ.ਡੀ. ਵਿੱਤ ਮੰਤਰਾਲੇ ਤੋਂ ਮਿਲੀ ਪ੍ਰਵਾਨਗੀ ਤੋਂ ਬਾਅਦ ਆਈ.ਐੱਨ.ਐੱਕਸ. ਮੀਡੀਆ 'ਚ ਕਥਿਤ ਰੂਪ ਵਿਚ ਹੋਈ ਧਾਂਦਲੀ ਦੀ ਜਾਂਚ ਕਰ ਰਹੇ ਹਨ। ਸੁਬਾਰਾਵ ਸਾਲ 2008 ਵਿਚ ਆਰ.ਬੀ.ਆਈ. ਦੇ ਗਵਰਨਰ ਬਣਨ ਤੋਂ ਪਹਿਲਾਂ ਵਿੱਤ ਸਕੱਤਰ ਸਨ। ਈ.ਡੀ. ਨੇ ਇਸੇ ਨਾਤੇ ਉਨ੍ਹਾਂ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਬੁਲਾਇਆ ਹੈ।
ਇਕ ਅਖਬਾਰ ਦੀ ਰਿਪੋਰਚ ਮੁਤਾਬਕ ਈ.ਡੀ. ਨੇ ਹਾਲ ਹੀ ਵਿਚ ਕੁਝ ਅਫ਼ਸਰਾਂ ਤੋਂ ਪੁੱਛਗਿੱਛ ਕੀਤੀ ਹੈ, ਜਿਹੜੇ ਕਿ ਉਸ ਸਮੇਂ ਵਿਦੇਸ਼ੀ ਨਿਵੇਸ਼ ਪ੍ਰਮੋਸ਼ਨ ਬੋਰਡ(ਐੱਫ.ਆਈ.ਪੀ.ਬੀ.) ਦੇ ਮੈਂਬਰ ਸਨ ਜਦੋਂ ਕਿ ਇਹ ਪ੍ਰਸਤਾਵ ਪਾਸ ਹੋਇਆ। ਵੈਸੇ ਇਸ ਬੋਰਡ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ। ਏਜੰਸੀ ਇਨ੍ਹਾਂ ਦੋਸ਼ਾਂ ਦੀ ਜਾਂਚ ਕਰ ਰਹੀ ਹੈ ਕਿ ਉਸ ਵੇਲੇ ਦੇ ਵਿੱਤ ਮੰਤਰੀ ਪੀ ਚਿਦਾਂਬਰਮ ਦੇ ਬੇਟੇ ਕਾਰਤੀ ਚਿਦਾਂਬਰਮ ਨੇ ਬੋਰਡ ਦੇ ਫੈਸਲੇ ਨੂੰ ਪ੍ਰਭਾਵਿਤ ਕੀਤਾ ਸੀ। ਹਾਲਾਂਕਿ ਉਨ੍ਹਾਂ ਨੇ ਇਸ ਤੋਂ ਇਨਕਾਰ ਕੀਤਾ ਹੈ।
ਅਹਿਮ ਹੈ ਸੁਬਾਰਾਵ ਦਾ ਬਿਆਨ
ਸੀ.ਬੀ.ਆਈ. ਨੇ ਪਿਛਲੇ ਸਾਲ ਵੀ ਸੁਬਾਰਾਵ ਕੋਲੋਂ ਪੁੱਛਗਿੱਛ ਕੀਤੀ ਸੀ। ਏਜੰਸੀ ਦੇ ਚੋਟੀ ਦੇ ਸੂਤਰਾਂ ਨੇ ਦੱਸਿਆ ਕਿ ਸੁਬਾਰਾਵ ਦੇ ਬਿਆਨ ਇਸ ਮਾਮਲੇ ਦੀ ਜਾਂਚ ਲਈ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਦੇ ਬਿਆਨਾਂ ਦੇ ਅਧਾਰ 'ਤੇ ਏਜੰਸੀ ਉਨ੍ਹਾਂ ਨੂੰ ਗਵਾਹ ਬਣਾ ਸਕਦੀ ਹੈ। FIPB ਦੇ ਸਾਬਕਾ ਮੈਂਬਰਾਂ ਦਾ ਕਹਿਣਾ ਹੈ ਕਿ ਆਈ.ਐੱਨ.ਐੱਕਸ. ਮੀਡੀਆ ਦੇ ਪ੍ਰਸਤਾਵ 'ਤੇ ਉਨ੍ਹਾਂ ਨੂੰ ਗੁੰਮਰਾਹ ਕੀਤਾ ਗਿਆ ਹੈ। ਉਨ੍ਹਾਂ ਨੇ ਏਜੰਸੀ ਨੂੰ ਦੱਸਿਆ ਕਿ ਜਦੋਂ ਪ੍ਰਸਤਾਵ ਨੂੰ ਮਨਜ਼ੂਰ ਕੀਤਾ ਤਾਂ ਉਨ੍ਹਾਂ ਕੋਲ ਸਾਰੇ ਤੱਥ ਨਹੀਂ ਸਨ। ਈ.ਡੀ. ਨੇ ਹਾਲ ਹੀ ਵਿਚ ਕੁਝ ਜੂਨੀਅਰ ਅਫਸਰਾਂ ਕੋਲੋਂ ਪੁੱਛਗਿੱਛ ਕੀਤੀ ਜੋ ਆਈ.ਐੱਨ.ਐੱਕਸ. ਮੀਡੀਆ ਦੇ ਪ੍ਰਸਤਾਵ ਨੂੰ ਤਿਆਰ ਕਰਨ ਸਮੇਂ ਸ਼ਾਮਲ ਸਨ।

Most Read

  • Week

  • Month

  • All