ਯੂਬੀਆਈ ਨੇ ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਗਲਤ ਜਾਣਕਾਰੀ : ਐੱਨਐੱਸਆਈਸੀ

ਜਨਤਕ ਖੇਤਰ ਦੇ ਅਦਾਰੇ ਰਾਸ਼ਟਰੀ ਲਘੂ ਉਦਯੋਗ ਨਿਗਮ ਲਿਮਟਿਡ (ਐੱਨ. ਐੱਸ. ਆਈ. ਸੀ.) ਨੇ ਬੈਂਕ ਗਾਰੰਟੀ ਦੀ ਏਵਜ 'ਚ 173.50 ਕਰੋੜ ਰੁਪਏ ਜਾਰੀ ਨਾ ਕਰਨ ਅਤੇ ਸ਼ੇਅਰ ਬਾਜ਼ਾਰਾਂ ਨੂੰ 'ਤੱਥਾਂ ਮੁਤਾਬਕ ਗਲਤ' ਜਾਣਕਾਰੀ ਦੇਣ ਲਈ ਯੂਨਾਈਟਿਡ ਬੈਂਕ ਆਫ ਇੰਡੀਆ (ਯੂ. ਬੀ. ਆਈ.) ਦੀ ਸਖਤ ਆਲੋਚਨਾ ਕੀਤੀ ਹੈ।


ਐੱਨ. ਐੱਸ. ਆਈ. ਸੀ. ਨੇ ਇਸ ਸਬੰਧ 'ਚ ਸਥਿਤੀ ਸਪੱਸ਼ਟ ਕਰਦਿਆਂ ਯੂਨਾਈਟਿਡ ਬੈਂਕ ਆਫ ਇੰਡੀਆ ਦੇ ਕੰਪਨੀ ਸਕੱਤਰ ਨੂੰ ਪੱਤਰ ਭੇਜਿਆ ਹੈ। ਇਸ 'ਚ ਕਿਹਾ ਗਿਆ ਹੈ, ''ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਯੂਨਾਈਟਿਡ ਬੈਂਕ ਆਫ ਇੰਡੀਆ ਨੇ ਸ਼ੇਅਰ ਬਾਜ਼ਾਰਾਂ ਨੂੰ ਜੋ ਸਪੱਸ਼ਟੀਕਰਨ ਦਿੱਤਾ ਹੈ ਉਹ ਤੱਥਾਂ ਮੁਤਾਬਕ ਗਲਤ ਹੈ।'' ਇਹ ਪੱਤਰ ਐੱਨ. ਐੱਸ. ਆਈ. ਸੀ. ਵੱਲੋਂ ਕੰਪਨੀ ਸਕੱਤਰ ਨਿਸ਼ਠਾ ਗੋਇਲ ਨੇ ਭੇਜਿਆ ਹੈ।

 

Most Read

  • Week

  • Month

  • All