ਸੈਂਸੈਕਸ 60 ਅੰਕ ਡਿੱਗਾ, ਨਿਫਟੀ ਸਪਾਟ ਹੋ ਕੇ ਖੁੱਲ੍ਹਾ

ਗਲੋਬਲ ਬਾਜ਼ਾਰਾਂ ਤੋਂ ਮਿਲੇ ਖਰਾਬ ਸੰਕੇਤਾਂ ਵਿਚਕਾਰ ਹਫਤੇ ਦੇ ਪਹਿਲੇ ਕਾਰੋਬਾਰੀ ਸਤਰ 'ਚ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 60 ਅੰਕ ਡਿੱਗ ਕੇ 32,539.44 'ਤੇ ਖੁੱਲ੍ਹਿਆ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ ਸਪਾਟ ਯਾਨੀ 8

ਅੰਕ ਦੀ ਮਾਮੂਲੀ ਗਿਰਾਵਟ ਨਾਲ 10,000 ਦੇ ਪੱਧਰ ਤੋਂ ਹੇਠਾਂ 9,989.15 'ਤੇ ਖੁੱਲ੍ਹਿਆ। ਇਸ ਹਫਤੇ ਬਾਜ਼ਾਰ 'ਤੇ ਐੱਲ. ਟੀ. ਸੀ. ਜੀ. ਦਾ ਅਸਰ ਵੀ ਦੇਖਣ ਨੂੰ ਮਿਲੇਗਾ। ਫਿਲਹਾਲ ਬਾਜ਼ਾਰ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਇੰਡਸਇੰਡ ਬੈਂਕ, ਐੱਸ. ਬੀ. ਆਈ., ਬਜਾਜ ਫਾਈਨਾਂਸ, ਯੈੱਸ ਬੈਂਕ ਅਤੇ ਲਾਰਸਨ ਵਰਗੇ ਸ਼ੇਅਰਾਂ ਦੇ ਦਮ 'ਤੇ ਬਾਜ਼ਾਰ ਨੂੰ ਆਸਰਾ ਮਿਲਦਾ ਨਜ਼ਰ ਆਇਆ ਹੈ।

ਉੱਥੇ ਹੀ, ਅਮਰੀਕਾ ਦੀ ਸੁਰੱਖਿਆਵਾਦੀ ਨੀਤੀਆਂ ਕਾਰਨ ਨਿਵੇਸ਼ਕਾਂ 'ਚ ਗਲੋਬਲ ਗ੍ਰੋਥ ਨੂੰ ਨੁਕਸਾਨ ਪਹੁੰਚਣ ਦੀ ਚਿੰਤਾ ਵਿਚਕਾਰ ਜਾਪਾਨ ਦਾ ਬਾਜ਼ਾਰ ਨਿੱਕੇਈ ਅਤੇ ਸਿੰਗਾਪੁਰ 'ਚ ਐੱਨ. ਐੱਸ. ਈ. ਨਿਫਟੀ-50 ਦਾ ਸ਼ੁਰੂਆਤੀ ਸੂਚਕ ਐੱਸ. ਜੀ. ਐਕਸ. ਨਿਫਟੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਨਿੱਕੇਈ 82 ਅੰਕ ਡਿੱਗ ਕੇ 20,535.88 'ਤੇ ਅਤੇ ਐੱਸ. ਜੀ. ਐਕਸ. ਨਿਫਟੀ ਸਪਾਟ 8 ਅੰਕ ਦੀ ਗਿਰਾਵਟ ਨਾਲ 9983.50 ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਆਇਆ।
ਅਮਰੀਕਾ ਅਤੇ ਚੀਨ ਵਿਚਕਾਰ ਵਪਾਰ ਯੁੱਧ ਅਤੇ ਅਮਰੀਕਾ 'ਚ ਕਰਜ਼ਾ ਮਹਿੰਗਾ ਹੋਣ ਨਾਲ ਬੀਤੇ ਹਫਤੇ ਸ਼ੁੱਕਰਵਾਰ ਨੂੰ ਯੂ. ਐੱਸ. ਸਟਾਕ 'ਚ ਭਾਰੀ ਗਿਰਾਵਟ ਦੇਖੀ ਗਈ, ਡਾਓ ਜੋਂਸ 424.69 ਅੰਕ ਡਿੱਗ ਕੇ 23,533.20 'ਤੇ ਅਤੇ ਐੱਸ. ਡੀ. ਪੀ.-500 ਇੰਡੈਕਸ 56 ਅੰਕ ਦੀ ਗਿਰਾਵਟ ਨਾਲ 2588.26 'ਤੇ ਬੰਦ ਹੋਏ। ਨੈਸਡੈਕ ਕੰਪੋਜਿਟ ਵੀ 174 ਅੰਕ ਦਾ ਗੋਤਾ ਲਾ ਕੇ 6992.67 'ਤੇ ਬੰਦ ਹੋਇਆ।

— ਬੀ. ਐੱਸ. ਈ. 'ਤੇ ਸ਼ੁਰੂਆਤੀ ਕਾਰੋਬਾਰ ਦੌਰਾਨ ਸਮਾਲ ਕੈਪ, ਮਿਡ ਕੈਪ ਅਤੇ ਲਾਰਜ ਕੈਪ ਇੰਡੈਕਸ 'ਚ ਹਲਕੀ ਤੇਜ਼ੀ ਦੇਖਣ ਨੂੰ ਮਿਲੀ ਹੈ। ਲਾਰਜ ਕੈਪ ਇੰਡੈਕਸ 'ਚ 0.1 ਫੀਸਦੀ ਦੀ ਹਲਕੀ ਤੇਜ਼ੀ, ਮਿਡ ਕੈਪ 'ਚ 0.23 ਫੀਸਦੀ ਅਤੇ ਸਮਾਲ ਕੈਪ 'ਚ 0.24 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ।
— ਬੀ. ਐੱਸ. ਈ. 'ਤੇ ਸ਼ੁਰੂਆਤੀ ਕਾਰੋਬਾਰ ਦੌਰਾਨ ਟਾਟਾ ਸਟੀਲ, ਇੰਡਸਇੰਡ ਬੈਂਕ, ਲਾਰਸਨ, ਭਾਰਤੀ ਸਟੇਟ ਬੈਂਕ, ਸਨ ਫਾਰਮਾ ਦੇ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ। ਉੱਥੇ ਹੀ, ਐੱਨ. ਐੱਸ. ਈ. 'ਚ ਅਡਾਨੀ ਪੋਰਟਸ, ਅਲਟ੍ਰਾਟੈਕ ਸੀਮੈਂਟ, ਪਾਵਰ ਗ੍ਰਿਡ, ਯੈੱਸ ਬੈਂਕ ਅਤੇ ਅਰਬਿੰਦੋ ਫਾਰਮਾ 'ਚ ਤੇਜ਼ੀ ਦੇਖਣ ਨੂੰ ਮਿਲੀ।
— ਐੱਨ. ਐੱਸ. ਈ. 'ਤੇ ਬੈਂਕ ਨਿਫਟੀ ਹਲਕੀ 0.3 ਫੀਸਦੀ ਦੀ ਤੇਜ਼ੀ ਨਾਲ 23,743.50 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਮੈਟਲ 29.70 ਅੰਕ ਵਧ ਕੇ 3,477 'ਤੇ, ਨਿਫਟੀ ਫਾਰਮਾ 34.40 ਅੰਕ ਵਧ ਕੇ 8,362 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਇਸ ਦੇ ਇਲਾਵਾ ਨਿਫਟੀ ਪੀ. ਐੱਸ. ਯੂ. ਬੈਂਕ 'ਚ 12.50 ਅੰਕ ਦੀ ਮਾਮੂਲੀ ਤੇਜ਼ੀ ਦੇਖਣ ਨੂੰ ਮਿਲੀ।

Most Read

  • Week

  • Month

  • All