ਸੇਬੀ ਨੇ ਰੀਮੈਕ ਰੀਅਲਟੀ, 5 ਨਿਰਦੇਸ਼ਕਾਂ 'ਤੇ ਲਾਈ ਰੋਕ

ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਪੈਸਾ ਜੁਟਾਉਣ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਲਈ ਰੀਮੈਕ ਸਕਿਓਰਿਟੀਜ਼ ਅਤੇ ਉਸ ਦੇ 5 ਨਿਰਦੇਸ਼ਕਾਂ 'ਤੇ ਜ਼ਮਾਨਤ ਬਾਜ਼ਾਰ 'ਚ ਕਾਰੋਬਾਰ ਕਰਨ 'ਤੇ 4 ਸਾਲ ਲਈ ਰੋਕ ਲਾ ਦਿੱਤੀ ਹੈ। 4 ਸਾਲ ਦੀ ਇਹ ਰੋਕ ਨਿਵੇਸ਼ਕਾਂ ਨੂੰ ਪੈਸਾ ਮੋੜਨ ਦੀ ਤਰੀਕ ਤੋਂ ਲਾਗੂ ਹੋਵੇਗੀ। ਇਸ ਤੋਂ ਇਲਾਵਾ ਪੰਜੇ ਨਿਰਦੇਸ਼ਕ ਕਿਸੇ ਵੀ ਸੂਚੀਬੱਧ ਕੰਪਨੀ 'ਚ 4 ਸਾਲ ਤੱਕ ਨਿਰਦੇਸ਼ਕ ਜਾਂ ਮਹੱਤਵਪੂਰਨ

ਪ੍ਰਬੰਧਨ ਪੱਧਰ ਦੇ ਅਹੁਦੇ ਨਹੀਂ ਲੈ ਸਕਣਗੇ।
ਸੇਬੀ ਨੇ 10 ਪੰਨਿਆਂ ਦੇ ਨਿਰਦੇਸ਼ 'ਚ ਕਿਹਾ ਕਿ ਕੰਪਨੀ ਤੇ ਉਸ ਦੇ 5 ਨਿਰਦੇਸ਼ਕਾਂ ਪਾਰਥਾ ਪ੍ਰਤੀਮ ਤੀਵਾੜੀ, ਲੀਨਾ ਤੀਵਾੜੀ, ਰੀਨਾ ਵਿਜੈ, ਸੰਦੀਪ ਚਟੋਪਾਧਿਆਏ ਅਤੇ ਦੇਵਪ੍ਰਤੀਮ ਮਜ਼ੂਮਦਾਰ ਨੂੰ ਸਮੂਹਿਕ ਰੂਪ ਨਾਲ ਨਿਵੇਸ਼ਕਾਂ ਦਾ ਪੈਸਾ 3 ਮਹੀਨਿਆਂ 'ਚ ਮੋੜਨਾ ਹੋਵੇਗਾ।

 

Most Read

  • Week

  • Month

  • All