IPL ਦੇ ਦੌਰਾਨ ਵਿਗਿਆਪਨ ਨਹੀਂ ਦੇਵੇਗੀ ਪਤੰਜਲੀ, ਕ੍ਰਿਕੇਟ ਨੂੰ ਦੱਸਿਆ ਵਿਦੇਸ਼ੀ ਖੇਡ

ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਆਯੁਰਵੇਦ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ) ਲੀਗ 'ਚ ਵਿਗਿਆਪਨ ਨਹੀਂ ਦੇਵੇਗੀ। ਕੰਪਨੀ ਦਾ ਮੰਨਣਾ ਹੈ ਕਿ ਕ੍ਰਿਕੇਟ ਖਾਸਤੌਰ 'ਤੇ ਆਈ.ਪੀ.ਐੱਲ.ਵਿਦੇਸ਼ੀ ਖੇਡ ਹੈ। ਪਤੰਜਲੀ ਦੇ ਸੀ.ਈ.ਓ. ਅਚਾਰੀਆ ਬਾਲਕ੍ਰਿਸ਼ਨ ਨੇ ਦੱਸਿਆ ,' ਆਈ.ਪੀ.ਐੱਲ.ਵਰਗੇ ਖੇਡ ਉਪਭੋਗਤਾਵਾਦ ਨੂੰ ਵਧਾਵਾ ਦਿੰਦੇ ਹਨ ਅਤੇ ਬਹੁਰਾਸ਼ਟਰੀ

ਕੰਪਨੀਆਂ ਇਨ੍ਹਾਂ ਨੂੰ ਸਪਾਨਸਰ ਕਰਦੀਆਂ ਹਨ। ਪਤੰਜਲੀ ਕਬੱਡੀ ਤੇ ਕੁਸ਼ਤੀ ਵਰਗੇ ਦੇਸੀ ਖੇਲਾਂ ਨਾਲ ਜੁੜੀਆਂ ਆਯੋਜਨਾਵਾਂ 'ਚ ਆਪਣੇ ਪ੍ਰੋਡਕਟਸ ਦਾ ਪ੍ਰਚਾਰ ਕਰੇਗੀ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਨਾਲ ਵਧਾਵਾ ਦੇਵੇਗੀ।'

ਆਈ.ਪੀ.ਐੱਲ. ਕ੍ਰਿਕੇਟ ਦਾ ਸਭ ਤੋਂ ਆਕਰਸ਼ਕ ਤੇ ਅਮੀਰ ਅੰਤਰਰਾਸ਼ਟਰੀ ਟੂਰਨਾਮੈਂਟ ਹੈ। ਟੀ-20 ਲੀਗ ਦੇਸ਼ 'ਚ 15 ਦਿਨ੍ਹਾਂ 'ਚ ਸ਼ੁਰੂ ਹੋਣ ਜਾ ਰਹੀ ਹੈ। ਪਤੰਜਲੀ ਦੇਸ਼ ਦੀ ਉਨ੍ਹਾਂ ਐੱਫ.ਐੱਨ.ਸੀ.ਜੀ. ਕੰਪਨੀਆਂ 'ਚੋਂ ਹੈ, ਜੋ ਵਿਗਿਆਪਨ 'ਤੇ ਬਹੁਤ ਪੈਸਾ ਖਰਚ ਕਰਦੀ ਹੈ। ਵਿਗਿਆਪਨ ਦਾ ਇਸਦਾ ਸਾਲਾਨਾ ਬਜਟ 570-600 ਕਰੋੜ ਰੁਪਏ ਹੈ। ਮੁੱਖਧਾਰਨਾ ਦੇ ਮੀਡੀਆ 'ਚ ਵਿਗਿਆਪਨ ਨਾਲ ਪਤੰਜਲੀ ਡਿਜੀਟਲ ਅਤੇ ਸੋਸ਼ਲ ਮੀਡੀਆ 'ਤੇ ਵੀ ਬਹੁਤ ਐਡ ਦੇ ਰਹੀ ਹੈ। ਇਹ ਪਤੰਜਲੀ ਦੀ ਤਾਕਤ ਹੈ, ਜਿਸਦੇ ਚੱਲਦੇ ਭਾਰਤ 'ਚ ਬਹੁਰਾਸ਼ਟਰੀ ਕੰਪਨੀਆਂ ਨੂੰ ਆਯੁਰਵੈਦਿਕ ਪ੍ਰੋਡਕਟ ਲਿਆਉਣੇ ਪਏ।

ਪਿਛਲੇ ਸਾਲ ਪਤੰਜਲੀ ਨੇ ਪ੍ਰੋ-ਰੇਸਲਿੰਗ ਲੀਗ ਨੂੰ ਸਪਾਨਸਰ ਕੀਤਾ ਸੀ। ਰਾਮਦੇਵ ਦੀ ਕੰਪਨੀ ਦੋ ਸਾਲ ਪਹਿਲਾਂ ਕਬੱਡੀ ਵਰਲਡ ਕਪ ਦੀ ਕੋ-ਸਪਾਨਸਰ ਵੀ ਸਨ। ਬਾਲਕ੍ਰਿਸ਼ਨ ਨੇ ਦੱਸਿਆ ਕਿ ਅਸੀਂ ਭਾਰਤੀ ਖੇਡਾਂ 'ਚ ਨਿਵੇਸ਼ ਜਾਰੀ ਰੱਖਾਂਗੇ। ਅਜਿਹੇ ਖੇਡ,. ਜੋ ਦੇਸ਼ ਦੀ ਸੰਸਕ੍ਰਿਤੀ ਦਾ ਪ੍ਰਚਾਰ ਕਰਦੇ ਹੋਣ। ਪਤੰਜਲੀ ਦੁਨੀਆ ਦੀ ਮਸ਼ਹੂਰ ਈ-ਕਮਰਸ ਕੰਪਨੀ ਐਮਾਜ਼ਾਨ 'ਤੇ ਵੀ ਪ੍ਰੋਡਕਟ ਵੇਚਦੀ ਹੈ। ਪਤੰਜਲੀ ਦੇ ਇਸ ਫੈਸਲੇ 'ਤੇ ਦੇਸ਼ ਦੇ ਵੱਡੇ ਕਮਿਊਨਕੇਸ਼ਨ ਗਰੁੱਪ ਮੈਡੀਸਨ ਵਰਲਡ ਦੇ ਪ੍ਰਧਾਨ ਨੇ ਕਿਹਾ, ' ਕ੍ਰਿਕੇਟ ਨੂੰ ਵਿਦੇਸ਼ੀ ਖੇਲ ਕਹਿਣਾ ਗਲਤ ਹੋਵੇਗਾ। ਨਾ ਹੀ ਤੁਸੀਂ ਭਾਰਤੀ ਕ੍ਰਿਕੇਟ ਵਰਲਡ ਬੋਰਡ (ਬੀ.ਸੀ.ਸੀ.ਆਈ.) ਨੂੰ ਵਿਦੇਸ਼ੀ ਦੱਸ ਸਕਦੇ ਹਨ।

ਇਸ ਤੋਂ ਪਹਿਲਾਂ ਸਟਾਰ ਇੰਡੀਆ ਨੇ 16,435.5 ਕਰੋੜ 'ਚ ਆਈ.ਪੀ.ਐੱਲ. ਦੇ 5 ਸਾਲ ਦੇ ਮੀਡੀਆ ਅਧਿਕਾਰ ਹਾਸਲ ਕੀਤੇ ਸਨ, ਜਿਸ ਦੀ ਸ਼ੁਰੂਆਤ 2018 ਤੋਂ ਹੀ ਹੋ ਰਹੀ ਹੈ। ਸਟਾਰ ਨੂੰ ਹੁਣ ਤੱਕ 34 ਇਸ਼ਤਿਹਾਰ ਮਿਲ ਚੁੱਕੇ ਹਨ, ਜਿਨ੍ਹਾਂ 'ਚ ਵੀਵੋ, ਕੋਕਾ ਕੋਲਾ, ਏਸ਼ੀਅਨ ਪੇਂਟਸ, ਫੋਰਡ, ਪਾਰਲੇ ਫੂਡ ਪ੍ਰੋਡਕਟਸ ਤੇ ਰਿਲਾਇੰਸ ਜਿਓ ਸ਼ਾਮਿਲ ਹਨ। ਆਈ.ਪੀ.ਐੱਲ. ਭਾਰਤ 'ਚ ਬਹੁਤ ਮਸ਼ਹੂਰ ਹੈ। ਬਰਾਡਕਾਸਟ ਆਰਡੀਅੰਸ ਰਿਸਰਚ ਕਾਉਂਸਿਲ (ਬੀ.ਏ.ਆਰ.ਸੀ.) ਦੇ ਮੁਤਾਬਕ ਸਾਲ 2017 'ਚ ਆਈ.ਪੀ.ਐੱਲ.ਦੀ ਵਿਯੂਅਰਸ਼ਿਪ 22.5 ਫੀਸਦੀ ਵਧੀ ਸੀ। ਪਿਛਲੇ ਸੀਜ਼ਨ 'ਚ ਲੀਗ ਨੂੰ 41.1 ਕਰੋੜ ਦਰਸ਼ਕ ਮਿਲੇ ਸਨ।

ਬਾਬਾ ਰਾਮਦੇਵ ਦੀ ਪਤੰਜਲੀ ਨੇ ਅਗਲੇ ਸਾਲ ਤੱਕ ਦੇਸ਼ ਦੀ ਸ਼ਭ ਤੋਂ ਵੱਡੀ ਕਨਜ਼ਿਊਮਰ ਗੁਡਸ ਕੰਪਨੀ ਹਿੰਦੂਸਤਾਨ ਯੂਨੀਲੀਵਰ (ਐੱਚ.ਯੂ.ਐੱਲ.) ਤੋਂ ਅੱਗੇ ਨਿਕਲਣ ਦਾ ਟੀਚਾ ਕੀਤਾ ਹੈ। ਪਤੰਜਲੀ ਸ਼ੈਂਪੂ ਤੋਂ ਲੈ ਕੇ ਟੁੱਥ ਪੇਸਟ ਅਤੇ ਨਿਊਡਲ ਅਤੇ ਪੈਕਡ ਵਾਟਰ ਵੇਟਦੀ ਹੈ। ਵਿੱਤ ਸਾਲ 2017 'ਚ ਕੰਪਨੀ ਦੀ ਸੇਲ 10,561 ਕਰੋੜ ਰੁਪਏ ਸੀ, ਜੋ ਹਿੰਦੂਸਤਾਨ ਲੀਵਰ ਦੀ ਇਕ ਤਿਹਾਈ ਸੀ। ਵਿੱਤ ਸਾਲ 2012 'ਚ ਪਤੰਜਲੀ ਦੀ ਆਮਦਨੀ 453 ਕਰੋੜ ਰੁਪਏ ਸੀ, ਜੋ 2017 ਤੱਕ 20 ਗੁਣਾ ਦੇ ਵਾਧੇ ਦੇ ਨਾਲ 10,561 ਕਰੋੜ ਰੁਪਏ ਹੋ ਗਈ ਸੀ।

Most Read

  • Week

  • Month

  • All