ਡਾਓ ਜੋਂਸ 172 ਅੰਕ ਟੁੱਟਾ, ਨੈਸਡੈਕ 1 ਫੀਸਦੀ ਡਿੱਗ ਕੇ ਬੰਦ

ਅਮਰੀਕਾ ਅਤੇ ਚੀਨ ਵਿਚਕਾਰ ਵਪਾਰਕ ਤਣਾਅ ਵਧਣ ਦੇ ਖਦਸ਼ੇ ਨਾਲ ਟੈੱਕ ਸ਼ੇਅਰਾਂ 'ਚ ਆਈ ਗਿਰਾਵਟ ਕਾਰਨ ਅਮਰੀਕੀ ਬਾਜ਼ਾਰ ਗਿਰਾਵਟ ਨਾਲ ਬੰਦ ਹੋਏ ਹਨ। ਡਾਓ ਜੋਂਸ 171.58 ਅੰਕ ਡਿੱਗ ਕੇ 25,007.03 'ਤੇ ਬੰਦ ਹੋਇਆ ਹੈ। ਕਾਰੋਬਾਰ ਦੌਰਾਨ ਇਕ ਸਮੇਂ ਇਸ 'ਚ 197.79 ਦੀ ਤੇਜ਼ੀ ਦਰਜ ਕੀਤੀ ਗਈ ਸੀ। ਡਾਓ

'ਚ ਮਾਈਕਰੋਸਾਫਟ 2.4 ਫੀਸਦੀ ਦੀ ਗਿਰਾਵਟ ਨਾਲ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲਾ ਸਟਾਕ ਰਿਹਾ। ਕਿਹਾ ਜਾ ਰਿਹਾ ਹੈ ਕਿ ਚੀਨ ਖਿਲਾਫ ਅਮਰੀਕਾ ਕਾਰੋਬਾਰੀ ਸਖਤੀ ਵਧਾ ਸਕਦਾ ਹੈ। ਇਸ 'ਚ ਇੰਪੋਰਟ ਡਿਊਟੀ, ਨਿਵੇਸ਼ ਅਤੇ ਵੀਜ਼ਾ ਪਾਬੰਦੀਆਂ ਲਾਉਣਾ ਸੰਭਵ ਮੰਨਿਆ ਜਾ ਰਿਹਾ ਹੈ।

ਉੱਥੇ ਹੀ, ਟੈੱਕ ਸ਼ੇਅਰਾਂ 'ਚ 1.2 ਫੀਸਦੀ ਦੀ ਗਿਰਾਵਟ ਨਾਲ ਐੱਸ. ਐਂਡ. ਪੀ.-500 ਇੰਡੈਕਸ 0.6 ਫੀਸਦੀ ਦਾ ਗੋਤਾ ਲਾ ਕੇ 2,765.31 'ਤੇ ਬੰਦ ਹੋਇਆ। ਸ਼ੁਰੂਆਤੀ ਕਾਰੋਬਾਰ ਦੌਰਾਨ ਟੈੱਕ ਸ਼ੇਅਰਾਂ 'ਚ 0.9 ਫੀਸਦੀ ਦੀ ਮਜ਼ਬੂਤੀ ਦੇਖੀ ਗਈ ਸੀ। ਨੈਸਡੈਕ ਕੰਪੋਜਿਟ 7 ਦਿਨਾਂ ਦੀ ਤੇਜ਼ੀ ਗੁਆਉਂਦਾ ਹੋਇਆ 1 ਫੀਸਦੀ ਡਿੱਗ ਕੇ 7,511.01 'ਤੇ ਬੰਦ ਹੋਇਆ ਹੈ। ਗਿਰਾਵਟ ਤੋਂ ਪਹਿਲਾਂ ਇਕ ਸਮੇਂ ਐੱਸ. ਐਂਡ. ਪੀ.-500 ਅਤੇ ਨੈਸਡੈਕ 'ਚ 0.7 ਫੀਸਦੀ ਦੀ ਤੇਜ਼ੀ ਦੇਖੀ ਗਈ ਸੀ। ਐੱਸ. ਐਂਡ. ਪੀ.-500 'ਚ ਕੁਆਲਕਮ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲਾ ਸਟਾਕ ਰਿਹਾ, ਇਸ 'ਚ 5 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਟਰੰਪ ਵੱਲੋਂ ਬ੍ਰਾਡਕਾਮ ਤੇ ਕੁਆਲਕਮ ਡੀਲ ਰੋਕਣ ਕਾਰਨ ਇਸ ਦੇ ਸਟਾਕ 'ਚ ਤੇਜ਼ ਗਿਰਾਵਟ ਦੇਖਣ ਨੂੰ ਮਿਲੀ। ਦੋਹਾਂ ਕੰਪਨੀਆਂ ਨੂੰ ਤੁਰੰਤ ਡੀਲ ਰੱਦ ਕਰਨ ਦਾ ਹੁਕਮ ਦਿੱਤਾ ਗਿਆ ਹੈ।

Most Read

  • Week

  • Month

  • All