ਜੈੱਟ ਏਅਰਵੇਜ਼ ਨੇ ਵਧਾ ਕੇ ਦਿਖਾਇਆ ਸੀ ਖਰਚ, ਵਿਭਾਗ ਨੇ ਕੀਤੀ ਦਫਤਰ ਦੀ ਜਾਂਚ

ਨਵੀਂ ਦਿੱਲੀ—ਇਨਕਮ ਟੈਕਸ ਵਿਭਾਗ ਨੂੰ ਜੈੱਟ ਏਅਰਵੇਜ਼ ਦੇ ਮੁੰਬਈ ਅਤੇ ਦਿੱਲੀ ਸਥਿਤ ਦਫਤਰਾਂ 'ਚ ਛਾਪੇਮਾਰੀ ਕਰ ਕੇ ਖਰਚਿਆਂ ਨੂੰ ਵਧਾ ਚੜਾ ਕੇ ਦਿਖਾਉਣ ਦੇ ਸਬੂਤ ਮਿਲੇ ਹਨ। ਇਨਕਮ ਟੈਕਸ ਵਿਭਾਗ ਦੀ ਏਅਰਲਾਈਨ ਦੇ ਖਿਲਾਫ ਛਾਪੇਮਾਰੀ 19 ਸਤੰਬਰ ਤੋਂ ਚੱਲ ਰਹੀ ਹੈ। ਇਹ ਕਾਰਵਾਈ ਮੁੰਬਈ ਡਾਇਰੇਕਟੋਰੇਟ ਆਫ ਇਨਕਮ ਟੈਕਸ ਇੰਨਵੈਸਟੀਗੈਸ਼ਨ ਵਿੰਗ ਵੱਲੋਂ ਕੀਤੀ ਗਈ ਸੀ।

ਪ੍ਰਾਫਿੱਟ ਘਟਾਉਣ ਦੇ ਲਈ ਦਿਖਾਇਆ ਭਾਰੀ ਖਰਚ
ਪੂਰੀ ਘਟਨਾ ਦੀ ਜਾਣਕਾਰੀ ਰੱਖਣ ਵਾਲੇ ਇਕ ਸੀਨੀਅਰ ਇਨਕਮ ਟੈਕਸ ਵਿਭਾਗ ਅਧਿਕਾਰੀ ਨੇ ਦੱਸਿਆ ਕਿ, 'ਸਾਨੂੰ ਸਰਵੇਅ 'ਚ ਖਰਚਿਆਂ ਦੇ ਬਿੱਲ ਕਾਫੀ ਵਧਾ-ਚੜਾ ਕੇ ਦਿਖਾਏ ਜਾਣ ਦੇ ਪ੍ਰਮਾਣ ਮਿਲੇ ਹਨ। ਜੈੱਟ ਏਅਰਵੇਜ਼ ਨੇ ਕੰਪਨੀ ਦੇ ਪ੍ਰਾਫਿੱਟ ਨੂੰ ਘਟਾਉਣ ਦੇ ਲਈ ਰਿਟਰਨ ਦੀ ਫਾਈਲਿੰਗ ਦੌਰਾਨ ਭਾਰੀ ਖਰਚ ਦਿਖਾਏ।'

4 ਸਾਲ ਦੇ ਖੋਜੇ ਰਿਕਾਰਡ
ਇਸ ਤੋਂ ਬਾਅਦ ਆਈ. ਟੀ. ਵਿਭਾਗ ਦੇ ਨਰੇਸ਼ ਗੋਇਲ ਦੇ ਕੰਟਰੋਲ ਵਾਲੀ ਜੈੱਟ ਏਅਰਵੇਜ਼ 'ਚ ਕਥਿਤ ਵਿੱਤੀ ਬੇਨਿਯਮੀਆਂ ਅਤੇ ਸ਼ੱਕੀ ਟ੍ਰਾਂਜੈਕਸ਼ਨਾਂ ਦੀ ਜਾਂਚ ਦੇ ਲਈ ਰਿਕਾਰਡ ਦੀ ਤਸਦੀਕ ਦਾ ਕੰਮ ਕਰ ਰਿਹਾ ਹੈ। ਸੂਤਰਾ ਮੁਤਾਬਕ ਇਨਕਮ ਟੈਕਸ ਵਿਭਾਗ ਕੰਪਨੀ ਤੋਂ ਪੈਸਾ ਕੱਢਵਾਉਣ ਦੀ ਜਾਂਚ ਕਰ ਰਿਹਾ ਹੈ ਅਤੇ ਇਸ ਲਈ ਪਿਛਲੇ 4 ਸਾਲ ਦੇ ਏਅਰਲਾਈਨ ਦੇ ਰਿਕਾਰਡ ਖੰਗਾਲੇ ਦਾ ਰਹੇ ਹਨ ਅਤੇ ਗਰੁੱਪ ਏਂਟਿਟੀਜ 'ਚ ਦਰਜ ਕੀਤੇ ਸ਼ੱਕੀ ਖਰਚਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਤਿਮਾਹੀ ਨਤੀਜੇ ਟਾਲਣ ਦੇ ਬਾਅਦ ਤੋਂ ਚਰਚਾ 'ਚ ਹੈ ਕੰਪਨੀ
ਅਧਿਕਾਰੀ ਨੇ ਕਿਹਾ ਹੈ ਕਿ ਵਿਭਾਗ ਨੇ ਜੈੱਟ ਏਅਰਵੇਜ਼ ਦੁਆਰਾ ਤਿਮਾਹੀ ਨਤੀਜਿਆਂ ਦਾ ਐਲਾਨ ਟਾਲੇ ਜਾਣ ਤੋਂ ਬਾਅਦ ਸਰਵੇਅ ਕਰਨ ਦਾ ਫੈਸਲਾ ਕੀਤਾ ਸੀ। 19 ਸਤੰਬਰ ਨੂੰ ਆਈ.ਟੀ. ਵਿਭਾਗ ਨੇ ਖਰਚਿਆਂ ਦੀ ਤਸਦੀਕ ਦੇ ਲਈ ਸਰਵੇਅ ਸ਼ੁਰੂ ਕੀਤੇ ਸਨ। ਏਅਰਲਾਈਨ 9 ਅਗਸਤ ਨੂੰ ਆਪਣੇ ਤਿਮਾਹੀ ਨਤੀਜੇ ਟਾਲਣ ਅਤੇ ਆਡਿਟਰਸ ਦੇ ਨਾਲ ਮਤਭੇਦਾ ਦੀਆਂ ਖਬਰਾਂ ਤੋਂ ਬਾਅਦ ਸੁਰਖੀਆਂ 'ਚ ਹੈ। ਸਟਾਕ ਐਕਸਚੇਂਜ ਅਤੇ ਮਾਰਕਿਟ ਰੈਗੂਲੇਟਰ ਨੇ ਵੀ ਕੰਪਨੀ ਤੋਂ ਜਵਾਬ ਮੰਗਿਆ ਸੀ। ਆਡਿਟਰ ਨੇ ਇਸ ਮਾਮਲੇ 'ਤੇ ਆਪਣੇ ਕੋਈ ਵੀ ਰੁਖ 'ਚ ਬਦਲਾਅ ਨਹੀਂ ਕੀਤਾ ਅਤੇ ਕਿਹਾ ਕਿ ਏਅਰਲਾਈਨ ਦੇ ਭਵਿੱਖ 'ਚ ਪੂੰਜੀ ਜੁਟਾਉਣ ਅਤੇ ਲਗਾਤਾਰ ਨਕਦੀ ਵਹਾਅ ਜਨਰੇਟ ਕਰਨ 'ਤੇ ਨਿਰਭਰ ਹੈ। ਬੀਤੇ ਮਹੀਨੇ ਜੈੱਟ ਏਅਰਵੇਜ਼ ਨੇ ਕਿਹਾ ਸੀ ਕਿ ਕੰਪਨੀ ਨਵੀਂ ਪੂੰਜੀ ਦਾ ਨਿਵੇਸ਼ ਕਰੇਗੀ ਅਤੇ ਲਾਅਲਿਟੀ ਪ੍ਰੋਗਰਾਮ ਦੇ ਤਹਿਤ ਸਟਾਕ ਵੇਚੇਗੀ।

Most Read

  • Week

  • Month

  • All