ਮੁਕੇਸ਼ ਅੰਬਾਨੀ ਦੇ ਬੇਟੇ ਅਕਾਸ਼ ਅੰਬਾਨੀ ਦਾ ਸ਼ਲੋਕਾ ਨਾਲ ਇਸ ਸਾਲ ਹੋ ਸਕਦਾ ਹੈ ਵਿਆਹ!

ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਇਸ ਸਾਲ ਵਿਆਹ ਕਰਵਾ ਸਕਦੇ ਹਨ। ਕੀ ਆਕਾਸ਼ ਅੰਬਾਨੀ ਦਾ ਵਿਆਹ ਇਸ ਸਾਲ ਸ਼ਲੋਕਾ ਮਹਿਤਾ ਨਾਲ ਹੋਣ ਜਾ ਰਿਹਾ ਹੈ? ਸੂਤਰਾਂ ਦਾ ਭਰੋਸਾ ਕੀਤਾ ਜਾਵੇ ਤਾਂ, 'ਹਾਂ ਦੋਵਾਂ ਦਾ ਵਿਆਹ ਇਸੇ ਸਾਲ ਹੋਵੇਗਾ।'ਆਕਾਸ਼, ਦੇਸ਼ ਦੇ ਸਭ ਤੋਂ ਵੱਡੇ ਉਦਯੋਗਪਤੀ ਤੇ ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼

ਅੰਬਾਨੀ ਦੇ ਸਭ ਤੋਂ ਵੱਡੇ ਬੇਟੇ ਹਨ। ਉਥੇ ਸ਼ਲੋਕਾ ਹੀਰਾ
ਕਾਰੋਬਾਰੀ ਰਸੇਲ ਮਹਿਤਾ ਦੀ ਸਭ ਤੋਂ ਛੋਟੀ ਬੇਟੀ ਹੈ। ਦੋਵਾਂ ਪਰਿਵਾਰਾਂ ਨੇ ਹਾਲਾਂਕਿ ਇਸ 'ਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ ਪਰ ਸੂਤਰਾਂ ਦੀ ਮੰਨੀਏ ਤਾਂ ਰੋਕੇ ਦਾ ਐਲਾਨ ਅਗਲੇ ਕੁਝ ਹੀ ਹਫਤਿਆਂ 'ਚ ਹੋ ਸਕਦਾ ਹੈ। ਵਿਆਹ ਦਸੰਬਰ 'ਚ ਹੋ ਸਕਦਾ ਹੈ।

 

Most Read

  • Week

  • Month

  • All