ਟਰੇਨ 'ਚ ਸਫਰ ਦੌਰਾਨ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਦੂਰ ਕਰੇਗਾ ਇਹ ਵਿਅਕਤੀ

ਰੇਨ 'ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਹੋਣ ਵਾਲੀਆਂ ਵੱਖ-ਵੱਖ ਪਰੇਸ਼ਾਨੀਆਂ ਦਾ ਹਲ ਹੁਣ ਕੇਵਲ ਇਕ ਹੀ ਵਿਅਕਤੀ ਕੋਲ ਹੋਵੇਗਾ। ਜਿਸ ਨੂੰ ਸਰਵਿਸ ਕੈਪਟਨ ਦੇ ਨਾਂ ਤੋਂ ਜਾਣਿਆ ਜਾਵੇਗਾ। ਪਿਛਲੇ ਸਾਲ ਸਤੰਬਰ 'ਚ ਰੇਲ ਮੰਤਰੀ ਪਿਊਸ਼ ਗੋਇਲ ਨੇ ਜੋਨਲ ਹੈਡਸ ਨਾਲ ਮੀਟਿੰਗ ਕਰ ਰੇਲਵੇ ਕਮੇਟੀ ਨਾਲ ਸੁਝਾਅ ਮੰਗੇ ਸਨ। ਰੇਲਵੇ ਕਮੇਟੀ ਨੇ ਸਰਵਿਸ ਕੈਪਟਨ ਡੈਪਿਊਟ

ਕਰਨ ਸਮੇਤ ਹੋਰ ਸੁਝਾਅ ਰੇਲਵੇ ਬੋਰਡ ਨੂੰ ਦਿੱਤੇ ਹਨ। ਯਾਤਰੀਆਂ ਨੂੰ ਇਹ ਸੁਵਿਧਾ ਰੇਲਵੇ ਕਮੇਟੀਦੇ ਸੁਝਾਅ 'ਤੇ ਰੇਲਵੇ ਬੋਰਡ ਦੀ ਮੁੱਹਰ ਲੱਗਣ ਤੋਂ ਬਾਅਦ ਵੀ ਮਿਲਣੀ ਸ਼ੁਰੂ ਹੋਵੇਗੀ।

ਸਰਵਿਸ ਕੈਪਟਨ ਨੂੰ ਦੂਰ ਤੋਂ ਪੱਛਣ ਲੈਣਗੇ ਯਾਤਰੀ
ਰੇਲਵੇ ਕਮੇਟੀ ਨੇ ਰਿਪੋਰਟ 'ਚ ਸੁਝਾਅ ਦਿੱਤੇ ਹਨ ਕਿ ਸਰਵਿਸ ਕੈਪਟਨ ਨੂੰ ਵੱਖ-ਵੱਖ ਤਰ੍ਹਾਂ ਦੀਆਂ ਯੂਨੀਫਾਮ ਦਿੱਤੀਆਂ ਜਾਣਗੀਆਂ। ਜਿਸ ਨਾਲ ਯਾਤਰੀ ਆਸਾਨੀ ਨਾਲ ਉਸ ਨੂੰ ਪੱਛਾਣ ਸਕਣਗੇ। ਉੱਥੇ, ਉਸ ਹੈਂਡ ਟੂਲ ਅਤੇ ਟੂਲ ਕਿਟ ਵੀ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਕਮੇਟੀ ਨੇ ਕਿਹਾ ਕਿ ਸਰਵਿਸ ਕੈਪਟਨ ਨੂੰ ਵਧੀਆ ਢੰਗ ਨਾਲ ਟਰੇਟਿੰਗ ਦਿੱਤੀ ਜਾਵੇਗੀ। ਇਸ ਦੇ ਲਈ ਇਕ ਟਰੈਨਿੰਗ ਮਾਡੀਊਲ ਤਿਆਰ ਕੀਤਾ ਜਾਵੇ।

ਸਿੰਗਲ ਵਿੰਡੋ ਸਿਸਟਮ ਦਾ ਹਿੱਸਾ
ਰੇਲਵੇ ਕਮੇਟੀ ਨੇ ਰਿਪੋਰਟ 'ਚ ਕਿਹਾ ਕਿ ਰੇਲਵੇ ਯਾਤਰੀਆਂ ਨੂੰ ਯਾਤਰਾ ਦੌਰਾਨ ਕਈ ਸਰਵਿਸੇਜ ਦੇ ਰਿਹਾ ਹੈ। ਹੁਣ ਯਾਤਰੀਆਂ ਨੂੰ ਹਰ ਸਰਵਿਸ ਲਈ ਵੱਖ-ਵੱਖ ਵਿਅਕਤੀਆਂ ਨਾਲ ਸੰਪਰਕ ਕਰਨਾ ਪੈਂਦਾ ਹੈ। ਟਰੇਨ 'ਚ ਸਿੰਗਲ ਇੰਚਾਰਜ ਹੋਣ 'ਤੇ ਯਾਤਰੀਆਂ ਨੂੰ ਸਹੂਲਿਅਤ ਹੋਵੇਗੀ। ਸਿੰਗਲ ਸੁਪਰਵਾਇਜ਼ਰ ਟਰੇਨ 'ਚ ਵੀ ਦਿੱਤੀ ਜਾ ਰਹੀਆਂ ਸਾਰੀਆਂ ਸਰਵਿਸੇਜ ਨਾਲ ਜੁੜੇ ਲੋਕਾਂ ਨਾਲ ਖੁਦ ਨੂੰ ਆਰਡੀਨੇਟ ਕਰੇਗਾ। ਅਜਿਹੇ 'ਚ ਲੋਕਾਂ ਨੂੰ ਵੱਖ-ਵੱਖ ਸਰਵਿਸੇਜ ਨਾਲ ਜੁੜੀਆਂ ਪਰੇਸ਼ੀਆਂ ਦਾ ਸਿੰਗਲ ਵਿੰਡੋ 'ਤੇ ਹੱਲ ਮਿਲ ਜਾਵੇਗਾ।

ਇਨ੍ਹਾਂ ਸਮੱਸਿਆਵਾਂ ਨੂੰ ਹੋਵੇਗਾ ਸਮਾਧਾਨ
ਸਫਰ ਦੌਰਾਨ ਸਮਾਨ ਗੁਆਚਣ, ਬਰਥ, ਵਿੰਡੋ, ਦਰਵਾਜਿਆਂ ਨੂੰ ਲੈ ਕੇ ਪਰੇਸ਼ਾਨੀ ਜਾਂ ਕੋਚ 'ਚ ਕਾਕਰੋਚ, ਚੂਹੇ ਹੋਣ 'ਤੇ ਤੁਸੀਂ ਸਰਵਿਸ ਕੈਪਟਨ ਨਾਲ ਸ਼ਿਕਾਇਤ ਕਰ ਸਕੋਗੇ। ਇਸ ਤੋਂ ਇਲਾਵਾ ਸਰਵਿਸ ਕੈਪਟਨ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਟਰੇਨ ਦੀ ਸਾਫ-ਸਫਾਈ ਚੈੱਕ ਕਰੇ। ਮੁਰਮੰਤ ਜਾਂ ਆਪਰੇਸ਼ਨ 'ਚ ਕੋਈ ਪਰੇਸ਼ਾਨੀ ਹੈ ਤਾਂ ਵੱਖ-ਵੱਖ ਡਿਪਾਰਟਮੈਂਟ ਨੂੰ ਕੋ-ਆਡੀਨੇਟ ਕਰ ਦੂਰ ਕਰਵਾਵੇ। ਰੇਲਵੇ ਕਮੇਟੀ ਦੀ ਮੰਨਿਏ ਤਾਂ ਸਰਵਿਸ ਕੈਪਟਨ ਸਾਰੇ ਮੇਲ ਅਤੇ ਐਕਸਪ੍ਰੈੱਸ ਟਰੇਨਾਂ 'ਚ ਡੈਪਿਊਟ ਕੀਤੇ ਜਾਣ ਦਾ ਸੁਝਾਅ ਦਿੱਤਾ ਗਿਆ ਹੈ। ਇਸ ਦੇ ਲਈ ਸਾਰੇ ਡਿਵੀਜ਼ਨ ਆਨ ਬੋਰਡ ਸੁਪਰਵਾਇਜਰਸ ਦਾ ਇਕ ਪੂਲ ਬਣਾਏ ਜਾਣ ਦੀ ਸਲਾਹ ਵੀ ਦਿੱਤੀ ਗਈ ਹੈ।

ਡਿਵੀਜਨ ਦੇ ਸੀਨੀਅਰ ਅਫਸਰਾਂ ਦੀ ਕਮੇਟੀ ਨੇ ਅਜਿਹੇ ਕਰਮਚਾਰੀਆਂ ਨੂੰ ਸਰਵਿਸ ਕੈਪਟਨ ਨਿਯੁਕਤ ਕਰਨ ਦੀ ਸਲਾਹ ਦਿੱਤੀ ਹੈ ਜੋ ਜੂਨੀਅਰ ਇੰਜੀਨੀਅਰ ਲੇਵਲ ਜਾਂ ਮਾਸਟਰ ਕ੍ਰਾਫਟਸਮੈਨ ਹੋਣ। ਇਸ ਤੋਂ ਇਲਾਵਾ ਉਨ੍ਹਾਂ ਨੇ ਘੱਟ-ਤੋਂ-ਘੱਟ ਦੋ ਸਾਲ ਦੀ ਸਰਵਿਸ ਪੂਰੀ ਕਰ ਲਈ ਹੋਵੇ। ਰੇਲਵੇ ਸ਼ੁਰੂਆਤ 'ਚ ਪਾਇਲਟ ਪ੍ਰੋਜੈਕਟ ਦੀ ਤਰਜ 'ਤੇ 4 ਜੋਨ ਦੀਆਂ 10 ਟਰੇਨਾਂ 'ਚ ਸਰਵਿਸ ਕੈਪਟਨ ਡੈਪਿਊਟ ਕਰਨ ਨੂੰ ਕਿਹਾ ਗਿਆ ਹੈ।

Most Read

  • Week

  • Month

  • All