ਨਵੇਂ ਸਿਖਰ 'ਤੇ ਬਾਜ਼ਾਰ, ਸੈਂਸੈਕਸ 37607 'ਤੇ ਅਤੇ ਨਿਫਟੀ 11350 ਦੇ ਪਾਰ ਬੰਦ

ਨਵੀਂ ਦਿੱਲੀ—ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਨਾਲ ਭਾਰਤੀ ਸ਼ੇਅਰ ਬਾਜ਼ਾਰ ਨਵੀਂ ਉੱਚਾਈ 'ਤੇ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 112.18 ਅੰਕ ਭਾਵ 0.30 ਫੀਸਦੀ ਵਧ ਕੇ 37,606.58 'ਤੇ ਅਤੇ ਨਿਫਟੀ 37.15 ਅੰਕ ਭਾਵ 0.33 ਫੀਸਦੀ ਵਧ ਕੇ 11,356.70 'ਤੇ ਬੰਦ ਹੋਇਆ ਹੈ। ਹਾਲਾਂਕਿ ਕਾਰੋਬਾਰ ਦੌਰਾਨ ਸੈਂਸੈਕਸ 37644 'ਤੇ ਅਤੇ ਨਿਫਟੀ 11363 ਦੇ ਉੱਚ ਪੱਧਰ 'ਤੇ ਪਹੁੰਚ ਗਿਆ। ਨਿਵੇਸ਼ਕਾਂ ਦੀ ਨਜ਼ਰ ਰਿਜ਼ਰਵ ਬੈਂਕ ਦੀ ਮੌਦਰਿਕ ਸਮੀਖਿਆ ਦੇ ਨਤੀਜਿਆਂ 'ਤੇ ਹੈ, ਜਿਸ ਨਾਲ ਬਾਜ਼ਾਰ 'ਚ ਕੁੱਲ ਸਰਗਰਮੀ ਦਾ ਰੁਖ ਰਿਹਾ।


ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ ਦਿਸਿਆ ਹੈ। ਬੀ.ਐੱਸ.ਈ. ਦੇ ਮਿਡਕੈਪ ਇੰਡੈਕਸ 'ਚ 0.41 ਫੀਸਦੀ ਅਤੇ ਸਮਾਲਕੈਪ ਇੰਡੈਕਸ 'ਚ 0.25 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਨਿਫਟੀ ਦਾ ਮਿਡਕੈਪ 100 ਇੰਡੈਕਸ 0.44 ਫੀਸਦੀ ਤੱਕ ਵਧ ਕੇ ਬੰਦ ਹੋਇਆ ਹੈ।

ਬੈਂਕ ਨਿਫਟੀ 'ਚ ਗਿਰਾਵਟ
ਬੈਂਕਿੰਗ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੈਂਕ ਨਿਫਟੀ ਇੰਡੈਕਸ 90 ਅੰਕ ਡਿੱਗ ਕੇ 27751 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਆਟੋ 'ਚ 0.48 ਫੀਸਦੀ, ਨਿਫਟੀ ਫਾਰਮਾ 'ਚ 0.70 ਫੀਸਦੀ, ਨਿਫਟੀ ਆਈ.ਟੀ. 'ਚ 1.19 ਫੀਸਦੀ, ਨਿਫਟੀ ਮੈਟਲ 'ਚ 0.48 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਆਰ.ਆਈ.ਐੱਲ. ਦੀ ਮਾਰਕਿਟ ਕੈਪ 7.43 ਲੱਖ ਕਰੋੜ
ਰਿਲਾਇੰਸ ਇੰਡਸਟਰੀਜ਼ ਦੇਸ਼ ਦੀ ਸਭ ਤੋਂ ਜ਼ਿਆਦਾ ਮਾਰਕਿਟ ਕੈਪ ਵਾਲੀ ਕੰਪਨੀ ਬਣ ਗਈ ਹੈ। ਮੰਗਲਵਾਰ ੇਦੇ ਕਾਰੋਬਾਰ ਦੌਰਾਨ ਮੁਕੇਸ਼ ਅੰਬਾਨੀ ਦੀ ਆਰ.ਆਈ.ਐੱਲ. ਦਾ ਮਾਰਕਿਟ ਕੈਪ 7.43 ਲੱਖ ਕਰੋੜ ਰੁਪਏ ਹੋ ਗਿਆ, ਜੋ ਟੀ.ਸੀ.ਐੱਸ. ਤੋਂ ਜ਼ਿਆਦਾ ਹੈ। ਟੀ.ਸੀ.ਐੱਸ. ਦਾ ਮਾਰਕਿਟ ਕੈਪ 7.39 ਲੱਖ ਕਰੋੜ ਰੁਪਏ ਹੈ। ਦੱਸ ਦੇਈਏ ਕਿ ਮਾਰਕਿਟ ਕੈਪ ਦੇ ਮਾਮਲੇ 'ਚ ਲੰਬੇ ਸਮੇਂ ਤੋਂ ਟੀ.ਸੀ.ਐੱਸ. ਨੰਬਰ 1 ਕੰਪਨੀ ਬਣੀ ਹੋਈ ਸੀ। ਕਾਰੋਬਾਰ ਦੌਰਾਨ ਆਰ.ਆਈ.ਐੱਲ. ਦੇ ਸ਼ੇਅਰ 'ਚ 2 ਫੀਸਦੀ ਤੋਂ ਜ਼ਿਆਦਾ ਦੀ ਤੇਜ਼ੀ ਰਹੀ, ਜਿਸ ਦਾ ਫਾਇਦਾ ਕੰਪਨੀ ਨੂੰ ਹੋਇਆ।
ਟਾਪ ਗੇਨਰ
ਟੈੱਕ ਮਹਿੰਦਰਾ, ਡਾ. ਰੈੱਡੀ ਲੈਬਸ, ਐੱਚ.ਯੂ.ਐੱਲ., ਹੀਰੋ ਮੋਟੋਕਾਰਪ, ਅਦਾਨੀ ਪੋਟਰਸ, ਭਾਰਤੀ ਏਅਰਟੈੱਲ, ਰਿਲਾਇੰਸ
ਟਾਪ ਲੂਜ਼ਰਸ
ਆਈਡੀਆ, ਐਕਸਿਸ ਬੈਂਕ, ਆਇਸ਼ਰ ਮੋਟਰਜ਼, ਐੱਚ.ਡੀ.ਐੱਫ.ਸੀ., ਟਾਟਾ ਮੋਟਰਜ਼, ਐੱਸ.ਬੀ.ਆਈ., ਆਈ.ਟੀ.ਸੀ.

Most Read

  • Week

  • Month

  • All