ਯਸ਼ ਬੈਂਕ ਦਾ ਮੁਨਾਫਾ 30.5 ਫੀਸਦੀ ਵਧਿਆ, ਵਿਆਜ ਆਮਦਨ ਵੀ ਵਧੀ

ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਯਸ਼ ਬੈਂਕ ਦਾ ਮੁਨਾਫਾ 30.5 ਫੀਸਦੀ ਵਧ ਕੇ 1,260 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਯਸ਼ ਬੈਂਕ ਦਾ ਮੁਨਾਫਾ 965.5 ਕਰੋੜ ਰੁਪਏ ਰਿਹਾ ਸੀ।


ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਯਸ਼ ਬੈਂਕ ਦੀ ਵਿਆਜ ਆਮਦਨ 22.7 ਫੀਸਦੀ ਵਧ ਕੇ 2,219 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਯਸ਼ ਬੈਂਕ ਦੀ ਵਿਆਜ ਆਮਦਨ 1,809 ਕਰੋੜ ਰੁਪਏ ਰਹੀ ਸੀ।
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਯਸ਼ ਬੈਂਕ ਦਾ ਗ੍ਰਾਸ ਐੱਨ.ਪੀ.ਏ. 1.28 ਫੀਸਦੀ ਤੋਂ ਵਧ ਕੇ 1.31 ਫੀਸਦੀ 'ਤੇ ਰਿਹਾ ਹੈ। ਤਿਮਾਹੀ ਆਧਾਰ 'ਤੇ ਪਹਿਲੀ ਤਿਮਾਹੀ 'ਚ ਯਸ਼ ਬੈਂਕ ਦਾ ਨੈੱਟ ਐੱਨ.ਪੀ.ਏ. 0.64 ਫੀਸਦੀ ਤੋਂ ਘਟ ਕੇ 0.59 ਫੀਸਦੀ ਰਿਹਾ ਹੈ।
ਰੁਪਏ 'ਚ ਐੱਨ.ਪੀ.ਏ. 'ਤੇ ਨਜ਼ਰ ਪਾਈਏ ਤਾਂ ਤਿਮਾਹੀ ਆਧਾਰ 'ਤੇ ਪਹਿਲੀ ਤਿਮਾਹੀ 'ਚ ਯਸ਼ ਬੈਂਕ ਦਾ ਗ੍ਰਾਸ ਐੱਨ.ਪੀ.ਏ. 2,627 ਕਰੋੜ ਰੁਪਏ ਤੋਂ ਵਧ ਕੇ 2,824.5 ਕਰੋੜ ਰੁਪਏ ਰਿਹਾ ਹੈ। ਤਿਮਾਹੀ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਯਸ਼ ਬੈਂਕ ਦਾ ਨੈੱਟ ਐੱਨ.ਪੀ.ਏ. 1,312.7 ਕਰੋੜ ਰੁਪਏ ਤੋਂ ਘਟ ਕੇ 1,262.6 ਕਰੋੜ ਰੁਪਏ ਰਿਹਾ ਹੈ।
ਤਿਮਾਹੀ ਆਧਾਰ 'ਤੇ ਪਹਿਲੀ ਤਿਮਾਹੀ 'ਚ ਯਸ਼ ਬੈਂਕ ਦੀ ਪ੍ਰੋਵੀਜ਼ਨਿੰਗ 399.6 ਕਰੋੜ ਰੁਪਏ ਤੋਂ ਵਧ ਕੇ 625.6 ਕਰੋੜ ਰੁਪਏ ਰਹੀ ਹੈ, ਜਦਕਿ ਪਹਿਲੇ ਸਾਲ ਦੀ ਅਪ੍ਰੈਲ-ਜੂਨ ਤਿਮਾਹੀ 'ਚ ਪ੍ਰੋਵੀਜ਼ਨਿੰਗ 285.8 ਕਰੋੜ ਰੁਪਏ ਰਹੀ ਸੀ।

Most Read

  • Week

  • Month

  • All