ਸਰਕਾਰ ਨਾਲ ਗੱਲਬਾਤ ਬੇਨਤੀਜਾ, ਕਈ ਜਗ੍ਹਾ ਟਰਾਂਸਪੋਰਟਰਾਂ ਦੀ ਹੜਤਾਲ

ਨਵੀਂ ਦਿੱਲੀ— ਸਰਕਾਰ ਨਾਲ ਕੱਲ ਦੇਰ ਰਾਤ ਤਕ ਜਾਰੀ ਟਰਾਂਸਪੋਰਟਰਾਂ ਦੀ ਗੱਲਬਾਤ ਬੇਨਤੀਜਾ ਰਹਿਣ ਕਾਰਨ ਟਰੱਕ ਮਾਲਕ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਚੱਲੇ ਗਏ ਹਨ। ਹਾਲਾਂਕਿ, ਹੁਣ ਤਕ ਹੜਤਾਲ ਦਾ ਅਸਰ ਬਹੁਤਾ ਨਹੀਂ ਦਿਸਿਆ ਹੈ। ਡੀਜ਼ਲ ਦੀਆਂ ਕੀਮਤਾਂ ਰੋਜ਼ਨਾ ਬਦਲਣ ਖਿਲਾਫ ਅਤੇ ਟੋਲ ਟੈਕਸ 'ਚ ਕਮੀ ਦੀ ਮੰਗ ਨੂੰ ਲੈ ਕੇ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ (ਏ. ਆਈ. ਐੱਮ. ਟੀ. ਸੀ.) ਦੀ ਅਗਵਾਈ 'ਚ ਟਰਾਂਸਪੋਰਟਰ ਹੜਤਾਲ 'ਤੇ ਹਨ। ਖਬਰਾਂ 'ਚ ਕਿਹਾ ਜਾ ਰਿਹਾ ਹੈ ਕਿ ਕੁਝ ਥਾਵਾਂ ਨੂੰ ਛੱਡ ਕੇ ਬਾਕੀ ਸਥਾਨਾਂ 'ਤੇ ਹੜਤਾਲ ਦਾ ਜ਼ਿਆਦਾ ਅਸਰ ਨਹੀਂ ਦਿਖਾਈ ਦਿੱਤਾ ਕਿਉਂਕਿ ਟਰਾਂਸਪੋਰਟਰਾਂ ਨੂੰ ਇਸ ਮਾਮਲੇ 'ਚ ਜਲਦ ਹੀ ਕੋਈ ਹੱਲ ਨਿਕਲਣ ਦੀ ਉਮੀਦ ਹੈ।


ਏ. ਆਈ. ਐੱਮ. ਟੀ. ਸੀ. ਦੇ ਜਨਰਲ ਸਕੱਤਰ ਨਵੀਨ ਗੁਪਤਾ ਨੇ ਕਿਹਾ ਕਿ ਵਿੱਤ ਮੰਤਰੀ ਪੀਯੂਸ਼ ਗੋਇਲ ਨਾਲ ਕੱਲ ਰਾਤ 1 ਵਜ ਕੇ 30 ਮਿੰਟ ਤਕ ਚਰਚਾ ਜਾਰੀ ਰਹੀ ਪਰ ਕੋਈ ਠੋਸ ਨਤੀਜਾ ਨਹੀਂ ਨਿਕਲਣ ਕਾਰਨ ਅੱਜ ਸਵੇਰੇ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ ਗਿਆ। ਗੁਪਤਾ ਨੇ ਕਿਹਾ ਕਿ ਸੰਗਠਨ ਨੂੰ ਅੱਜ ਸੰਬੰਧਤ ਮੰਤਰਾਲੇ ਦੇ ਅਧਿਕਾਰੀਆਂ ਨਾਲ ਬੈਠਕ ਦੀ ਉਮੀਦ ਹੈ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਤਿੰਨ ਮਹੀਨਿਆਂ ਦਾ ਸਮਾਂ ਮੰਗਿਆ ਸੀ। ਗੁਪਤਾ ਨੇ ਕਿਹਾ ਕਿ ਅਸੀਂ ਅੱਜ ਕੁਝ ਠੋਸ ਨਤੀਜਾ ਨਿਕਲਣ ਦੀ ਉਮੀਦ ਕਰ ਰਹੇ ਹਾਂ। ਟਰਾਂਸਪੋਰਟਰਾਂ ਦੀ ਮੰਗ ਹੈ ਕਿ ਡੀਜ਼ਲ ਨੂੰ ਜੀ. ਐੱਸ. ਟੀ. ਦੇ ਦਾਇਰੇ 'ਚ ਲਿਆਂਦਾ ਜਾਵੇ। ਏ. ਆਈ. ਐੱਮ. ਟੀ. ਸੀ. ਨੇ ਕਿਹਾ ਕਿ ਉਹ ਮੌਜੂਦਾ ਟੋਲ ਟੈਕਸ ਸਿਸਟਮ ਦੇ ਵੀ ਖਿਲਾਫ ਹੈ ਕਿਉਂਕਿ ਇੱਥੇ ਤੇਲ ਅਤੇ ਸਮੇਂ ਦੀ ਬਰਬਾਦੀ ਕਾਰਨ ਸਾਲਾਨਾ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ। ਇਸ ਦੇ ਇਲਾਵਾ ਉਨ੍ਹਾਂ ਨੇ ਥਰਡ ਪਾਰਟੀ ਬੀਮਾ ਪ੍ਰੀਮੀਅਮ 'ਤੇ ਜੀ. ਐੱਸ. ਟੀ. 'ਚ ਛੋਟ ਦੇਣ ਅਤੇ ਏਜੰਟਾਂ ਨੂੰ ਮਿਲਣ ਵਾਲਾ ਵਾਧੂ ਕਮਿਸ਼ਨ ਖਤਮ ਕਰਨ ਦੀ ਵੀ ਮੰਗ ਕੀਤੀ ਹੈ।

Most Read

  • Week

  • Month

  • All