ਦੁਨੀਆ ਦਾ ਸਭ ਤੋਂ ਉੱਚਾ ਐੱਲ. ਪੀ. ਜੀ. ਬਾਟਲਿੰਗ ਪਲਾਂਟ ਹੁਣ ਸੂਰਜੀ ਊਰਜਾ 'ਤੇ

ਲੇਹ ਜ਼ਿਲੇ ਦੇ ਫੇਹ ਪਿੰਡ 'ਚ ਇੰਡੀਅਨ ਆਇਲ ਦਾ ਐੱਲ. ਪੀ. ਜੀ. ਬਾਟਲਿੰਗ ਪਲਾਂਟ 11,800 ਫੁੱਟ 'ਤੇ ਸਥਿਤ ਹੈ, ਜੋ ਦੁਨੀਆ ਦਾ ਸਭ ਤੋਂ ਉੱਚਾ ਐੱਲ. ਪੀ. ਜੀ. ਬਾਟਲਿੰਗ ਪਲਾਂਟ ਹੈ। ਇਹ ਪਲਾਂਟ ਭਾਰਤੀ ਫੌਜ ਅਤੇ ਇਸ ਖੇਤਰ ਦੇ ਦੂਰ-ਦੁਰਾਡੇ ਦੇ ਖੇਤਰਾਂ 'ਚ ਐੱਲ. ਪੀ. ਜੀ. ਦੀ ਸਪਲਾਈ ਕਰਦਾ ਹੈ।


ਇੰਡੀਅਨ ਆਇਲ ਵੱਲੋਂ ਹੁਣ ਬਾਟਲਿੰਗ ਪਲਾਂਟ ਦੇ ਸੰਚਾਲਨ ਨੂੰ ਚਲਾਉਣ ਲਈ ਇਕ 100 ਕਿਲੋਵਾਟ ਸੂਰਜੀ ਊਰਜਾ ਪਲਾਂਟ ਨੂੰ ਸ਼ੁਰੂ ਕੀਤਾ ਗਿਆ ਹੈ। ਪਲਾਂਟ ਹੁਣ ਤੱਕ ਬਿਜਲੀ ਗਰਿੱਡ ਨਾਲ ਜੁੜੇ ਨਾ ਹੋਣ ਕਾਰਨ ਡੀਜ਼ਲ ਜਨਰੇਟਰ ਨਾਲ ਚਲਾਇਆ ਜਾ ਰਿਹਾ ਸੀ, ਜਿਸ 'ਚ ਲਗਭਗ 45,000 ਲਿਟਰ ਸਾਲਾਨਾ ਈਂਧਨ ਦੀ ਵਰਤੋਂ ਹੁੰਦੀ ਸੀ। ਹੁਣ ਸੂਰਜੀ ਪਲਾਂਟ ਦੇ ਚਾਲੂ ਹੋਣ ਨਾਲ ਡੀਜ਼ਲ ਦੀ ਖਪਤ ਸਾਲਾਨਾ 30,000 ਲਿਟਰ ਘੱਟ ਹੋ ਜਾਵੇਗੀ, ਜਿਸ ਦੇ ਨਾਲ ਖੇਤਰ 'ਚ ਪ੍ਰਦੂਸ਼ਣ 'ਚ ਕਮੀ ਆਵੇਗੀ ਅਤੇ ਨਾਲ ਹੀ ਕੀਮਤੀ ਈਂਧਨ ਦੀ ਬੱਚਤ ਵੀ ਹੋਵੇਗੀ। ਇੰਡੀਅਨ ਆਇਲ ਨਵਿਆਉਣਯੋਗ ਊਰਜਾ ਦੀ ਵਰਤੋਂ ਨਾਲ ਭਾਰਤ ਦੇ ਊਰਜਾ ਸਿਨੇਰਿਓ ਨੂੰ ਸਭ ਤੋਂ ਮੁਸ਼ਕਲ ਇਲਾਕਿਆਂ 'ਚ ਵੀ ਬਦਲਣ ਲਈ ਵਚਨਬੱਧ ਹੈ।

Most Read

  • Week

  • Month

  • All